ਪੰਜ ਦਿਨ ਤੋਂ ਹੋਟਲ 'ਚ ਚੱਲ ਰਿਹਾ ਸੀ ਜੁਏ ਦਾ ਖੇਡ, 27 ਵਪਾਰੀ ਗ੍ਰਿਫ਼ਤਾਰ
Published : Aug 8, 2018, 5:34 pm IST
Updated : Aug 8, 2018, 5:34 pm IST
SHARE ARTICLE
Shivalik Hotel
Shivalik Hotel

ਚੰਡੀਗੜ ਦੇ ਇਕ ਵੱਡੇ ਹੋਟਲ ਤੋਂ 27 ਰਸੂਖਦਾਰ ਵਪਾਰੀ ਜੁਆ ਖੇਡਦੇ ਹੋਏ ਗ੍ਰਿਫ਼ਤਾਰ ਕੀਤੇ ਗਏ।  ਬੁੱਧਵਾਰ ਤੜਕੇ ਪੁਲਿਸ ਨੇ ਇਸ ਹੋਟਲ 'ਤੇ ਛਾਪਾ ਮਾਰਿਆ, ਇਸ ਤੋਂ ਬਾਅਦ...

ਚੰਡੀਗੜ : ਚੰਡੀਗੜ ਦੇ ਇਕ ਵੱਡੇ ਹੋਟਲ ਤੋਂ 27 ਰਸੂਖਦਾਰ ਵਪਾਰੀ ਜੁਆ ਖੇਡਦੇ ਹੋਏ ਗ੍ਰਿਫ਼ਤਾਰ ਕੀਤੇ ਗਏ।  ਬੁੱਧਵਾਰ ਤੜਕੇ ਪੁਲਿਸ ਨੇ ਇਸ ਹੋਟਲ 'ਤੇ ਛਾਪਾ ਮਾਰਿਆ, ਇਸ ਤੋਂ ਬਾਅਦ ਪਿਛਲੇ ਪੰਜ ਦਿਨਾਂ ਤੋਂ ਹੋਟਲ ਵਿੱਚ ਰੁਕੇ ਵਪਾਰੀਆਂ ਦਾ ਪਤਾ ਚੱਲਿਆ। ਇਹ ਸਾਰੇ ਬਾਹਰ ਤੋਂ ਇੱਥੇ ਆਏ ਸਨ। ਗ੍ਰਿਫ਼ਤਾਰ ਕੀਤੇ ਗਏ ਜੁਆਰੀ ਪੰਜਾਬ ਦੇ ਰਾਜਪੁਰਾ ਜ਼ੀਰਕਪੁਰ ਅਤੇ ਪੰਜਾਬ ਦੇ ਹੋਰ ਜਿਲ੍ਹਿਆਂ ਨਾਲ ਹੈ ਅਤੇ ਇਨ੍ਹਾਂ ਦੇ ਕਈ ਰਾਜਨੇਤਾਵਾਂ ਨਾਲ ਚੰਗੇ ਸਬੰਧ ਦੱਸੇ ਜਾ ਰਹੇ ਹਨ। 

Shivalik HotelShivalik Hotel

ਪ੍ਰਾਪਤ ਜਾਣਕਾਰੀ ਮੁਤਾਬਕ, ਚੰਡੀਗੜ ਦੇ ਸੈਕਟਰ 17 ਵਿਚ ਸ਼ਿਵਾਲਿਕ ਵਿਊ ਹੋਟਲ ਵਿਚ ਜੁਏ ਦਾ ਬਹੁਤ ਖੇਡ ਚੱਲ ਰਿਹਾ ਸੀ। ਇਥੇ ਰਸੂਖਦਾਰ ਵਪਾਰੀ ਹਰ ਦਾਅ 'ਤੇ 20 ਤੋਂ 40 ਲੱਖ ਰੁਪਏ ਦਾ ਜੁਆ ਖੇਡ ਰਹੇ ਸਨ। ਸ਼ਿਵਾਲਿਕ ਵਿਊ ਹੋਟਲ ਚੰਡੀਗੜ ਪ੍ਰਸ਼ਾਸਨ ਦੇ ਸੀਆਈਟੀਸੀਓ (ਸਿਟਕੋ) ਦਾ ਪਹਿਲਕਦਮੀ ਹੈ। ਸੂਤਰਾਂ ਮੁਤਾਬਕ ਹੋਟਲ ਪਰਬੰਧਨ ਨੂੰ ਹੋਟਲ ਵਿਚ ਠਹਿਰੇ ਵਪਾਰੀਆਂ 'ਤੇ ਸ਼ਕ ਹੋਇਆ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ।  ਪੁਲਿਸ ਨੇ ਦੇਰ ਰਾਤ ਡੀਐਸਪੀ ਕ੍ਰਿਸ਼ਣ ਕੁਮਾਰੀ ਦੀ ਅਗਵਾਈ ਵਿਚ ਛਾਪਾ ਮਾਰਿਆ।  

ArrestArrest

ਰਾਤ ਵਿਚ ਅਚਾਨਕ ਪੁਲਿਸ ਨੂੰ ਸਾਹਮਣੇ ਦੇਖ ਰਸੂਖਦਾਰ ਵਪਾਰੀ ਜੁਆਰੀਆਂ ਵਿਚ ਭਾਜੜ ਜਿਹੀ ਮੱਚ ਗਈ।  ਪੁਲਿਸ ਨੇ ਛਾਪੇ 'ਚ ਕਰੀਬ 15 ਲੱਖ ਰੁਪਏ ਕੈਸ਼ ਬਰਾਮਦ ਕੀਤਾ ਹੈ ਅਤੇ ਰਕਮ ਦੇ ਨਾਲ ਕੁੱਝ ਹੋਰ ਚੀਜ਼ਾਂ ਵੀ ਬਰਾਮਦ ਕੀਤੀਆਂ। ਆਰੋਪੀਆਂ ਦੇ ਖਿਲਾਫ਼ ਸੈਕਟਰ 17 ਥਾਣੇ ਵਿਚ ਗੈਂਬਲਿੰਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਸੂਖਦਾਰ ਵਪਾਰੀ ਪਿਛਲੇ ਪੰਜ ਦਿਨਾਂ ਤੋਂ ਹੋਟਲ ਵਿਚ ਰੁਕੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਜੁਆ ਖੇਡਣ ਲਈ ਕਮਰੇ ਬੁੱਕ ਕਰਾਉਂਦੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement