ਅਵਾਰਾ ਕੁੱਤਿਆਂ ਨੇ 4 ਸਾਲਾ ਮਾਸੂਮ ਨੂੰ ਨੋਚਿਆ; ਸਹਿਜਪ੍ਰੀਤ ਕੌਰ ਦੇ ਮੂੰਹ ਅਤੇ ਛਾਤੀ ’ਤੇ ਲੱਗੇ 20 ਟਾਂਕੇ
Published : Oct 3, 2023, 3:07 pm IST
Updated : Oct 3, 2023, 3:07 pm IST
SHARE ARTICLE
Image: For representation purpose only.
Image: For representation purpose only.

ਸੰਗਤਪੁਰਾ ਦੇ ਲੋਕਾਂ ਨੇ ਕਿਹਾ, ਪਿੰਡ ਵਿਚ ਹਨ ਦੋ ਦਰਜਨ ਤੋਂ ਵੱਧ ਕੁੱਤੇ

 

ਮੋਰਿੰਡਾ: ਮੋਰਿੰਡਾ ਦੇ ਪਿੰਡ ਸੰਗਤਪੁਰਾ ਵਿਚ 4 ਸਾਲਾ ਬੱਚੀ ਸਹਿਜਪ੍ਰੀਤ ਕੌਰ ਨੂੰ ਘਰ ਵਿਚ ਖੇਡਦੇ ਸਮੇਂ ਆਵਾਰਾ ਕੁੱਤਿਆਂ ਨੇ ਵੱਢ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ। ਡਾਕਟਰਾਂ ਨੇ ਸਹਿਜਪ੍ਰੀਤ ਦੇ ਚਿਹਰੇ ਅਤੇ ਛਾਤੀ 'ਤੇ 20 ਟਾਂਕੇ ਲਗਾ ਕੇ ਇਲਾਜ ਕੀਤਾ। ਦੱਸ ਦੇਈਏ ਕਿ ਕੁੱਤੇ ਨੇ ਸਹਿਜਪ੍ਰੀਤ ਦੇ ਚਿਹਰੇ ਤੋਂ ਮਾਸ ਦਾ ਟੁਕੜਾ ਕੱਢ ਲਿਆ ਅਤੇ ਬੇਟੀ ਦੇ ਰੌਲਾ ਪਾਉਣ 'ਤੇ ਪ੍ਰਵਾਰਕ ਮੈਂਬਰਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਕੁੱਤੇ ਤੋਂ ਬਚਾਇਆ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਤਣਾਅ: ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਿਹਾ

ਸਹਿਜਪ੍ਰੀਤ ਦਾ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਥੇ ਮੌਜੂਦ ਡਾਕਟਰਾਂ ਨੇ ਜ਼ਖ਼ਮ ਨੂੰ ਥੋੜ੍ਹੇ ਸਮੇਂ ਵਿਚ ਠੀਕ ਕਰਨ ਅਤੇ ਚਿਹਰੇ ਨੂੰ ਇਕਸਾਰ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੀ ਪਲਾਸਟਿਕ ਸਰਜਰੀ ਨਾ ਕਰਨ ਦਾ ਭਰੋਸਾ ਦਿਤਾ ਹੈ, ਉਨ੍ਹਾਂ ਕਿਹਾ ਕਿ ਬੱਚੀ ਦਾ ਕੋਈ ਹੋਰ ਇਲਾਜ ਜਾਂ ਪਲਾਸਟਿਕ ਸਰਜਰੀ ਮਾਹਿਰ ਦੀ ਸਲਾਹ ਅਨੁਸਾਰ ਹੀ ਕੀਤੀ ਜਾਵੇਗੀ।  

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ: ਭਾਰਤੀ ਮਹਿਲਾ ਹਾਕੀ ਟੀਮ ਨੇ ਹਾਂਗਕਾਂਗ ਨੂੰ 13-0 ਨਾਲ ਹਰਾਇਆ

ਪ੍ਰਵਾਰਕ ਮੈਂਬਰ ਜਗਦੀਪ ਸਿੰਘ ਦੀਪਾ ਨੇ ਦਸਿਆ ਕਿ ਸਹਿਜਪ੍ਰੀਤ ਕੌਰ ਦੀ ਉਮਰ ਛੋਟੀ ਹੋਣ ਕਾਰਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਕਟਰਾਂ ਨੇ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਅਪਰੇਸ਼ਨ ਕਰਨ ਤੋਂ ਇਨਕਾਰ ਕਰ ਦਿਤਾ ਹੈ। ਰਣਜੋਧ ਸਿੰਘ ਦੀ ਪੁੱਤਰੀ ਸਹਿਜਪ੍ਰੀਤ ਦੇ ਪ੍ਰਵਾਰਕ ਮੈਂਬਰ ਜਗਦੀਪ ਸਿੰਘ ਦੀਪਾ ਨੇ ਦਸਿਆ ਕਿ ਪਿੰਡ ਵਿਚ ਦੋ ਦਰਜਨ ਤੋਂ ਵੱਧ ਆਵਾਰਾ ਕੁੱਤੇ ਹਨ, ਜੋ ਅਕਸਰ ਪਿੰਡ ਦੀਆਂ ਗਲੀਆਂ ਅਤੇ ਘਰਾਂ ਵਿਚ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦਸਿਆ ਕਿ ਸਹਿਜਪ੍ਰੀਤ ਹਾਲੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement