ਨਸ਼ਿਆਂ ਵਿਰੁਧ ਕਢਿਆ ਮਾਰਚ
Published : Aug 3, 2018, 3:36 pm IST
Updated : Aug 3, 2018, 3:36 pm IST
SHARE ARTICLE
People During Anti-Drug March
People During Anti-Drug March

ਪੰਜਾਬ ਦੀ ਨੌਜਵਾਨ ਪੀੜ੍ਹੀ ਵਿਚ ਦਿਨੋਂ-ਦਿਨ ਵਧ ਰਿਹਾ ਨਸ਼ਿਆਂ ਦਾ ਪ੍ਰਚਲਨ ਬੇਹੱਦ ਚਿੰਤਾਜਨਕ ਹੈ ਅਤੇ ਨਸਿਆ ਦੇ ਖਾਤਮੇ ਲਈ.............

ਜ਼ੀਰਕਪੁਰ : ਪੰਜਾਬ ਦੀ ਨੌਜਵਾਨ ਪੀੜ੍ਹੀ ਵਿਚ ਦਿਨੋਂ-ਦਿਨ ਵਧ ਰਿਹਾ ਨਸ਼ਿਆਂ ਦਾ ਪ੍ਰਚਲਨ ਬੇਹੱਦ ਚਿੰਤਾਜਨਕ ਹੈ ਅਤੇ ਨਸਿਆ ਦੇ ਖਾਤਮੇ ਲਈ ਹਰ ਸੁਹਿਰਦ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਮੁੜ ਤੋਂ ਇੱਕ ਸਿਹਤਮੰਦ ਅਤੇ ਮੁਕੰਮਲ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਕਰ ਸਕੀਏ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਦਸਮੇਸ਼ ਖਾਲਸਾ ਕਾਲਜ ਦੇ ਵਿਦਿਆਰਥਆਂ ਵੱਲੋਂ ਕੱਢੇ ਨਸ਼ਾ ਵਿਰੋਧੀ ਮਾਰਚ ਦੀ ਅਗਵਾਈ ਕਰਦਿਆਂ ਮੈਂਬਰ ਐਸਜੀਪੀਸੀ ਜਥੇਦਾਰ ਨਿਰਮੈਲ ਸਿੰੰਘ ਜੌਲਾ ਨੇ ਕੀਤਾ । ਉਹਨਾਂ ਕਿਹਾ ਕਿ ਦੁੱਧ, ਘਿਓ ਅਤੇ ਮੱਖਣ ਜਿਹੇ ਪੌਸ਼ਟਿਕ ਅਹਾਰਾਂ ਵਾਲਾ ਪੰਜਾਬ ਅੱਜ ਨਸ਼ੇ ਨੇ ਕਿਸ ਕਦਰ ਖੋਖਲਾ ਕਰ ਦਿੱਤਾ ਹੈ

ਇਹ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ । ਉਹਨਾਂ ਦਸਮੇਸ਼ ਖਾਲਸਾ  ਕਾਲਜ ਦੇ ਵਿਦਿਆਰਥੀਆਂ ਦੇ ਇਸ ਉਦਮ ਦੀ ਪੁਰਜੋਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਉਸਾਰੂ ਮੁਹਿੰਮ ਵਿਚ ਹਰ ਸੂਝਵਾਨ ਪੰਜਾਬੀ ਨੂੰ ਸ਼ਰੀਕ ਹੋਣਾ ਪਵੇਗਾ ਤਾਂ ਹੀ ਅਸੀਂ ਇਸ ਕੋਹੜ ਨੂੰ ਜੜੋਂ ਵੱਢ ਸਕਦੇ ਹਾਂ । ਦਸਮੇਸ਼ ਖਾਲਸਾ ਕਾਲਜ ਦੇ ਪਿੰ੍ਰਸੀਪਲ ਡਾ. ਕਰਮਬੀਰ ਸਿੰਘ ਨੇ ਕਿਹਾ ਕਿ ਸਿੰਥੈਟਿਕ ਨਸ਼ੇ ਨੇ ਪੰਜਾਬ ਦੀ ਲੁੱਢੀਆਂ ਤੇ ਕਬੱਡੀਆਂ ਪਾਉਣ ਵਾਲੀ ਨੌਜਵਾਨੀ ਨੂੰ ਉੱਕਾ ਹੀ ਨਿਪੁੰਸਕ ਬਣਾਕੇ ਰੱਖ ਦਿਤਾ ਹੈ। ਉਹਨਾਂ ਅੱਗੇ ਕਿਹਾ ਕਿ ਹੋਰ ਤਾਂ ਹੋਰ ਸਾਡੇ ਪੰਜਾਬੀ ਸ਼ਰਾਬ ਨੂੰ ਤਾਂ ਨਸ਼ਾ ਨਾ ਮੰਨਕੇ ਇੱਕ ਫੈਸ਼ਨ ਵਜੋ ਅਪਣਾ ਹੀ ਚੁੱਕੇ ਹਨ ਜੋ ਕਿ ਘੋਰ ਚਿੰਤਾਜਨਕ ਹੈ।

ਕਿਉਂਕਿ ਹਰ ਵਿਆਹ ਸ਼ਾਦੀ ਤੋਂ ਇਲਾਵਾ ਹਰ ਜੰਮਣਾ ਅਤੇ ਮਰਣਾ ਇਸ ਤੋਂ ਬਿਨਾਂ ਸੰਪੂਰਨ ਹੀ ਨਹੀਂ ਮੰਨਿਆ ਜਾਂਦਾ। ਉਨ੍ਹਾਂ ਇਸ ਅਲਾਮਤ ਦੇ ਖਾਤਮੇ ਲਈ ਬੱਧੀਜੀਵੀ ਵਰਗ ਨੂੰ ਵੀ ਅੱਗੇ ਹੋ ਕੇ ਅਗਵਾਈ ਕਰਨ ਦੀ ਅਪੀਲ ਕੀਤੀ ਅਤੇ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਤੋਂ ਸੇਧ ਲੈ ਕੇ ਉਸਾਰੂ ਅਤੇ ਸਿਹਤਮੰਦ ਜੀਵਨ ਜਿਉਣ ਦੀ ਤਾਕੀਦ ਕੀਤੀ। ਇਸ ਮਾਰਚ ਵਿਚ ਗੁਰਦੁਆਰਾ ਨਾਭਾ ਸਾਹਿਬ ਦੇ ਮੈਨੇਜਰ ਸ. ਭਾਗ ਸਿੰਘ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਪੰਜਾਬੀ ਵਿਭਾਗ ਦੀ ਡਾ. ਕਿਰਨਪਾਲ ਕੌਰ ਦੀ ਦੇਖ –ਰੇਖ ਵਿਚ ਕੱਢੇ ਗਏ ਇਸ ਮਾਰਚ ਦੀ ਆਮ ਲੋਕਾਂ ਨੇ ਰੱਜਕੇ ਸਰਾਹਨਾ ਕੀਤੀ।

ਇਹ ਮਾਰਚ ਬਾਉਲੀ ਸਾਹਿਬ ਜ਼ੀਰਕਪੁਰ ਤੋਂ ਸ਼ੁਰੂ ਹੋ ਕੇ ਪੰਚਕੂਲਾ ਚੌਕ ਤੋਂ ਹੁੰਦਾ ਹੋਇਆ ਮੁੜ ਪਟਿਆਲਾ ਚੌਕ ਵਿਚ ਆ ਕੇ ਖਤਮ ਹੋਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਗ-ਤੇਗ ਫਤਿਹ ਟਰੱਸਟ, ਅਵਤਾਰ ਸਿੰਘ  ਏ.ਕੇ.ਐਸ., ਗੁਰਵਿੰਦਰ ਸਿੰੰਘ ਸੰਧੂ, ਗਿਆਨ ਸਿੰਘ, ਸੁਰਿੰਦਰ ਸਿੰਘ ਵਾਈਸ ਚੇਅਰਮੈਨ ਮਿਲਕ ਪਲਾਂਟ ਮੋਹਾਲੀ, ਸੁਰਜੀਤ ਸਿੰਘ ਤਸਿੰਬਲੀ, ਅਮਰੀਕ ਸਿੰਘ ਬਾਦਲ ਕਲੋਨੀ, ਸਿਮਰਨ ਸਿੰਘ ਭਬਾਤ ਵੀ ਪ੍ਰਮੁੱਖ ਤੌਰ ਤੇ ਹਾਜ਼ਰ ਸਨ।  ਦਸਮੇਸ਼ ਖਾਲਸਾ ਕਾਲਜ ਤੋਂ ਡਾ. ਜਸਵਿੰਦਰ ਕੌਰ, ਪ੍ਰੋ. ਮਨਜਿੰਦਰ ਕੌਰ, ਸ. ਮੇਜਰ ਸਿੰਘ ਅਤੇ ਸ. ਲਖਵਿੰਦਰ ਸਿੰਘ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement