ਕਿਹਾ : ਮੱਧ ਪੂਰਬ ’ਚ ਚੱਲ ਰਹੇ ਤਣਾਅ ਕਾਰਨ ਉਡਾਣਾਂ ’ਚ ਹੋ ਸਕਦੀ ਹੈ ਦੇਰੀ
ਨਵੀਂ ਦਿੱਲੀ : ਦਿੱਲੀ ਹਵਾਈ ਅੱਡੇ ਨੇ ਟਵੀਟ ਕਰਕੇ ਯਾਤਰੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਅਥਾਰਟੀ ਨੇ ਕਿਹਾ ਕਿ ਮੱਧ ਪੂਰਬ ਵਿਚ ਪੈਦਾ ਹੋਈ ਸਥਿਤੀ ਕਾਰਨ, ਕੁਝ ਪੱਛਮ ਵੱਲ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਵਿਚ ਦੇਰੀ ਹੋ ਸਕਦੀ ਹੈ ਉਨ੍ਹਾਂ ਦੇ ਸਮਾਂ-ਸਾਰਣੀ ਵਿਚ ਬਦਲਾਅ ਆ ਸਕਦੇ ਹਨ। ਯਾਤਰੀ ਘਰੋਂ ਚੱਲਣ ਤੋਂ ਪਹਿਲਾਂ ਆਪਣੀਆਂ ਉਡਾਣਾਂ ਸਬੰਧੀ ਅਪਡੇਟ ਜ਼ਰੂਰ ਚੈਕ ਕਰ ਲੈਣ।
