ਬਿਹਾਰ 'ਚ ਖੱਬੇ ਪੱਖੀਆਂ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਸਮੀਕਰਨ ਵੀ ਬਦਲਣਗੇ- ਕਮਲਜੀਤ
Published : Nov 11, 2020, 10:49 pm IST
Updated : Nov 11, 2020, 10:49 pm IST
SHARE ARTICLE
kamaljit singh
kamaljit singh

ਬਿਹਾਰ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਲੋਕ ਖੱਬੇਪੱਖੀਆਂ ਦੀ ਰਾਜਨਿਤਕ ਨੁਮਾਇੰਦਗੀ ਵਜੋ ਦੇਖਣਗੇ

ਚੰਡੀਗੜ੍ਹ :ਹਰਦੀਪ ਸਿੰਘ ਭੋਗਲ: ਅੱਜ ਚੰਡੀਗੜ੍ਹ ਵਿਚ ਸੀ ਪੀ ਆਈ ਐਮ ਐਲ  ਸੂਬਾਈ ਆਗੂ ਕਮਲਜੀਤ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਬਿਹਾਰ ਵਾਂਗ ਜੰਗਲ ਰਾਜ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਦੀ ਵੀ ਕੋਈ ਸਾਰ ਨਹੀਂ ਲੈ ਰਿਹਾ ।ਉਨ੍ਹਾਂ ਕਿਹਾ ਕਿ ਸੀਪੀਆਈ ਐਮਐਲ ਵੱਲੋਂ ਬਿਹਾਰ ਵਿਚ ਵਧੀਆ ਕਾਰਜਗੁਜਾਰੀ ਕਰਨਾ ਕੋਈ ਨਵੀਂ ਗੱਲ ਨਹੀਂ ਕਿਉਂਕਿ ਸਾਡੀ ਪਾਰਟੀ ਪਹਿਲਾਂ ਵੀ ਬਿਹਾਰ ਵਿਚ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ ,

picpic
ਜਦੋ ਬਿਹਾਰ ਵਿਚ ਮੋਦੀ ਲਹਿਰ ਚਲ ਰਹੀ ਸੀ ਉਸ ਵਕਤ ਵੀ ਸਾਡੀ ਪਾਰਟੀ ਤਿੰਨ ਸੀਟਾਂ ਪ੍ਰਾਪਤ ਕਰ ਚੁੱਕੀ ਹੈ । ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਬਿਹਾਰ ਵਿਚ ਕਿਸਾਨਾਂ ਮਜਦੂਰਾਂ ਦੇ ਹੱਕੀ ਸੰਘਰਸ਼ ਦੀ ਗੱਲ ਕੀਤੀ ਹੈ , ਉਨਾਂ ਨੇ ਕਿਹਾ ਕਿ ਬਿਹਾਰ ਵਿਚ ਪਾਰਟੀ ਦੀ ਚੰਗੀ ਕਾਰਜਗੁਜਾਰੀ ਨਾਲ ਪੰਜਾਬ ਤੇ ਵੀ ਚੰਗਾ ਅਸਰ ਪਵੇਗਾ ਕਿਉਕਿ ਪੰਜਾਬ ਦਾ ਧਰਤੀ ਵੀ ਕਿਸਾਨਾਂ ਮਜਦੂਰਾਂ ਦੀ ਹੈ, ਇਨ੍ਹਾਂ ਦੇ ਸੰਘਰਸ਼ਾਂ ਦੀ ਅਗਵਾਈ ਕਾਮਰੇਡ ਹੀ ਕਰ ਰਹੇ ਹਨ। ਕਿਸਾਨੀ ਬਿੱਲਾਂ ਦੇ ਖਿਲਾਫ ਚੱਲ ਰਹੇ ਦੀ  ਅਗਵਾਈ ਵੀ ਖੱਬੇਪੱਖੀ ਹੀ ਕਰ ਰਹੇ ਹਨ ,

picpicਅਜਿਹੇ ਸਮੇਂ ਵਿਚ ਬਿਹਾਰ ਵਿਚ ਖੱਬੇਪੱਖੀਆਂ ਦੀ ਜਿੱਤ ਵੀ ਪੰਜਾਬ ਲਈ ਸੁੱਭ ਸੰਕੇਤ ਹੈ ।ਉਨ੍ਹਾਂ ਕਿਹਾ ਕਿ ਕਿਸਾਨੀ ਧਰਨਿਆਂ ਵਿਚ ਨੌਜਵਾਨਾਂ ਦੇ ਆਉਣਾ ਹੋਰ ਵੀ ਚੰਗਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਬੁਰੀ ਤਰ੍ਹਾਂ ਲੋਕਾਂ ਵਿਚੋ ਨਿਖੜ ਚੁੱਕਾ ਹੈ ।ਕਾਂਗਰਸ ਪਾਰਟੀ ਦੀਆਂ ਨੀਤੀਆਂ  ਵੀ ਕੇਂਦਰ ਦੀਆਂ ਨੀਤੀਆਂ ਵਰਗੀਆਂ ਹਨ । ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਖਫਾ ਹਨ। ਬਿਹਾਰ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਲੋਕ ਖੱਬੇਪੱਖੀਆਂ ਦੀ ਰਾਜਨਿਤਕ ਨੁਮਾਇੰਦਗੀ ਵਜੋ ਦੇਖਣਗੇ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement