Bangladesh News: ਬੰਗਲਾਦੇਸ਼ ਵਿਚ ਮੁਲਜ਼ਮ ਨੇ ਘਰ ਵਿਚ ਜ਼ਬਰਦਸਤੀ ਵੜ ਕੇ ਔਰਤ ਨਾਲ ਕੀਤਾ ਬਲਾਤਕਾਰ, ਫਿਰ ਰੇਪ ਦਾ ਵੀਡੀਓ ਕੀਤਾ ਵਾਇਰਲ
Published : Jun 30, 2025, 8:28 am IST
Updated : Jun 30, 2025, 10:14 am IST
SHARE ARTICLE
Woman raped in Bangladesh News
Woman raped in Bangladesh News

Bangladesh News: ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Woman raped in Bangladesh News: ਬੰਗਲਾਦੇਸ਼ ਦੇ ਕੁਮਿਲਾ ਜ਼ਿਲ੍ਹੇ ਦੇ ਮੁਰਾਦਨਗਰ ਇਲਾਕੇ ਵਿੱਚ 25 ਸਾਲਾ ਹਿੰਦੂ ਔਰਤ ਨਾਲ ਬਲਾਤਕਾਰ ਕਰਨ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਲੋਕਾਂ ਦੇ ਅਨੁਸਾਰ, ਰੱਥ ਯਾਤਰਾ ਵਾਲੇ ਦਿਨ ਇੱਕ ਹਿੰਦੂ ਪਰਿਵਾਰ ਦੇ ਘਰ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ, ਉਸੇ ਸਮੇਂ ਇਹ ਘਟਨਾ ਨੇੜੇ ਹੀ ਇੱਕ ਹੋਰ ਹਿੰਦੂ ਘਰ ਵਿੱਚ ਵਾਪਰੀ। ਇਹ ਜਗ੍ਹਾ ਰਾਜਧਾਨੀ ਢਾਕਾ ਤੋਂ ਲਗਭਗ 66 ਕਿਲੋਮੀਟਰ ਦੂਰ ਹੈ।

ਬਲਾਤਕਾਰ ਮਾਮਲੇ ਦਾ ਮੁੱਖ ਦੋਸ਼ੀ ਫਜ਼ਰ ਅਲੀ (38) ਹੈ, ਜੋ ਕਿ ਪੱਛਮੀ ਪਾਰਾ ਦੇ ਪੰਚਕਿੱਟਾ ਪਿੰਡ ਦਾ ਰਹਿਣ ਵਾਲਾ ਹੈ, ਅਤੇ ਕਿਹਾ ਜਾਂਦਾ ਹੈ ਕਿ ਉਹ ਬੀਐਨਪੀ ਪਾਰਟੀ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਬੀਐਨਪੀ ਵਿੱਚ ਉਸ ਦੀ ਰਸਮੀ ਭੂਮਿਕਾ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਹਿੰਦੂ ਭਾਈਚਾਰਾ ਦੇਸ਼ ਵਿੱਚ ਘੱਟ ਗਿਣਤੀਆਂ 'ਤੇ ਹਮਲਿਆਂ, ਭੰਨਤੋੜ ਅਤੇ ਮੰਦਰਾਂ ਦੀ ਲੁੱਟ-ਖਸੁੱਟ ਦਾ ਵਿਰੋਧ ਕਰ ਰਿਹਾ ਹੈ।

ਪੀੜਤਾ ਨੇ ਖ਼ੁਦ ਮੁਰਾਦਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਸ ਨੇ ਕਿਹਾ ਕਿ ਉਹ 15 ਦਿਨ ਪਹਿਲਾਂ ਆਪਣੇ ਪੇਕੇ ਘਰ ਆਈ ਸੀ। ਵੀਰਵਾਰ ਰਾਤ ਲਗਭਗ 10 ਵਜੇ ਦੋਸ਼ੀ ਫਜ਼ਰ ਅਲੀ ਉਸ ਦੇ ਘਰ ਆਇਆ ਅਤੇ ਉਸ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਦੋਸ਼ੀ ਨੇ ਜ਼ਬਰਦਸਤੀ ਦਰਵਾਜ਼ਾ ਤੋੜ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ।

ਸਥਾਨਕ ਲੋਕਾਂ ਦੇ ਅਨੁਸਾਰ, ਉਨ੍ਹਾਂ ਨੇ ਫਜਰ ਅਲੀ ਨੂੰ ਰੰਗੇ ਹੱਥੀਂ ਫੜ ਲਿਆ, ਪਰ ਉਹ ਜਲਦੀ ਹੀ ਉੱਥੋਂ ਭੱਜ ਗਿਆ। ਗੁਆਂਢ ਵਿੱਚ ਰਹਿਣ ਵਾਲੇ ਸਜੀਬ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ, ਤਾਂ ਉਹ ਨੇੜੇ ਹੀ ਇੱਕ ਪ੍ਰੋਗਰਾਮ ਦੇਖ ਰਹੇ ਸਨ। ਪੀੜਤਾ ਦੀ ਮਾਸੀ ਨੇ ਆ ਕੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਕੁਝ ਗਲਤ ਹੋ ਰਿਹਾ ਹੈ। ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਫਜ਼ਰ ਅਲੀ ਔਰਤ 'ਤੇ ਜ਼ਬਰਦਸਤੀ ਕਰ ਰਿਹਾ ਸੀ। ਲੋਕਾਂ ਨੇ ਔਰਤ ਨੂੰ ਬਚਾਇਆ। ਇਸ ਦੌਰਾਨ ਦੋਸ਼ੀ ਭੱਜ ਗਿਆ ਸੀ। ਪੀੜਤ ਦੇ ਮਾਮੇ ਨੇ ਕਿਹਾ, 'ਇਸ ਘਟਨਾ ਤੋਂ ਬਾਅਦ ਅਸੀਂ ਬਹੁਤ ਡਰ ਗਏ ਹਾਂ।

ਅੱਜ ਇਹ ਮੇਰੀ ਭਾਣਜੀ ਨਾਲ ਹੋਇਆ, ਕੱਲ੍ਹ ਇਹ ਸਾਡੇ ਪਰਿਵਾਰ ਦੇ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ। ਅਸੀਂ ਨਿਆਂ ਅਤੇ ਸੁਰੱਖਿਆ ਚਾਹੁੰਦੇ ਹਾਂ। ਮੁਰਾਦਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਜ਼ਾਹਿਦੁਰ ਰਹਿਮਾਨ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪੀੜਤ ਨੇ ਖੁਦ ਸ਼ਿਕਾਇਤ ਦਰਜ ਕਰਵਾਈ ਹੈ।
 

(For more news apart from “Woman raped in Bangladesh News,” stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement