ਨੌਜਵਾਨਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰਨ ਵਿਚ ਮੋਹਰੀ ਸੀ-ਪਾਈਟ ਕੈਂਪ ਨਵਾਂ ਨੰਗਲ
Published : Sep 3, 2018, 11:48 am IST
Updated : Sep 3, 2018, 11:48 am IST
SHARE ARTICLE
C-PYTE Camp
C-PYTE Camp

ਸੈਂਟਰ ਫਾਰ ਟਰੇਨਿੰਗ ਐਂਡ ਇਮਪਲਾਈਮੈਂਟ ਆਫ ਪੰਜਾਬ ਯੂਥ ਨਵਾਂ ਨੰਗਲ ਵਿਚ ਚੁਣ ਕੇ ਆਏ ਨੌਜਵਾਨਾਂ ਨੂੰ ਜਿਥੇ ਰੁਜ਼ਗਾਰ ਪ੍ਰਾਪਤ ਕਰਨ ਦੀ ਸਿਖਲਾਈ ਰਿਹਾਇਸ਼..............

ਨੰਗਲ :  ਸੈਂਟਰ ਫਾਰ ਟਰੇਨਿੰਗ ਐਂਡ ਇਮਪਲਾਈਮੈਂਟ ਆਫ ਪੰਜਾਬ ਯੂਥ ਨਵਾਂ ਨੰਗਲ ਵਿਚ ਚੁਣ ਕੇ ਆਏ ਨੌਜਵਾਨਾਂ ਨੂੰ ਜਿਥੇ ਰੁਜ਼ਗਾਰ ਪ੍ਰਾਪਤ ਕਰਨ ਦੀ ਸਿਖਲਾਈ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋ ਮੁਫਤ ਦਿੱਤਾ ਜਾ ਰਿਹਾ ਹੈ। ਉਥੇ ਵਾਤਾਵਰਣ ਨੂੰ ਸਾਫ ਸੁਧਰਾ ਰਖਣ ਅਤੇ ਪੋਣ ਪਾਣੀ ਦੀ ਸਾਂਭ ਸੰਭਾਲ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾਇਰੈਕਟਰ ਜਰਨਲ ਸ੍ਰੀ ਰਾਜੀਵ ਐਡਵਰਡਸ ਵਸ਼ਿਸਟ ਸੇਵਾ ਮੈਡਲ ਦੀ ਦੇਖ ਰੇਖ ਵਿਚ ਡਿਪਟੀ ਡਾਇਰੈਕਟਰ ਕਰਨਲ ਐਨ ਡੀ ਐਸ ਬੈਂਸ, ਕਪੇਨਿੰਗ ਕਮਾਂਡਰ ਕਮ ਡਿਪਟੀ ਡਾਇਰੈਕਟਰ ਟਰੇਨਿੰਗ ਦੀ ਨਿਗਰਾਨੀ ਹੇਠ ਨਵਾਂ ਨੰਗਲ ਵਿਚ ਚੱਲ ਰਹੀ

ਇਹ ਸੰਸਥਾ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਬੇਹਤਰ ਮੌਕੇ ਦੇਣ ਵਿਚ ਬੇਹੱਦ ਲਾਭਕਾਰੀ ਸਿੱਧ ਹੋ ਰਹੀ ਹੈ। ਮੇਜਰ ਸੁਖਦੇਵ ਸਿੰਘ ਜੋ ਕਿ ਲੁਧਿਆਣਾ, ਲਾਲੜੂ, ਤਲਵਾੜਾ ਅਤੇ ਨਵਾਂ ਨੰਗਲ ਵਿਚ ਪੰਜਾਬ ਦੇ ਨੌਜਵਾਨਾਂ ਲਈ ਸਿਖਲਾਈ ਅਤੇ ਰੁਜ਼ਗਾਰ ਦੇ ਟਰੇਨਿੰਗ ਸੈਂਟਰ ਆਪਣੀ ਨਿਗਰਾਨੀ ਵਿਚ ਚਲਾ ਰਹੇ ਹਨ। ਉਹਨਾਂ ਦਸਿਆ ਕਿ ਨੌਜਵਾਨਾਂ ਦੀ ਚੋਣ ਕਰਨ ਉਪਰੰਤ ਉਹਨਾਂ ਨੂੰ ਰੋਜ਼ਾਨਾ ਸਰੀਰਿਕ ਕਸਰਤ ਖੇਡਾਂ ਲਿਖਤੀ ਪੇਪਰ ਦੀ ਤਿਆਰੀ ਦੇ ਨਾਲ ਨਾਲ ਸਮਾਜਿਕ ਤੌਰ 'ਤੇ ਜਿੰਮੇਵਾਰੀਆਂ ਬਾਰੇ ਵੀ ਪ੍ਰੇਰਿਤ ਕੀਤਾ ਜਾਂਦਾ ਹੈ।

ਉਹਨਾਂ ਨੇ ਦਸਿਆ ਕਿ ਇਸ ਕੈਂਪ ਵਿਚ ਨੌਜਵਾਨਾਂ ਨੂੰ ਆਪਣੇ ਆਲੇ ਦੁਆਲੇ ਪੋਣ ਪਾਣੀ ਸਾਂਭ ਸੰਭਾਲ ਅਤੇ ਵਾਤਾਰਵਣ ਦੀ ਸਵੱਛਤਾ ਨੂੰ ਕਾਇਮ ਰੱਖਣ ਬਾਰੇ ਵੀ ਜਾਗਰੂਕ ਕੀਤਾ ਜਾ ਜਾਂਦਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਹਾਸਲ ਕਰਨ ਲਈ ਵੀ ਸਿਖਲਾਈ ਦਿਤੀ ਜਾਂਦੀ ਹੈ।  ਟਰੇਨਿੰਗ ਅਫ਼ਸਰ ਮੇਜਰ ਸੁਖਦੇਵ ਸਿੰਘ ਨੇ ਦਸਿਆ ਕਿ ਫਿਰੋਜਪੁਰ ਵਿਖੇ 2 ਤੋ 8 ਦਸੰਬਰ ਤਕ ਫ਼ੌਜ ਦੀ ਭਰਤੀ ਹੋਵੇਗੀ। 

ਏ ਆਰ ਓ ਜਲੰਧਰ ਦੀ ਦੇਖ ਰੇਖ ਵਿਚ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ਕਰ ਅਤੇ ਦਸੂਆਂ ਅਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਨੌਜਵਾਨਾਂ ਦੀ ਫ਼ੌਜ ਦੀ ਭਰਤੀ ਲਈ ਪ੍ਰੀ-ਰਿਕਰੂਟਮੈਂਟ ਉਪਰੰਤ ਨੌਜਵਾਨਾਂ ਨੂੰ ਸਿਖਲਾਈ ਦੇਣ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਚੁਣੇ ਗਏ ਨੌਜਵਾਨਾਂ ਨੂੰ ਖਾਣਾ, ਰਿਹਾਇਸ਼ ਦੇ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement