ਪਰਧਾਨ ਮੰਤਰੀ ਮੋਦੀ ਡੇਂਗੂ ਮੱਛਰ ਵਾਂਗ : ਕਾਂਗਰਸ ਵਿਧਾਇਕ
Published : Oct 28, 2018, 8:17 pm IST
Updated : Oct 28, 2018, 8:17 pm IST
SHARE ARTICLE
Congress MLA Praniti Shinde and PM Narendra
Congress MLA Praniti Shinde and PM Narendra

ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਮੋਦੀ 'ਤੇ ਸ਼ਿਵਲਿੰਗ - ਬਿੱਛੂ ਹਮਲੇ ਤੋਂ ਬਾਅਦ ਇਕ ਹੋਰ ਕਾਂਗਰਸ ਨੇਤਾ ਦੇ ਵਿਵਾਦਿਤ ਬੋਲ ਸਾਹਮਣੇ ਆਏ ਹਨ। ਸੋਲਾਪੁਰ...

ਸੋਲਾਪੁਰ : (ਪੀਟੀਆਈ) ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਮੋਦੀ 'ਤੇ ਸ਼ਿਵਲਿੰਗ - ਬਿੱਛੂ ਹਮਲੇ ਤੋਂ ਬਾਅਦ ਇਕ ਹੋਰ ਕਾਂਗਰਸ ਨੇਤਾ ਦੇ ਵਿਵਾਦਿਤ ਬੋਲ ਸਾਹਮਣੇ ਆਏ ਹਨ। ਸੋਲਾਪੁਰ ਤੋਂ ਕਾਂਗਰਸ ਵਿਧਾਇਕ ਪ੍ਰਣਿਤੀ ਸ਼ਿੰਦੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਡੇਂਗੂ ਮੱਛਰ ਦੱਸਿਆ ਹੈ। ਪ੍ਰਣਿਤੀ ਦਾ ਇਹ ਬਿਆਨ 24 ਅਕਤੂਬਰ ਨੂੰ ਇਕ ਪ੍ਰੋਗਰਾਮ ਦੇ ਦੌਰਾਨ ਦਾ ਹੈ।

Congress MLA Praniti ShindeCongress MLA Praniti Shinde

ਹਾਲਾਂਕਿ ਇਹ ਹੁਣੇ ਸਾਹਮਣੇ ਆਇਆ ਹੈ ਅਤੇ ਸੋਸ਼ਲ ਮੀਡੀਆ 'ਤੇ ਬੀਜੇਪੀ ਸਮਰਥਕ ਉਨ੍ਹਾਂ ਨੂੰ ਅਪਣੇ ਨਿਸ਼ਾਨੇ 'ਤੇ ਲੈ ਰਹੇ ਹਨ। ਸੋਲਾਪੁਰ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਣਿਤੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਇਕ ਨਵਾਂ ਡੇਂਗੂ ਮੱਛਰ ਆਇਆ ਹੈ ਜਿਸ ਦਾ ਨਾਮ ਹੈ ਮੋਦੀ ਬਾਬਾ। ਸਾਰਿਆਂ ਨੂੰ ਬੀਮਾਰੀ ਹੋ ਰਹੀ ਹੈ ਉਸ ਵਜ੍ਹਾ ਨਾਲ। ਇਸ ਨੂੰ ਝੂਠ ਬੋਲਣ ਦੀ ਬੀਮਾਰੀ ਲੱਗੀ ਹੈ। ਜਿਵੇਂ -  ਭਰਾਵੋ ਮੈਂ ਮਹਿੰਗਾਈ ਘੱਟ ਕਰਾਂਗਾ, ਤੁਹਾਡੇ ਖਾਤੇ ਵਿਚ 15 ਲੱਖ ਜਮ੍ਹਾਂ ਕਰਾਂਗਾ।

PM ModiPM Modi

ਦੱਸ ਦਈਏ ਕਿ ਸ਼ਨਿਚਰਵਾਰ ਨੂੰ ਬੈਂਗਲੁਰੂ ਲਿਟ ਫੇਸਟ ਪ੍ਰੋਗਰਾਮ ਦੇ ਦੌਰਾਨ ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵੀ ਪੀਐਮ ਮੋਦੀ 'ਤੇ ਤੀਖਾ ਵਾਰ ਕੀਤਾ ਸੀ। ਸ਼ਸ਼ੀ ਥਰੂਰ ਨੇ ਇੱਥੇ ਅਪਣੀ ਕਿਤਾਬ ਨਾਲ ਕੁੱਝ ਪੰਨੇ ਪੜ੍ਹੇ। ਉਨ੍ਹਾਂ ਨੇ ਕਿਹਾ ਕਿ ਇਕ ਗ਼ੈਰ-ਮਾਮੂਲੀ ਅਲੰਕਾਰ ਹੈ ਜਿਸ ਦਾ ਜ਼ਿਕਰ ਆਰਐਸਐਸ ਦੇ ਅਣਜਾਣ ਸੂਤਰ ਨੇ ਇਕ ਜਰਨਲਿਸਟ ਨੂੰ ਕੀਤਾ ਸੀ। ਮੈਂ ਉਸ ਦਾ ਹਵਾਲਾ ਅਪਣੀ ਕਿਤਾਬ ਵਿਚ ਦਿਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement