24 ਘੰਟਿਆਂ 'ਚ ਤਿੰਨ ਮਾਸੂਮਾਂ ਨਾਲ ਬਲਾਤਕਾਰ
Published : Aug 2, 2018, 8:43 am IST
Updated : Aug 2, 2018, 8:43 am IST
SHARE ARTICLE
Medical Team During Examining
Medical Team During Examining

'ਬੇਟੀ ਬਚਾਉ-ਬੇਟੀ ਪੜ੍ਹਾਉ' ਮੁਹਿੰਮ ਉਸ ਸਮੇਂ ਤਾਰ-ਤਾਰ ਹੁੰਦੀ ਨਜ਼ਰ ਆਈ, ਜਦੋਂ 24 ਘੰਟਿਆਂ 'ਚ ਵੱਖ-ਵੱਖ ਥਾਈਂ ਤਿੰਨ ਮਾਸੂਮ ਬੱਚੀਆਂ ਨਾਲ ਜਬਰ-ਜਨਾਹ.............

ਅਬੋਹਰ/ ਧਾਰੀਵਾਲ/ ਗੁਰਦਾਸਪੁਰ : 'ਬੇਟੀ ਬਚਾਉ-ਬੇਟੀ ਪੜ੍ਹਾਉ' ਮੁਹਿੰਮ ਉਸ ਸਮੇਂ ਤਾਰ-ਤਾਰ ਹੁੰਦੀ ਨਜ਼ਰ ਆਈ, ਜਦੋਂ 24 ਘੰਟਿਆਂ 'ਚ ਵੱਖ-ਵੱਖ ਥਾਈਂ ਤਿੰਨ ਮਾਸੂਮ ਬੱਚੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਕ ਵਾਰਦਾਤ 'ਚ ਪੁਲਿਸ ਨੇ ਇਕ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੋ ਮਾਮਲਿਆਂ ਸਬੰਧੀ ਹੱਥ ਖਾਲੀ ਹਨ। ਪਹਿਲੇ ਮਾਮਲੇ 'ਚ ਅਬੋਹਰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ 3 ਸਾਲਾਂ ਮਾਸੂਮ ਬੱਚੀ ਨਾਲ 30 ਸਾਲਾਂ ਨੌਜਵਾਨ ਨੇ ਜਬਰ-ਜਨਾਹ ਕੀਤਾ। ਥਾਣਾ ਸਿਟੀ 2 ਦੀ ਪੁਲਿਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ 'ਤੇ ਉਕਤ ਨੌਜਵਾਨ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਪੀੜਤ ਬੱਚੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।  ਦੂਜੇ ਮਾਮਲੇ 'ਚ ਅਬੋਹਰ ਸਬ-ਡਵੀਜਨ ਦੇ ਥਾਣਾ ਬਹਾਵਵਾਲਾ ਹੇਠ ਪੈਂਦੇ ਇਕ ਪਿੰਡ 'ਚ ਇਕ 7 ਸਾਲਾ ਬੱਚੀ ਨੂੰ ਗੁਆਂਢ 'ਚ ਰਹਿਣ ਵਾਲੇ 60 ਸਾਲਾ ਵਿਅਕਤੀ ਨੇ ਬੱਚੀ ਨੂੰ ਟੌਫ਼ੀ ਦੇ ਬਹਾਨੇ ਘਰ ਲਿਜਾ ਕੇ ਅਪਣੀ ਹਵਸ ਦਾ ਸ਼ਿਕਾਰ ਬਣਾਇਆ।  ਥਾਣਾ ਬਹਾਵਾਵਲਾ ਮੁਖੀ ਨੇ ਹਰਪ੍ਰੀਤ ਸਿੰਘ ਨੇ ਦਸਿਆ ਕਿ ਲੜਕੀ ਦਾ ਡਾਕਟਰੀ ਮੁਆਇਨਾ ਕਰਵਾ ਲਿਆ ਹੈ ਤੇ ਪੁਲਿਸ ਦੀਆਂ ਟੀਮਾਂ ਦੋਸ਼ੀ ਦੀ ਭਾਲ 'ਚ ਲੱਗੀਆਂ ਹਨ। 

ਤੀਜੇ ਮਾਮਲੇ 'ਚ 12 ਸਾਲਾ ਲੜਕੇ ਨੇ ਅਪਣੇ ਫੁੱਫੜ ਦੀ ਲਗਭਗ 7 ਸਾਲਾਂ ਦੀ ਲੜਕੀ ਨਾਲ ਜਬਰ-ਜਨਾਹ ਕੀਤਾ। ਜਾਣਕਾਰੀ ਮੁਤਾਬਕ ਜੀਤ ਮਸੀਹ (12) ਅਪਣੇ ਫੁੱਫੜ ਕੋਲ ਪਿੰਡ ਡਡਵਾਂ ਵਿਚ ਰਹਿੰਦਾ ਸੀ ਪਰ ਬੀਤੇ ਦਿਨੀਂ ਜਦ ਘਰ ਵਿਚ ਕੋਈ ਨਹੀਂ ਸੀ ਤਾਂ ਮੌਕਾ ਤਾੜਦਿਆਂ ਦੋਸ਼ੀ ਨੇ ਅਪਣੀ ਭੂਆ ਦੀ ਲਗਭਗ 7 ਸਾਲਾ ਲੜਕੀ ਨਾਲ ਜਬਰ-ਜਨਾਹ ਕੀਤਾ। ਲੜਕੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੜਕੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾ ਦਿਤਾ। 
ਥਾਣਾ ਧਾਰੀਵਾਲ ਦੇ ਮੁਖੀ ਅਮਨਦੀਪ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦਸਿਆ ਕਿ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਮੁਤਾਬਕ ਕੇਸ ਦਰਜ ਕਰ ਕੇ ਜੀਤ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ।

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement