Bihar Election results- ਬਿਹਾਰ ਦੀ ਜਨਤਾ ਦੇ ਫ਼ੈਸਲੇ ਦਾ ਦਿਨ ਅੱਜ, ਕੁਝ ਹੀ ਦੇਰ 'ਚ ਆਉਣਗੇ ਰੁਝਾਨ
Published : Nov 10, 2020, 12:00 pm IST
Updated : Nov 10, 2020, 12:00 pm IST
SHARE ARTICLE
election
election

ਸਭ ਤੋਂ ਪਹਿਲਾਂ ਪੋਸਟਲ ਬੈਲੇਟ ਗਿਣੇ ਜਾਣਗੇ। ਇਸ ਤੋਂ ਬਾਅਦ ਈਵੀਐਮ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ।

ਨਵੀਂ ਦਿੱਲੀ- ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਰਹੇ ਹਨ। ਕੁਝ ਮਿੰਟਾਂ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਇਸ ਸਾਲ ਕੋਰੋਨਾ ਵਾਇਰਸ ਕਾਰਨ ਚੋਣਾਂ ਦੇ ਨਤੀਜੇ 'ਚ ਕੁਝ ਦੇਰੀ ਨਾਲ ਹੋ ਸਕਦੇ ਹਨ। ਇਸ ਲਈ ਮਤਗਣਨਾ ਕੇਂਦਰਾਂ ਦੀ ਸੰਖਿਆਂ ਵਧਾਈ ਗਈ ਹੈ। ਬਿਹਾਰ 'ਚ 243 ਵਿਧਾਨ ਸਭਾ ਹਲਕਿਆਂ ਦੇ 38 ਜ਼ਿਲ੍ਹਿਆਂ 'ਚ 55 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਮਤਗਣਨਾ ਕੇਂਦਰਾਂ 'ਚ 414 ਹਾਲ ਬਣਾਏ ਗਏ ਹਨ। ਸਭ ਤੋਂ ਪਹਿਲਾਂ ਪੋਸਟਲ ਬੈਲੇਟ ਗਿਣੇ ਜਾਣਗੇ। ਇਸ ਤੋਂ ਬਾਅਦ ਈਵੀਐਮ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ।

Bihar election

ਬਿਹਾਰ ਵਿਧਾਨ ਸਭਾ ਚੋਣ ਵਿੱਚ ਜਨਤਾ ਦਾ ਫ਼ੈਸਲਾ ਅੱਜ ਸਾਹਮਣੇ ਆ ਜਾਵੇਗਾ। ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਨੇ ਸੀ ਸੀ ਟੀ ਵੀ ਨਾਲ ਨਿਗਰਾਨੀ ਅਤੇ ਕੜੀ ਸੁਰੱਖਿਆ ਵਿਵਸਥਾ ਸਮੇਤ ਵਿਆਪਕ ਇੰਤਜ਼ਾਮ ਕੀਤੇ ਹਨ।

Bihar Election Results 2020

ਮੁੱਖ ਚੋਣ ਅਧਿਕਾਰੀ ਐਚ ਆਰ ਨਿਵਾਸ ਨੇ ਦੱਸਿਆ ਕਿ ਸਟਰਾਂਗ ਰੂਮ ਵਿੱਚ ਈ ਵੀ ਐਮ ਕੜੀ ਸੁਰੱਖਿਆ ਵਿੱਚ ਰੱਖੀਆਂ ਹਨ। 10 ਨਵੰਬਰ ਨੂੰ ਵੋਟਾਂ ਦੀ ਗਿਣਤੀ ਲਈ ਰਾਜ ਭਰ ਵਿੱਚ ਬਣਾਏ ਗਏ ਕੁਲ 55 ਕੇਂਦਰਾਂ ਉੱਤੇ ਉੱਚ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ  28 ਅਕਤੂਬਰ,  3 ਨਵੰਬਰ ਅਤੇ 7 ਨਵੰਬਰ ਨੂੰ ਤਿੰਨ ਚਰਨਾਂ ਵਿੱਚ ਸੰਪੰਨ ਹੋਏ ਮਤਦਾਨ ਵਿੱਚ ਵੋਟਾਂ ਦੀ ਗਿਣਤੀ ਲਈ ਰਾਜ ਦੇ ਸਾਰੇ 38 ਜਿਲਿਆਂ ਦੇ ਕੁਲ 55 ਮਤਦਾਨ  ਕੇਂਦਰ ਅਤੇ 414 ਹਾਲ ਬਣਾਏ ਗਏ ਹਨ।

election

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement