ਗੁਰੂ ਘਰ ਵਲੋਂ ਚਲਾਏ ਜਾ ਰਹੇ 'ਲੰਗਰਾਂ' ਤੋਂ ਹਟਾਏ ਜਾਵੇ ਜੀਐਸਟੀ: ਪ੍ਰੋ. ਬਡੂੰਗਰ
Published : Jan 20, 2018, 5:00 pm IST
Updated : Jan 20, 2018, 11:30 am IST
SHARE ARTICLE

ਫ਼ਤਿਹਗੜ੍ਹ ਸਾਹਿਬ, 19 ਜਨਵਰੀ (ਸੁਰਜੀਤ ਸਿੰਘ ਸਾਹੀ): ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਵਿਚ ਹੋਈ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿਚ ਭਾਵੇਂ 29 ਵਸਤਾਂ ਤੇ 54 ਸੇਵਾਵਾਂ ਤੋਂ ਜੀ.ਐਸ.ਟੀ. ਘਟਾ ਦਿਤਾ ਗਿਆ ਹੈ ਪਰ ਇਸ ਵਿਚ ਗੁਰੂ ਘਰਾਂ ਵਲੋਂ ਚਲਾਏ ਜਾ ਰਹੇ 'ਲੰਗਰ' ਦੀਆਂ ਵਸਤਾਂ 'ਤੇ ਜੀਐਸਟੀ ਘਟਾਉਣ ਵਲ ਧਿਆਨ ਹੀ ਨਹੀਂ ਦਿਤਾ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 


ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮ ਦਾਸ ਲੰਗਰ ਜਿਥੇ ਰੋਜ਼ਾਨਾਂ ਹੀ ਲੱਖਾ ਸ਼ਰਧਾਲੂ ਲੰਗਰ ਛਕਦੇ ਹਨ, ਉਸ ਲੰਗਰ ਤੋਂ ਜੀਐਸਟੀ ਨਾ ਘਟਾਇਆ ਗਿਆ ਅਤੇ ਨਾ ਹੀ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਕਈ ਵਾਰ ਗੁਰੂ ਘਰਾਂ ਦੇ ਲੰਗਰ ਦੇ ਸਾਮਾਨ ਤੇ ਲੱਗਣ ਵਾਲੀ ਜੀਐਸਟੀ ਹਟਾਉਣ ਦੀ ਕੇਂਦਰ ਕੋਲੋਂ ਮੰਗ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਪੰਜਾਬ ਦੇ ਧਾਰਮਕ ਇਤਿਹਾਸ, ਸਭਿਆਚਾਰ ਤੇ ਸਿੱਖ ਇਤਿਹਾਸ ਬਾਰੇ ਜਾਣੂ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਜੀਐਸਟੀ ਕੌਂਸਲ ਦੀਆਂ ਲਗਭਗ 25 ਮੀਟਿੰਗਾਂ ਹੋ ਜਾਣ ਉਪਰੰਤ ਵੀ ਸ਼੍ਰੋਮਣੀ ਕਮੇਟੀ ਦੀ ਮੰਗ 'ਤੇ ਕੋਈ ਧਿਆਨ ਨਹੀਂ ਦਿਤਾ ਗਿਆ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement