Surat Bank 100 Crore Fraud : ਸੂਰਤ 'ਚ ਬੈਂਕ ਤੋਂ 100 ਕਰੋੜ ਦਾ ਕਰਜ਼ਾ ਲੈ ਕੇ ਪਤੀ-ਪਤਨੀ ਫਰਾਰ, CBI ਜਾਂਚ ਸ਼ੁਰੂ 
Published : Oct 26, 2023, 1:18 pm IST
Updated : Oct 26, 2023, 1:18 pm IST
SHARE ARTICLE
File Photo
File Photo

ਵਿਜੇ ਸ਼ਾਹ ਸੂਰਤ ਹਾਈਟੈਕ ਸਵੀਟ ਵਾਟਰ ਕੰਪਨੀ ਦੇ ਡਾਇਰੈਕਟਰ ਵੀ ਹਨ

Surat Bank 100 Crore Fraud : ਗੁਜਰਾਤ ਦੇ ਸੂਰਤ 'ਚ ਬੈਂਕ ਆਫ ਬੜੌਦਾ ਤੋਂ 100 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਜੋੜਾ ਅਮਰੀਕਾ ਫਰਾਰ ਹੋ ਗਿਆ। ਜੋੜੇ ਦੇ ਨਾਲ ਇਸ ਮਾਮਲੇ ਵਿਚ ਇੱਕ ਹੋਰ ਮੁਲਜ਼ਮ ਵੀ ਫਰਾਰ ਹੈ। ਇਸ ਸਬੰਧੀ ਐਫਆਈਆਰ ਦਰਜ ਕਰਨ ਤੋਂ ਬਾਅਦ ਗਾਂਧੀਨਗਰ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਸੂਰਤ ਦੇ ਵਿਜੇ ਸ਼ਾਹ ਅਤੇ ਉਨ੍ਹਾਂ ਦੀ ਪਤਨੀ ਕਵਿਤਾ ਸ਼ਾਹ ਤੋਂ ਇਲਾਵਾ ਸਤੀਸ਼ ਅਗਰਵਾਲ ਨੇ ਬੈਂਕ ਆਫ ਬੜੌਦਾ ਤੋਂ 100 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।

ਇੰਨਾ ਹੀ ਨਹੀਂ ਮੁਲਜ਼ਮਾਂ ਨੇ ਸੂਰਤ ਸਥਿਤ ਸੋਲਰ ਕੰਪਨੀ ਇੰਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਨੂੰ 2 ਕਰੋੜ ਰੁਪਏ ਦਾ ਭੁਗਤਾਨ ਵੀ ਨਹੀਂ ਕੀਤਾ ਹੈ। ਕੰਪਨੀ ਦੇ ਮਾਲਕ ਨੇ ਇਸ ਦੀ ਸ਼ਿਕਾਇਤ ਪੀਐਮਓ ਅਤੇ ਸੀਬੀਆਈ ਨੂੰ ਕੀਤੀ ਸੀ। ਇਸ ਤੋਂ ਬਾਅਦ ਸੀਬੀਆਈ ਹਰਕਤ ਵਿਚ ਆ ਗਈ ਹੈ। ਇੰਨਾ ਹੀ ਨਹੀਂ ਵਿਜੇ ਸ਼ਾਹ ਸੂਰਤ ਹਾਈਟੈਕ ਸਵੀਟ ਵਾਟਰ ਕੰਪਨੀ ਦੇ ਡਾਇਰੈਕਟਰ ਵੀ ਹਨ। ਇਸ ਤੋਂ ਇਲਾਵਾ ਵਿਜੇ ਸ਼ਾਹ ਖਿਲਾਫ਼ ਰਾਜਸਥਾਨ 'ਚ ਜ਼ਮੀਨ ਦੀ ਧੋਖਾਧੜੀ ਅਤੇ ਸੂਰਤ 'ਚ ਦੋ ਵਿਅਕਤੀਆਂ ਨੂੰ ਇੱਕ ਹੀ ਪਲਾਟ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।

ਮੁਲਜ਼ਮ ਵਿਜੇ ਸ਼ਾਹ ਨੇ ਇੱਕ ਹੋਰ ਕਾਰੋਬਾਰੀ ਤੋਂ ਵੀ ਪੈਸੇ ਇਕੱਠੇ ਕੀਤੇ ਅਤੇ ਉਸ ਤੋਂ ਬਾਅਦ ਉਹ ਅਮਰੀਕਾ ਭੱਜ ਗਿਆ। ਹਾਲਾਂਕਿ ਦੇਸ਼ ਛੱਡ ਕੇ ਭੱਜਣ ਤੋਂ ਪਹਿਲਾਂ ਸ਼ਾਹ ਜੋੜੇ ਨੇ ਕੰਪਨੀ ਦੇ ਡਾਇਰੈਕਟਰ ਸਤੀਸ਼ ਅਗਰਵਾਲ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਸੀ ਤਾਂ ਜੋ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਾ ਹੋ ਸਕੇ। ਇਸ ਸਿਲਸਿਲੇ ਵਿਚ ਵਿਜੇ ਸ਼ਾਹ ਨੇ ਵੀ ਮੇਮਨ ਕੋ-ਆਪਰੇਟਿਵ ਬੈਂਕ ਤੋਂ ਕਰਜ਼ਾ ਲਿਆ ਅਤੇ ਬਾਅਦ ਵਿਚ ਆਪਣੇ ਆਪ ਨੂੰ ਦੀਵਾਲੀਆ ਐਲਾਨ ਦਿੱਤਾ। ਇਸ ਬੈਂਕ ਦਾ ਬੈਂਕ ਆਫ ਬੜੌਦਾ ਵਿਚ ਰਲੇਵਾਂ ਕਰ ਦਿੱਤਾ ਗਿਆ ਸੀ। ਇੰਨਾ ਹੀ ਨਹੀਂ, ਮੁਲਜ਼ਮ ਵਿਜੇ ਸ਼ਾਹ ਨੇ ਬੈਂਕ ਆਫ ਬੜੌਦਾ ਤੋਂ 100 ਕਰੋੜ ਰੁਪਏ ਦਾ ਲੋਨ ਵੀ ਲਿਆ ਸੀ।  

  (For more news apart from Surat Bank 100 Crore Fraud in Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement