Floods destroy Rs 400 crore cash at Bank: ਬੈਂਕ 'ਚ ਦਾਖਲ ਹੋਇਆ ਹੜ੍ਹ ਦਾ ਪਾਣੀ, 400 ਕਰੋੜ ਰੁਪਏ ਦੇ ਨੋਟ ਬਰਬਾਦ
Published : Oct 31, 2023, 7:00 pm IST
Updated : Oct 31, 2023, 7:00 pm IST
SHARE ARTICLE
Floods destroy Rs 400 crore cash at Bank of Maharashtra’s Nagpur branch
Floods destroy Rs 400 crore cash at Bank of Maharashtra’s Nagpur branch

ਹੜ੍ਹ ਦੇ ਪਾਣੀ ਵਿਚ ਕਰੀਬ 400 ਕਰੋੜ ਰੁਪਏ ਦੇ ਨੋਟ ਬਰਬਾਦ ਹੋ ਗਏ। ਘਟਨਾ ਮਹਾਰਾਸ਼ਟਰ ਦੇ ਨਾਗਪੁਰ ਸਥਿਤ ਬੈਂਕ ਦੀ ਦੱਸੀ ਜਾ ਰਹੀ ਹੈ।

Floods destroy Rs 400 crore cash at Bank: ਹੜ੍ਹ ਦੇ ਪਾਣੀ ਵਿਚ ਕਰੀਬ 400 ਕਰੋੜ ਰੁਪਏ ਦੇ ਨੋਟ ਬਰਬਾਦ ਹੋ ਗਏ। ਘਟਨਾ ਮਹਾਰਾਸ਼ਟਰ ਦੇ ਨਾਗਪੁਰ ਸਥਿਤ ਬੈਂਕ ਦੀ ਦੱਸੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ ਅਤੇ ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਨੂੰ ਵੀ ਤਾਜ਼ਾ ਸਥਿਤੀ ਤੋਂ ਜਾਣੂ ਕਰਾਇਆ ਗਿਆ ਹੈ। ਬੀਤੀ 23 ਸਤੰਬਰ ਨੂੰ ਨਾਗ ਨਦੀ 'ਚ ਆਏ ਤੂਫਾਨ ਦਾ ਪਾਣੀ ਬੈਂਕ ਦੇ ਸਟਰਾਂਗ ਰੂਮ ਤਕ ਪਹੁੰਚ ਗਿਆ ਸੀ।

ਨਾਗਪੁਰ 'ਚ ਬੈਂਕ ਆਫ ਮਹਾਰਾਸ਼ਟਰ (BoM) ਦੀ ਸੀਤਾਬੁਲਦੀ ਬ੍ਰਾਂਚ 'ਚ ਪਾਣੀ ਦਾਖਲ ਹੋਣ ਕਾਰਨ ਕਰੋੜਾਂ ਰੁਪਏ ਦੇ ਨੋਟ ਖਰਾਬ ਹੋ ਗਏ। ਟਾਈਮਜ਼ ਆਫ ਇੰਡੀਆ ਦੀ ਰੀਪੋਰਟ ਮੁਤਾਬਕ ਵੀਡੀਉ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਹੜ੍ਹ ਦਾ ਪਾਣੀ ਉਸ ਕਮਰੇ 'ਚ ਦਾਖਲ ਹੋ ਰਿਹਾ ਹੈ, ਜਿਥੇ ਨੋਟ ਰੱਖੇ ਹੋਏ ਹਨ ਅਤੇ ਗਾਰਡ ਬੇਵੱਸ ਹੋ ਕੇ ਦੇਖ ਰਹੇ ਹਨ। ਰੀਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਘੱਟੋ-ਘੱਟ 400 ਕਰੋੜ ਰੁਪਏ ਦੇ ਨੋਟ ਨਸ਼ਟ ਹੋ ਗਏ ਹਨ।

ਦਸਿਆ ਜਾ ਰਿਹਾ ਹੈ ਕਿ ਪਾਣੀ ਦੀ ਨਿਕਾਸੀ ਲਈ ਪੂਰਾ ਦਿਨ ਲੱਗ ਗਿਆ। ਇਸ ਦੌਰਾਨ ਨਿਗਮ ਅਧਿਕਾਰੀਆਂ ਅਤੇ ਬੈਂਕ ਮੁਲਾਜ਼ਮਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਘਟਨਾ ਦੀ ਸੂਚਨਾ ਆਰਬੀਆਈ ਨੂੰ ਦਿਤੀ ਗਈ ਅਤੇ ਜਾਂਚ ਲਈ ਟੀਮ ਵੀ ਭੇਜੀ ਗਈ, ਜੋ ਨੋਟਾਂ ਨਾਲ ਭਰੇ ਬਕਸੇ ਚੁੱਕ ਕੇ ਲੈ ਗਈ। ਰੀਪੋਰਟ ਮੁਤਾਬਕ ਸੂਤਰਾਂ ਨੇ ਕਿਹਾ ਕਿ ਨੋਟ ਤੁਰੰਤ ਬਦਲ ਦਿਤੇ ਗਏ।

 (For more news apart from Floods destroy Rs 400 crore cash at Bank of Maharashtra’s Nagpur branch, stay tuned to Rozana Spokesman)

Location: India, Maharashtra, Nagpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement