ਫ਼ੇਸਬੁਕ 'ਤੇ ਦੋਸਤੀ ਹੋਣ ਤੋਂ ਬਾਅਦ ਮੇਰਠ ਤੋਂ ਚੰਡੀਗੜ੍ਹ ਆਏ ਨੌਜਵਾਨ ਨੇ ਕੀਤਾ ਬਲਾਤਕਾਰ
Published : Aug 8, 2018, 11:51 am IST
Updated : Aug 8, 2018, 11:51 am IST
SHARE ARTICLE
Rape
Rape

ਮੇਰਠ ਦੇ ਇਕ ਨੌਜਵਾਨ ਨੇ ਫੇਸਬੂਕ ਤੇ ਦੋਸਤੀ ਕਰਕੇ ਚੰਡੀਗੜ੍ਹ ਦੀ 25 ਸਾਲਾ ਮੁਟਿਆਰ ਨਾਲ ਇਥੇ ਦੇ ਇਕ ਹੋਟਲ ਵਿਚ ਬਲਾਤਕਾਰ ਕੀਤਾ............

ਚੰਡੀਗੜ੍ਹ : ਮੇਰਠ ਦੇ ਇਕ ਨੌਜਵਾਨ ਨੇ ਫੇਸਬੂਕ ਤੇ ਦੋਸਤੀ ਕਰਕੇ ਚੰਡੀਗੜ੍ਹ ਦੀ 25 ਸਾਲਾ ਮੁਟਿਆਰ ਨਾਲ ਇਥੇ ਦੇ ਇਕ ਹੋਟਲ ਵਿਚ ਬਲਾਤਕਾਰ ਕੀਤਾ ਅਤੇ ਉਸਤੋਂ ਬਾਅਦ ਵਾਪਸ ਮੇਰਠ ਚਲਾ ਗਿਆ। ਲੜਕੀ ਨੇ ਜਦੋਂ ਉਸਤੋਂ ਵਿਆਹ ਕਰਨ ਦਾ ਜ਼ੋਰ ਪਾਇਆ ਤਾਂ ਉਹ ਇਸਤੋਂ ਮੁਕਰ ਗਿਆ। ਜਿਸਦੇ ਬਾਅਦ ਪੀੜਤਾ ਨੇ ਸੈਕਟਰ 36 ਥਾਣਾ ਪੁਲਿਸ ਵਿਚ ਸ਼ਿਕਾਇਤ ਦਿਤੀ । ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਯੂਪੀ ਦੇ ਰਹਿਣ ਵਾਲੇ ਨੌਜਵਾਨ ਨੇ ਉਸਨੂੰ ਫੇਸਬੁਕ ਤੇ ਦੋਸਤ ਬਣਾਕੇ ਚੰਡੀਗੜ ਦੇ ਹੋਟਲ ਵਿਚ ਲੈ ਜਾਕੇ ਉਸਦੇ ਨਾਲ ਬਲਾਤਕਾਰ ਕੀਤਾ।

ਪੁਲਿਸ ਨੇ ਮੁਟਿਆਰ ਦੀ ਸ਼ਿਕਾਇਤ ਤੇ ਆਈਪੀਸੀ ਦੀ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੇਰਠ ਨਿਵਾਸੀ ਵੈਭਵ ਦੇ ਰੂਪ ਵਿਚ ਹੋਈ ਹੈ । ਦੋ ਸਾਲ ਪਹਿਲਾ ਹੋਈ ਫੇਸਬੁਕ ਤੇ ਦੋਸਤੀ : ਜਾਣਕਾਰੀ ਅਨੁਸਾਰ ਵੈਭਵ ਨੇ ਦੋ ਸਾਲ ਪਹਿਲਾ ਚੰਡੀਗੜ ਦੀ ਰਹਿਣ ਵਾਲੀ 25 ਸਾਲਾ ਮੁਟਿਆਰ ਨੂੰ ਫੇਸਬੁਕ ਤੇ ਫਰੈਂਡ ਰਿਕਵੇਸਟ ਭੇਜਕੇ ਦੋਸਤੀ ਕੀਤੀ ਸੀ ।  ਦੋਹਾਂ ਵਿਚ ਹੌਲੀ - ਹੌਲੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਕੁੱਝ ਹੀ ਦਿਨ ਪਹਿਲਾ ਨੌਜਵਾਨ ਨੇ ਪੀੜਤਾ ਨੂੰ ਮਿਲਣ ਲਈ ਮੇਰਠ ਬੁਲਾਇਆ, ਪਰ ਜਦੋ ਲੜਕੀ ਨੇ ਮਨਾ ਕਰ ਦਿਤਾ

ਤਾ ਨੌਜਵਾਨ ਚੰਡੀਗੜ ਆਕੇ ਮੁਟਿਆਰ  ਦੇ ਨਾਲ ਪਹਿਲਾ ਪੂਰਾ ਸ਼ਹਿਰ ਘੁੰਮਿਆ । ਉਸਦੇ ਬਾਅਦ ਪੀੜਤਾ ਨੂੰ ਹੋਟਲ ਵਿਚ ਲੈ ਜਾਕੇ ਉਸਦੇ ਨਾਲ ਸ਼ਰੀਰਕ ਸੰਬਧ ਬਣਾਏ ਅਤੇ ਵਾਪਸ ਯੂਪੀ ਚਲਾ ਗਿਆ । ਮੁਟਿਆਰ ਨੇ ਦੱਸਿਆ ਕਿ ਇਥੋਂ ਜਾਉਣ ਤੋਂ ਬਾਅਦ ਦੋਹਾਂ ਦੀ ਗੱਲ ਹੁੰਦੀ ਰਹੀ, ਪਰ ਮੁਟਿਆਰ ਜਦੋਂ ਵੀ ਵਿਆਹ ਦੀ ਗੱਲ ਕਰਦੀ ਸੀ ਤਾ ਉਹ ਕੋਈ ਨਾ ਕੋਈ ਬਹਾਨਾ ਬਣਾਕੇ ਵਿਆਹ ਟਾਲਣ ਦੀ ਗੱਲ ਕਰਦਾ ਸੀ । ਜਿਸਦੇ ਬਾਅਦ ਮੁਟਿਆਰ ਨੇ ਸੈਕਟਰ 36 ਥਾਣਾ ਦੀ ਪੁਲਿਸ ਨੂੰ ਸ਼ਿਕਾਇਤ ਦਿਤੀ।  ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਬਹੁਤ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement