ਭੂਪੀ ਰਾਣਾ ਗੈਂਗ ਦਾ ਮੈਂਬਰ ਪਟਿਆਲਾ ਪੁਲਿਸ ਵਲੋਂ ਗ੍ਰਿਫ਼ਤਾਰ
Published : Aug 9, 2018, 9:46 am IST
Updated : Aug 9, 2018, 9:46 am IST
SHARE ARTICLE
Patiala Police With Accused
Patiala Police With Accused

ਪਟਿਆਲਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆ ਹਰਿਆਣਾ ਵਿਚ ਸਰਗਰਮ ਭੂਪੀ ਰਾਣਾ ਗੈਂਗ ਦੇ ਵਰਿੰਦਰ ਰਾਣਾ........

ਪਟਿਆਲਾ : ਪਟਿਆਲਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆ ਹਰਿਆਣਾ ਵਿਚ ਸਰਗਰਮ ਭੂਪੀ ਰਾਣਾ ਗੈਂਗ ਦੇ ਵਰਿੰਦਰ ਰਾਣਾ ਪੁੱਤਰ ਸ੍ਰੀ ਸ਼ਿਵ ਕੁਮਾਰ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਵਰਿੰਦਰ ਰਾਣਾ ਹਰਿਆਣਾ ਪੁਲਿਸ ਨੂੰ ਮਾਸਟਰ ਉਰਫ਼ ਸੈਸ਼ਨ ਜੱਜ ਕਤਲ ਕੇਸ ਵਿਚ ਲੋੜੀਂਦਾ ਹੈ। ਐਸ.ਐਸ.ਪੀ. ਨੇ ਦਸਿਆ ਕਿ ਵਰਿੰਦਰ ਰਾਣਾ ਪੁੱਤਰ ਸ੍ਰੀ ਸ਼ਿਵ ਕੁਮਾਰ ਰਾਣਾ ਭੂਪੀ ਰਾਣਾ ਗੈਂਗ ਦੇ ਸਰਗਰਮ ਮੈਂਬਰ ਕੁਲਦੀਪ ਰਾਣਾ ਦਾ ਭਰਾ ਹੈ।

ਉਨ੍ਹਾਂ ਦਸਿਆ ਕਿ ਇਸ ਵਿਰੁਧ ਪੁਲਿਸ ਥਾਣਾ ਨਰਾਇਣਗੜ ਜ਼ਿਲ੍ਹਾ ਅੰਬਾਲਾ ਵਿਖੇ ਐਫ਼.ਆਈ.ਆਰ ਨੰਬਰ 257 ਮਿਤੀ 9/7/2018 ਅ/ਧ 302, 25, 27/54/59/ ਅਸਲਾ ਐਕਟ 148/149 ਤੇ 120 ਆਈ.ਪੀ.ਸੀ. ਤਹਿਤ ਕੇਸ ਰਜਿਸਟਰ ਹੈ। ਉਨ੍ਹਾਂ ਦਸਿਆ ਇਸ ਕਤਲ ਕੇਸ ਵਿਚ ਵਰਿੰਦਰ ਰਾਣਾ ਅਤੇ ਹੋਰਨਾਂ ਦੀ ਗ੍ਰਿਫ਼ਤਾਰੀ ਨੂੰ ਲੈਕੇ ਨਰਾਇਣਗੜ ਵਿਖੇ ਅੰਦੋਲਨ ਵੀ ਚਲ ਰਿਹਾ ਸੀ ਅਤੇ ਹਰਿਆਣਾ ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਹੁਣ ਪਟਿਆਲਾ ਪੁਲਿਸ ਵਲੋਂ ਗ੍ਰਿਫ਼ਤਾਰੀ ਤੋਂ ਬਾਅਦ ਕਾਰਵਾਈ ਕਰਨ ਉਪਰੰਤ ਇਸ ਨੂੰ ਨਰਾਇਣਗੜ੍ਹ ਪੁਲਿਸ ਥਾਣਾ ਜ਼ਿਲ੍ਹਾ ਅੰਬਾਲਾ ਨੂੰ ਸੌਪ ਦਿਤਾ ਜਾਵੇਗਾ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement