ਰਾਜਸਥਾਨ ‘ਚ ਮੀਂਹ ਦਾ ਕਹਿਰ, ਕੰਧ ਡਿੱਗਣ ਨਾਲ ਇਕੋਂ ਪਰਿਵਾਰ ਦੇ 4 ਬੱਚਿਆਂ ਸਮੇਤ 7 ਮੈਂਬਰਾਂ ਦੀ ਮੌਤ
Published : Aug 4, 2021, 5:26 pm IST
Updated : Aug 4, 2021, 5:26 pm IST
SHARE ARTICLE
7 of a family including 4 kids die as house collapses due to rain
7 of a family including 4 kids die as house collapses due to rain

ਲਾਸ਼ਾਂ ਨੂੰ ਮਲਬੇ 'ਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਮੁਰਦਾਘਰ 'ਚ ਰੱਖਵਾ ਦਿੱਤੀਆਂ ਗਈਆਂ ਹਨ

ਕੋਟਾ- ਰਾਜਸਥਾਨ 'ਚ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਇੱਥੋਂ ਦੇ ਬੂੰਦੀ ਜ਼ਿਲ੍ਹੇ 'ਚ ਭਾਰੀ ਮੀਂਹ ਕਾਰਨ ਇਕ ਘਰ ਦੀ ਕੰਧ ਢਹਿ ਗਈ ਅਤੇ ਇਕ ਹੀ ਪਰਿਵਾਰ ਦੇ 4 ਬੱਚਿਆਂ ਸਮੇਤ 7 ਮੈਂਬਰਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਮਲਬੇ 'ਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਮੁਰਦਾਘਰ 'ਚ ਰੱਖਵਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਾਵ ਘਾਟ ਕੋਲ ਟਿੱਲੇ ਦੀ ਮਿੱਟੀ ਦੇ ਕਟਾਵ ਨੂੰ ਰੋਕਣ ਲਈ ਨਗਰਪਾਲਿਕਾ ਵਲੋਂ ਕੁਝ ਸਾਲ ਪਹਿਲਾਂ ਚੰਬਲ ਦੇ ਕਿਨਾਰੇ 'ਤੇ ਸੁਰੱਖਿਆ ਕੰਧ ਬਣਾਈ ਗਈ ਸੀ।

 7 of a family including 4 kids die as house collapses due to rain7 of a family including 4 kids die as house collapses due to rain

ਲਗਾਤਾਰ ਪੈ ਰਹੇ ਮੀਂਹ ਕਾਰਨ ਸੁਰੱਖਿਆ ਕੰਧ ਟੁੱਟ ਕੇ ਘਰ 'ਤੇ ਡਿੱਗ ਗਈ। ਘਟਨਾ ਬੁੱਧਵਾਰ ਦੁਪਹਿਰ 2.30 ਵਜੇ ਦੀ ਹੈ। ਨਾਵ ਘਾਟ ਨੇੜੇ ਰਹਿਣ ਵਾਲੇ 2 ਭਰਾਵਾਂ ਮਹਾਵੀਰ ਅਤੇ ਮਹੇਂਦਰ ਕੇਵਟ ਦਾ ਪਰਿਵਾਰ ਅਚਾਨਕ ਮਕਾਨ ਡਿੱਗਣ ਨਾਲ ਮਲਬੇ 'ਚ ਦੱਬ ਗਿਆ। ਹਾਦਸੇ 'ਚ ਮਹਾਵੀਰ ਦੀ ਪਤਨੀ ਮੀਰਾ (40), ਮਹਾਵੀਰ ਦੀ ਧੀ ਤਮੰਨਾ (9), ਸੁਖਲਾਲ ਦੇ ਪੁੱਤਰ ਮਹੇਂਦਰ (35), ਮਹੇਂਦਰ ਦੀ ਪਤਨੀ (32), ਮਹੇਂਦਰ ਦੀ ਧੀ ਦੀਪਿਕਾ (7), ਕਾਨਹਾ (5), ਮਹੇਂਦਰ ਦੇ ਪੁੱਤ ਖੁਸ਼ੀ (10) ਅਤੇ ਮਹੇਂਦਰ ਦੀ ਧੀ ਦੀ ਮੌਤ ਹੋ ਗਈ।

 7 of a family including 4 kids die as house collapses due to rain7 of a family including 4 kids die as house collapses due to rain

ਘਟਨਾ ਦੇ ਸਮੇਂ ਘਰ 'ਚ 8 ਲੋਕ ਮੌਜੂਦ ਸਨ। ਡਿੱਗਣ ਦੀ ਆਵਾਜ਼ ਸੁਣ ਕੇ ਮਹਾਵੀਰ ਤੁਰੰਤ ਘਰੋਂ ਬਾਹਰ ਆ ਗਿਆ। ਉਨ੍ਹਾਂ ਨੇ ਧੀ ਤਮੰਨਾ ਅਤੇ ਪਤਨੀ ਮੀਰਾ ਨੂੰ ਵੀ ਬਾਹਰ ਕੱਢਿਆ ਪਰ ਉਦੋਂ ਤੱਕ ਧੀ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਉਨ੍ਹਾਂ ਦੀ ਪਤਨੀ ਨੂੰ ਕੋਟਾ ਐੱਮ.ਬੀ.ਐੱਸ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੜ ਦਿੱਤਾ। ਮਹਾਵੀਰ ਦਾ ਪੁੱਤ ਸੁਰੇਸ਼ ਆਪਣੇ ਨਾਨਾ-ਨਾਨੀ ਦੇ ਘਰ ਗਿਆ ਸੀ ਅਤੇ ਇਸ ਲਈ ਉਹ ਬਚ ਗਿਆ। ਪੁਲਿਸ ਡਿਪਟੀ ਸੁਪਰਡੈਂਟ ਨੀਤੀਰਾਜ ਸਿੰਘ ਨੇ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement