ਭਾਖੜਾ 'ਚ ਡੁੱਬੀਆਂ 3 ਔਰਤਾਂ 'ਚੋਂ ਇਕ ਦੀ ਮਿਲੀ ਲਾਸ਼, 32 ਸਾਲਾ ਕਮਲੇਸ਼ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ

By : GAGANDEEP

Published : Jun 25, 2023, 9:29 pm IST
Updated : Jun 25, 2023, 9:29 pm IST
SHARE ARTICLE
photo
photo

ਬੀਤੇ ਦਿਨੀਂ ਝੋਨਾ ਲਗਾਉਣ ਜਾ ਰਹੇ ਕਾਮਿਆਂ ਦਾ ਨਹਿਰ 'ਚ ਡਿੱਗਿਆ ਸੀ ਟਰੈਕਟਰ

 

ਲਹਿਰਾਗਾਗਾ: ਸੰਗਰੂਰ ਦੇ ਖਨੌਰੀ 'ਚ ਟਰੈਕਟਰ ਸਮੇਤ ਨਹਿਰ 'ਚ ਡੁੱਬਣ ਵਾਲੀਆਂ 3 ਔਰਤਾਂ 'ਚੋਂ ਇਕ ਦੀ ਲਾਸ਼ ਅੱਜ ਸ਼ਾਮ ਟੋਹਾਣਾ ਵਿਖੇ ਨਹਿਰ 'ਚੋਂ ਬਰਾਮਦ ਹੋਈ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ। ਬਾਕੀ 2 ਹੋਰ ਔਰਤਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਜਾਣਕਾਰੀ ਅਨੁਸਾਰ 32 ਸਾਲਾ ਕਮਲੇਸ਼ ਦੀ ਲਾਸ਼ ਟੋਹਾਣਾ ਵਿੱਚ ਸਿੰਚਾਈ ਵਿਭਾਗ ਦੇ ਦਫ਼ਤਰ ਨੇੜੇ ਇਕ ਨਹਿਰ ਵਿਚੋਂ ਮਿਲੀ ਹੈ। ਇਸ ਦੇ ਨਾਲ ਹੀ ਲਾਪਤਾ 18 ਸਾਲਾ ਪਾਇਲ ਅਤੇ 32 ਸਾਲਾ ਗੀਤਾ ਦਾ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ।

ਦੱਸ ਦਈਏ ਕਿ ਦੋ ਦਿਨ ਪਹਿਲਾਂ ਟੋਹਾਣਾ ਦੇ ਪਿੱਛੇ ਪੰਜਾਬ ਖੇਤਰ ਦੇ ਪਿੰਡ ਹਰੀਗੜ੍ਹ ਗੇਲਾ ਦੇ ਕੋਲ ਟਰੈਕਟਰ ਚਾਲਕ ਟਰੈਕਟਰ ਤੋਂ ਕੰਟਰੋਲ ਗੁਆ ਬੈਠਾ ਤਾਂ ਟਰੈਕਟਰ ਸਮੇਤ ਸਿੱਧਾ ਨਹਿਰ ਵਿਚ ਡਿੱਗ ਗਿਆ। ਟਰੈਕਟਰ 'ਤੇ 14 ਔਰਤਾਂ ਸਵਾਰ ਸਨ। ਜਿਨ੍ਹਾਂ ਵਿਚੋਂ 11 ਨੂੰ ਬਾਹਰ ਕੱਢ ਲਿਆ ਗਿਆ। ਤਿੰਨ ਲਾਪਤਾ ਸਨ।
ਪੁਲਿਸ ਨੇ ਭਾਲ ਕੀਤੀ ਪਰ ਪਤਾ ਨਹੀਂ ਲੱਗ ਸਕਿਆ। ਬਾਅਦ ਵਿਚ ਬਠਿੰਡਾ ਤੋਂ NDRF ਦੀ ਟੀਮ ਬੁਲਾਈ ਗਈ। ਟੀਮ ਨੇ ਕਈ ਘੰਟਿਆਂ ਦੀ ਭਾਲ ਤੋਂ ਬਾਅਦ 5 ਕਿਲੋਮੀਟਰ ਨਹਿਰ ਦੀ ਵੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ, ਅੱਜ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ।

Location: India, Punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement