ਹਰਿਆਣਾ ਨੂੰ ਪੰਜਾਬ 'ਵਰਸਿਟੀ ਦਾ ਸਵਰੂਪ ਬਦਲਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ : ਪ੍ਰੋ. ਬਡੂੰਗਰ
Published : Aug 2, 2018, 9:39 am IST
Updated : Aug 2, 2018, 9:39 am IST
SHARE ARTICLE
Prof Kirpal Singh Badungar
Prof Kirpal Singh Badungar

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੁੱਝ ਸ਼ਕਤੀਆਂ ਵਲੋਂ ਪੰਜਾਬ ਯੂਨੀਵਰਸਟੀ ਦੇ ਸਵਰੂਪ ਨੂੰ ਬਦਲਣ............

ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੁੱਝ ਸ਼ਕਤੀਆਂ ਵਲੋਂ ਪੰਜਾਬ ਯੂਨੀਵਰਸਟੀ ਦੇ ਸਵਰੂਪ ਨੂੰ ਬਦਲਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਨਾਲ ਪਹਿਲਾਂ ਹੀ ਬਹੁਤ ਧੱਕੇ ਹੋ ਰਹੇ ਹਨ ਤੇ ਪੰਜਾਬ ਬੜੇ ਮਾੜੇ ਦੋਰ ਵਿਚ ਲੰਘਿਆ ਹੈ, ਜਦਕਿ ਪੰਜਾਬ ਦੀ ਰਾਜਧਾਨੀ, ਪੰਜਾਬ ਦਾ ਪਾਣੀ, ਪੰਜਾਬ ਦੀ ਹਾਈ ਕੋਰਟ ਪਹਿਲਾਂ ਹੀ ਪੰਜਾਬ ਤੋਂ ਖੋਹ ਲਏ ਗਏ ਹਨ ਤੇ ਹੁਣ ਪੰਜਾਬ ਯੂਨੀਵਰਸਟੀ ਦਾ ਸਵਰੂਪ ਬਦਲਣਾ ਪੰਜਾਬੀ ਅਤੇ ਪੰਜਾਬੀਅਤ ਨਾਲ ਵੱਡਾ ਧੱਕਾ ਹੋਵੇਗਾ,

ਕਿਉਂਕਿ ਇਸ ਨਾਲ ਪੰਜਾਬੀਆਂ ਖਾਸ ਕਰ ਪੰਜਾਬੀ ਚਿੰਤਕਾਂ ਵਿਚ ਬਹੁਤ ਰੋਸ ਪੈਦਾ ਹੋ ਰਿਹਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਪੰਜਾਬ ਯੂਨੀਵਰਸਟੀ ਦਾ ਸਵਰੂਪ ਜਿਉਂ ਦਾ ਤਿਉਂ ਰਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਟੀ ਲਾਹੋਰ 14 ਅਕਤੂਬਰ 1882 ਵਿਚ ਅੰਗਰੇਜ਼ ਸਰਕਾਰ ਵਲੋਂ ਸਥਾਪਤ ਕੀਤੀ ਉਤਰੀ ਭਾਰਤ ਦੀ ਪਹਿਲੀ ਯੂਨੀਵਰਸਟੀ ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਤੇ ਪੰਜਾਬ ਦੇ ਇਤਿਹਾਸ ਦੀ ਸਾਂਭ ਸੰਭਾਲ ਲਈ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ 15 ਅਗੱਸਤ 1947 ਨੂੰ ਦੇਸ਼ ਆਜ਼ਾਦ ਹੋਣ ਉਪੰਰਤ ਪੰਜਾਬ ਯੂਨੀਵਰਸਟੀ ਲਾਹੌਰ ਨੂੰ ਪਛਮੀ ਪੰਜਾਬ (ਲਾਹੌਰ) ਤੋਂ ਬਦਲ ਕੇ ਪੂਰਵੀ ਪੰਜਾਬ

(ਪੰਜਾਬ-ਚੰਡੀਗੜ੍ਹ) ਲਿਆਂਦਾ ਗਿਆ ਤੇ ਇਕ ਨਵੰਬਰ 1966 ਨੂੰ ਪੰਜਾਬ, ਹਰਿਆਣਾ ਤੇ ਹਿਮਾਚਲ ਨਵੇਂ ਰਾਜ ਬਣੇ, ਉਦੋਂ ਹਿਮਾਚਲ ਨੇ ਆਪਣੀ ਯੂਨੀਵਰਸਿਟੀ ਬਣਾ ਲਈ, ਜਦੋਂ ਕਿ ਪੰਜਾਬ ਤੇ ਹਰਿਆਣਾ ਨੂੰ ਅਸਾਸੇ (ਪ੍ਰਾਪਰਟੀ) 60-40 ਅਨੁਪਾਤ ਨਾਲ ਵੰਡਿਆ ਗਿਆ ਤੇ ਇਸੇ ਹਿਸਾਬ ਨਾਲ ਚੰਡੀਗੜ੍ਹ ਯੂ.ਟੀ. ਵਿਚ ਅਫ਼ਸਰਾਂ ਦੀ ਤਾਇਨਾਤ ਹੁੰਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਟੀ ਵਲੋਂ ਬਣਾਏ ਗਏ ਕੈਲੰਡਰ ਦਾ ਮਿਸ਼ਨ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ, ਖੋਜ ਕਾਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਵਿਦਿਆ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤ ਕਾਲਜ ਪੰਜਾਬ ਯੂਨੀਵਰਸਟੀ ਨਾਲ ਐਫ਼ੀਲੀਏਟਿਡ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵਲੋਂ ਪੰਜਾਬ ਯੂਨੀਵਰਸਟੀ ਦਾ ਸਵਰੂਪ ਬਦਲਣ ਦੀ ਕਿਸੇ ਵੀ ਹਾਲਤ ਵਿਚ ਇਜ਼ਾਜਤ ਕਿਸੇ ਵੀ ਹਾਲਤ ਵਿਚ ਨਹੀਂ ਦਿਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement