ਫਰੀਦਕੋਟ ਦੇ 5123 ਕਿਸਾਨਾਂ ਦਾ 31.66 ਕਰੋੜ ਕਰਜ਼ ਮਾਫ਼, ਵੰਡੇ ਗਏ ਸਰਟੀਫਿਕੇਟ
Published : Feb 3, 2019, 10:37 am IST
Updated : Feb 3, 2019, 10:37 am IST
SHARE ARTICLE
Farmer
Farmer

ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸ਼ਨਿਚਰਵਾਰ ਨੂੰ ਤਾਜ ਪੈਲੇਸ ਵਿਚ ਜ਼ਿਲ੍ਹਾ ਪੱਧਰ ਕਿਸਾਨ ਕਰਜ਼ਾ...

ਫਰੀਦਕੋਟ : ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸ਼ਨਿਚਰਵਾਰ ਨੂੰ ਤਾਜ ਪੈਲੇਸ ਵਿਚ ਜ਼ਿਲ੍ਹਾ ਪੱਧਰ ਕਿਸਾਨ ਕਰਜ਼ਾ ਰਾਹਤ ਸਮਾਗਮ ਦੇ ਦੌਰਾਨ 5123 ਕਿਸਾਨਾਂ ਨੂੰ 31 ਕਰੋੜ 66 ਲੱਖ ਰੁਪਏ ਦੇ ਕਰਜ਼ ਮਾਫ਼ ਸਰਟੀਫਿਕੇਟ  ਵੰਡੇ। ਇਸ ਦੌਰਾਨ ਢਿੱਲੋਂ ਨੇ ਕਿਹਾ ਕਿ ਹੁਣ ਤੱਕ ਫਰੀਦਕੋਟ ਜ਼ਿਲ੍ਹੇ ਦੇ 14208 ਕਿਸਾਨਾਂ ਦਾ 66 ਕਰੋੜ 45 ਲੱਖ ਰੁਪਏ ਦਾ ਕਰਜ਼ ਮਾਫ਼ ਕੀਤਾ ਜਾ ਚੁੱਕਿਆ ਹੈ। ਅਗਲੇ ਪੜਾਅ ਵਿਚ ਖੇਤ ਮਜਦੂਰਾਂ ਦਾ ਕਰਜ਼ ਮਾਫ਼ ਕੀਤਾ ਜਾਵੇਗਾ। ਇਸ ਮੌਕੇ ਉਤੇ ਵਿਧਾਇਕ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਕੀਮ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀ ਹੈ।

FarmerFarmer

ਕੋਈ ਵੀ ਕਿਸਾਨ ਇਸ ਸਕੀਮ ਤੋਂ ਵਾਂਝਾ ਨਹੀਂ ਰਹਿਣ ਦਿਤਾ ਜਾਵੇਗਾ। ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਪੂਰਾ ਰਾਜ ਤਰੱਕੀ ਕਰੇ ਜਦੋਂ ਕਿ ਪਿਛਲੀ ਸਰਕਾਰ ਦੇ ਸਮੇਂ ਅਜਿਹਾ ਨਹੀਂ ਹੁੰਦਾ ਸੀ। ਕਿਸਾਨਾਂ ਦੇ ਹਿੱਤ ਵਿਚ ਇਹ ਇਤਿਹਾਸਕ ਫੈਸਲਾ ਲੈਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਵਲੋਂ ਰਾਜਨੀਤੀ ਤੋਂ ਉਤੇ ਉਠ ਕੇ ਬਿਨਾਂ ਕਿਸੇ ਭੇਦਭਾਵ ਦੇ ਕਿਸਾਨਾਂ ਦੇ ਕਰਜ਼ ਮਾਫ਼ ਕੀਤੇ ਜਾ ਰਹੇ ਹਨ।

FarmerFarmer

10 ਸਾਲ ਤੱਕ ਰਾਜ ਵਿਚ ਪੰਥ ਅਤੇ ਕਿਸਾਨ ਦੇ ਨਾਂਅ ਉਤੇ ਰਾਜਨੀਤੀ ਕਰਨ ਵਾਲੇ ਬਾਦਲ ਪਰਵਾਰ ਨੇ ਨਹੀਂ ਤਾਂ ਪੰਥ ਲਈ ਕੁੱਝ ਕੀਤਾ ਅਤੇ ਨਾ ਹੀ ਕਿਸਾਨਾਂ ਲਈ। ਇਸ ਮੌਕੇ ਉਤੇ ਡੀਸੀ ਰਾਜੀਵ, ਕਾਂਗਰਸ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ, ਸਾਬਕਾ ਵਿਧਾਇਕ ਮੁਹੰਮਦ ਸਦੀਕ, ਕਾਂਗਰਸੀ ਨੇਤਾ ਰਾਹੁਲ ਸਿੰਘ ਸਿੱਧੂ ਸਮੇਤ ਸਹਿਕਾਰੀ ਵਿਭਾਗ ਦੇ ਅਧਿਕਾਰੀ ਵੀ ਹਾਜਰ ਹੋਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement