ਇੰਡੋ-ਕੈਨੇਡੀਅਨ ਟਿੱਕਟੌਕਰ ਮੇਘਾ ਠਾਕੁਰ ਦਾ ਦੇਹਾਂਤ
Published : Dec 3, 2022, 2:42 pm IST
Updated : Dec 3, 2022, 2:45 pm IST
SHARE ARTICLE
Megha Thakur
Megha Thakur

ਮੇਘਾ ਠਾਕੁਰ ਦੇ ਮਾਪਿਆਂ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

 

ਟੋਰਾਂਟੋ - ਬਾਡੀ ਪਾਜ਼ੇਟੀਵਿਟੀ ਅਤੇ ਆਤਮ-ਵਿਸ਼ਵਾਸ ਦੇ ਸੰਦੇਸ਼ ਫੈਲਾਉਣ ਲਈ ਜਾਣੀ ਜਾਂਦੀ ਇੰਡੋ-ਕੈਨੇਡੀਅਨ ਟਿੱਕਟੌਕਰ ਮੇਘਾ ਠਾਕੁਰ (Megha Thakur) ਦਾ ਪਿਛਲੇ ਹਫ਼ਤੇ ਅਚਾਨਕ ਦੇਹਾਂਤ ਹੋ ਗਿਆ। ਉਸ ਦੇ ਮਾਪਿਆਂ ਨੇ ਇੱਕ ਇੰਸਟਾਗ੍ਰਾਮ ਪੋਸਟ ਵਿਚ ਇਸ ਦੀ ਜਾਣਕਾਰੀ ਦਿੱਤੀ। TikTok 'ਤੇ 93,000 ਫਾਲੋਅਰਜ਼ ਵਾਲੀ ਬਰੈਂਪਟਨ-ਅਧਾਰਤ ਇੰਫਲੂਐਂਸਰ ਦਾ ਪਿਛਲੇ ਹਫ਼ਤੇ 21 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੀ। ਮੇਘਾ ਦੇ ਮਾਤਾ-ਪਿਤਾ ਨੇ ਇਸ ਦੁਖਦਾਈ ਘਟਨਾ ਬਾਰੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਭਰੇ ਦਿਲ ਨਾਲ ਅਸੀਂ ਦੱਸ ਰਹੇ ਹਾਂ ਕਿ ਸਾਡੇ ਜੀਵਨ ਦੀ ਰੌਸ਼ਨੀ, ਸਾਡੀ ਦਿਆਲੂ, ਦੇਖਭਾਲ ਕਰਨ ਵਾਲੀ ਅਤੇ ਸੁੰਦਰ ਧੀ ਮੇਘਾ ਠਾਕੁਰ ਦਾ 24 ਨਵੰਬਰ 2022 ਨੂੰ ਸਵੇਰੇ ਅਚਾਨਕ ਦਿਹਾਂਤ ਹੋ ਗਿਆ।' 

ਉਨ੍ਹਾਂ ਅੱਗੇ ਲਿਖਿਆ, "ਮੇਘਾ ਇੱਕ ਆਤਮ-ਵਿਸ਼ਵਾਸੀ ਅਤੇ ਸੁਤੰਤਰ ਮੁਟਿਆਰ ਸੀ। ਉਸ ਨੂੰ ਬਹੁਤ ਯਾਦ ਕੀਤਾ ਜਾਵੇਗਾ। ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੀ ਸੀ। ਇਸ ਸਮੇਂ ਅਸੀਂ ਮੇਘਾ ਲਈ ਤੁਹਾਡੇ ਆਸ਼ੀਰਵਾਦ ਦੀ ਆਸ ਕਰਦੇ ਹਾਂ। ਉਸ ਦੀ ਅਗਲੀ ਯਾਤਰਾ ਵਿਚ ਤੁਹਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਸ ਦੇ ਨਾਲ ਰਹਿਣਗੀਆਂ।" ਉਸ ਦੀ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਮੰਗਲਵਾਰ ਨੂੰ ਉਸ ਦੀ ਯਾਦ ਵਿਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। 18 ਨਵੰਬਰ ਨੂੰ ਪੋਸਟ ਕੀਤੀ ਗਈ ਉਸ ਦੀ ਆਖਰੀ TikTok ਵੀਡੀਓ ਦੀ ਕੈਪਸ਼ਨ ਸੀ: "ਤੁਸੀਂ ਆਪਣੀ ਕਿਸਮਤ ਦੇ ਇੰਚਾਰਜ ਹੋ। ਯਾਦ ਰੱਖੋ।" ਵੀਡੀਓ ਵਿਚ ਮੇਘਾ ਨੇ ਸਲੇਟੀ ਅਤੇ ਬੇਜ ਰੰਗ ਦੀ ਮਿੰਨੀ ਡਰੈੱਸ, ਚਿੱਟੇ ਸੈਂਡਲ ਅਤੇ ਐਨਕ ਲਗਾਈ ਹੋਈ ਸੀ ਅਤੇ ਨਿਊਯਾਰਕ ਦੀਆਂ ਸੜਕਾਂ 'ਤੇ ਘੁੰਮ ਰਹੀ ਸੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement