ਨਵੇਂ ਮੋਟਰਸਾਈਕਲ ਦੀ ਪਾਰਟੀ ਦੇ ਕੇ ਵਾਪਸ ਆ ਰਹੇ ਫ਼ੌਜੀ ਦਾ ਸਾਥੀ ਵਲੋਂ ਕਤਲ

By : AMAN PANNU

Published : Aug 6, 2021, 8:03 am IST
Updated : Aug 6, 2021, 8:03 am IST
SHARE ARTICLE
Soldier killed by comrade returning after giving new motorcycle party
Soldier killed by comrade returning after giving new motorcycle party

ਅਪਣੇ ਪਿੰਡ ਦੇ ਸ਼ਰੀਕੇ ਵਿਚੋਂ ਸਾਥੀਆਂ ਨੂੰ ਗਿੱਦੜਬਾਹਾ ਵਿਖੇ ਨਵੇਂ ਲਿਆਂਦੇ ਮੋਟਰਸਾਈਕਲ ਦੀ ਪਾਰਟੀ ਦੇਣ ਤੋਂ ਬਾਅਦ ਅਪਣੇ ਸਾਥੀਆਂ ਨਾਲ ਵਾਪਸ ਆ ਰਿਹਾ ਸੀ।

ਲੰਬੀ (ਗੁਰਮੀਤ ਸਿੰਘ ਮੱਕੜ): ਲੰਬੀ ਹਲਕੇ ਦੇ ਪਿੰਡ ਥਰਾਜਵਾਲਾ ਤੋਂ ਭਾਰਤੀ ਫ਼ੌਜ ਦੇ ਨੌਜਵਾਨ ਵਲੋਂ ਸਾਥੀ ਨਾਲ ਤਕਰਾਰ ਹੋਣ ’ਤੇ ਸਾਥੀ ਵਲੋਂ ਕਿਰਪਾਨ ਨਾਲ ਵਾਰ ਕਰਨ ’ਤੇ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਕਾਸ਼ਦੀਪ ਸਿੰਘ (23) ਕੁੱਝ ਦਿਨ ਪਹਿਲਾਂ ਹੀ ਛੁੱਟੀ ’ਤੇ ਪਿੰਡ ਆਇਆ ਸੀ ਅਤੇ ਉਸ ਵਲੋਂ ਨਵਾਂ ਮੋਟਰਸਾਈਕਲ ਲਿਆ ਗਿਆ ਸੀ। 

ਹੋਰ ਪੜ੍ਹੋ: ਚੱਕ ਦੇ ਇੰਡੀਆ: ਭਾਰਤੀ ਟੀਮ ਨੇ 5 ਮਿੰਟਾਂ ਦੇ ਅੰਦਰ ਕੀਤੇ 3 ਗੋਲ, ਭਾਰਤ ਬ੍ਰਿਟੇਨ ਤੋਂ 3-2 ਨਾਲ ਅੱਗੇ

ਅਪਣੇ ਪਿੰਡ ਦੇ ਸ਼ਰੀਕੇ ਵਿਚੋਂ ਸਾਥੀਆਂ ਨੂੰ ਗਿੱਦੜਬਾਹਾ ਵਿਖੇ ਨਵੇਂ ਲਿਆਂਦੇ ਮੋਟਰਸਾਈਕਲ ਦੀ ਪਾਰਟੀ ਦੇਣ ਤੋਂ ਬਾਅਦ ਅਪਣੇ ਸਾਥੀਆਂ ਨਾਲ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਫਿਰ ਰੁੱਕ ਗਏ, ਜਿਥੇ ਉਸ ਦੀ ਅਪਣੇ ਸਾਥੀ ਨਾਲ ਹੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਉਸ ਦਾ ਮੋਟਰਸਾਈਕਲ ’ਤੇ ਜਾ ਕੇ ਪਿੰਡ ਥਰਾਜਵਾਲਾ ਤੋਂ ਕਿਰਪਾਨ ਲੈ ਆਇਆ ਅਤੇ ਉਸ ਦੇ ਸਰੀਰ ’ਤੇ ਵਾਰ ਕਰਨ ਤੋਂ ਬਾਅਦ ਕਿਰਪਾਨ ਉਸ ਦੇ ਪੇਟ ਵਿਚ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement