ਟਰਾਲੇ ਤੇ ਫ਼ੌਜੀ ਗੱਡੀ ਦੀ ਹੋਈ ਭਿਆਨਕ ਟੱਕਰ, ਫ਼ੌਜੀ ਜਵਾਨ ਦੀ ਮੌਕੇ ‘ਤੇ ਹੀ ਮੌਤ
Published : Jun 6, 2019, 11:26 am IST
Updated : Jun 6, 2019, 11:26 am IST
SHARE ARTICLE
truck and a military vehicle
truck and a military vehicle

ਖੰਨਾ-ਸਮਰਾਲਾ ਸੜਕ ‘ਤੇ ਪਏ ਟੋਇਆਂ ਦੇ ਚਲਦੇ ਇੱਕ ਫੌਜ ਦੀ ਗੱਡੀ ਦਾ ਸੰਤੁਲਨ ਵਿਗੜਨ ਦੇ ਚਲਦੇ ਗੱਡੀ ਟਰਾਲੇ...

ਖੰਨਾ: ਖੰਨਾ-ਸਮਰਾਲਾ ਸੜਕ ‘ਤੇ ਪਏ ਟੋਇਆਂ ਦੇ ਚਲਦੇ ਇੱਕ ਫੌਜ ਦੀ ਗੱਡੀ ਦਾ ਸੰਤੁਲਨ ਵਿਗੜਨ ਦੇ ਚਲਦੇ ਗੱਡੀ ਟਰਾਲੇ ਨਾਲ ਜਾ ਟਕਰਾਈ। ਹਾਦਸੇ ‘ਚ ਫੌਜੀ ਗੱਡੀ ਦੇ ਡਰਾਇਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ  ਦੇ ਗਵਾਹਾਂ ਅਨੁਸਾਰ ਸੜਕ ਤੇ ਪਏ ਟੋਇਆਂ ਦੇ ਚਲਦੇ ਫੌਜ ਦਾ ਟਰੱਕ ਬੇਕਾਬੂ ਹੋ ਗਿਆ ਅਤੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਜਾ ਟਕਰਾਇਆ। ਸੂਚਨਾ ਮਿਲਦੇ ਹੀ ਥਾਣਾ ਸਮਰਾਲਾ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

Road AccidentRoad Accident

ਫੌਜ ਦੇ ਉੱਚ ਅਧਿਕਾਰੀਆਂ ਅਨੁਸਾਰ ਹਾਦਸੇ ‘ਚ ਮਰਨ ਵਾਲੇ ਫੌਜੀ ਨੌਜਵਾਨ ਦੀ ਪਹਿਚਾਣ 268 ਰੈਜੀਮੈਂਟ ਇੰਜੀਨੀਅਰ ਦੇ ਸੈਨਾ ਮੈਡਲ ਲਾਂਸ ਨਾਇਕ ਹਵਲਦਾਰ ਰਾਮਦਾਸ (35) ਦੇ ਰੂਪ ਵਿੱਚ ਹੋਈ ਹੈ। ਫੌਜ ਦੀਆਂ ਗੱਡੀਆਂ ਦਾ ਕਾਫਿਲਾ ਰਾਹੋਂ ਨਜਦੀਕ ਸਤਲੁਜ ਪੁੱਲ ਤੋਂ ਅੰਬਾਲਾ ਜਾਣ ਲਈ ਰਵਾਨਾ ਹੋਇਆ ਸੀ। ਦੂਜੇ ਪਾਸੇ ਟਿੱਪਰ ਚਲਾ ਰਹੇ ਡਰਾਇਵਰ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ। ਉਸਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ। ਸਮਰਾਲਾ ਡੀ. ਐਸ.ਪੀ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ  ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement