ਮੋਦੀ ਸ਼ਿਵਲਿੰਗ 'ਤੇ ਬੈਠੇ ਬਿੱਛੂ ਵਰਗੇ, ਚੱਪਲ ਮਾਰ ਹਟਾ ਨਹੀਂ ਸਕਦੇ : ਸ਼ਸ਼ੀ ਥਰੂਰ 
Published : Oct 28, 2018, 4:49 pm IST
Updated : Oct 28, 2018, 5:00 pm IST
SHARE ARTICLE
Shashi Tharoor
Shashi Tharoor

ਕਾਂਗਰਸ ਨੇਤਾ ਅਤੇ ਤੀਰੁਵਨੰਤਪੁਰਮ ਤੋਂ ਸਾਂਸਦ ਸ਼ਸ਼ੀ ਥਰੂਰ ਨੇ ਇਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੱਮ ਕੇ ਨਿਸ਼ਾਨਾ ਸਾਧਿਆ ਹੈ। ਦ...

ਨਵੀਂ ਦਿੱਲੀ : (ਭਾਸ਼ਾ) ਕਾਂਗਰਸ ਨੇਤਾ ਅਤੇ ਤੀਰੁਵਨੰਤਪੁਰਮ ਤੋਂ ਸਾਂਸਦ ਸ਼ਸ਼ੀ ਥਰੂਰ ਨੇ ਇਕ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੱਮ ਕੇ ਨਿਸ਼ਾਨਾ ਸਾਧਿਆ ਹੈ। ਦਰਅਸਲ ਸ਼ਸ਼ੀ ਥਰੂਰ ਨੇ ਬੈਂਗਲੁਰੂ ਲਿਟਰੇਚਰ ਫੈਸਟਿਵਲ ਦੇ ਦੌਰਾਨ ਅਪਣੀ ਨਵੀਂ ਕਿਤਾਬ ‘The Paradoxical Prime Minister’ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਕ ਵਾਰ ਆਰਐਸਐਸ ਦੇ ਇਕ ਅਣਪਛਾਤੇ ਵਿਅਕਤੀ ਨੇ ਕਮਾਲ ਦੀ ਉਦਾਹਰਣ ਦਿੰਦੇ ਹੋਏ ਕਿਹਾ ਸੀ ਕਿ “ਮੋਦੀ ਸ਼ਿਵਲਿੰਗ 'ਤੇ ਬੈਠੇ ਬਿੱਛੂ ਦੀ ਤਰ੍ਹਾਂ ਹਨ, ਜਿਸ ਨੂੰ ਤੁਸੀਂ ਅਪਣੇ ਹੱਥਾਂ ਨਾਲ ਨਹੀਂ ਹਟਾ ਸਕਦੇ ਅਤੇ ਨਾ ਹੀ ਤੁਸੀਂ ਉਸ ਨੂੰ ਚੱਪਲ ਮਾਰ ਕੇ ਹਟਾ ਸਕਦੇ ਹੋ।”

Pm ModiPm Modi

ਥਰੂਰ ਨੇ ਅਪਣੀ ਗੱਲ ਨੂੰ ਸਮਝਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਹਿਣ ਦਾ ਮਤਲਬ ਸੀ ਕਿ ਜੇਕਰ ਤੁਸੀਂ ਬਿੱਛੂ ਨੂੰ ਹੱਥ ਨਾਲ ਹਟਾਓਗੇ ਤਾਂ ਉਹ ਤੁਹਾਨੂੰ ਕੱਟ ਸਕਦਾ ਹੈ। ਉਥੇ ਹੀ ਜੇਕਰ ਤੁਸੀਂ ਉਸ ਨੂੰ ਚੱਪਲ ਮਾਰ ਕੇ ਹਟਾਓਗੇ ਤਾਂ ਇਸ ਨਾਲ ਲੋਕਾਂ ਦੀ ਸ਼ਰਧਾ ਨੂੰ ਸੱਟ ਪਹੁੰਚਣ ਦਾ ਡਰ ਹੈ। ਕਾਂਗਰਸ ਸਾਂਸਦ ਨੇ ਕਿਹਾ ਕਿ ਮੋਦੀ ਨੇ ਸਰਕਾਰ ਦਾ ਕੇਂਦਰੀਕਰਨ ਕਰ ਕੇ ਭਾਰਤੀ ਲੋਕਤੰਤਰ ਦੇ ਅਹਿਮ ਸੰਸਥਾਨਾਂ ਨੂੰ ਨੁਕਸਾਨ ਪਹੁੰਚਾਈ ਹੈ, ਜਿਨ੍ਹਾਂ ਨੂੰ ਪਿਛਲੇ 70 ਸਾਲਾਂ ਦੇ ਦੌਰਾਨ ਬਣਾਇਆ ਗਿਆ ਹੈ। ਉਦਾਹਰਣ ਦਿੰਦੇ ਹੋਏ ਸ਼ਸ਼ੀ ਥਰੂਰ ਨੇ ਕਿਹਾ ਕਿ ਨੋਟਬੰਦੀ ਵਰਗੇ ਫੈਸਲਾ ਲੈ ਕੇ ਰਿਜ਼ਰਵ ਬੈਂਕ ਦੇ ਪ੍ਰਭਾਵ ਨੂੰ ਘੱਟ ਕੀਤਾ ਗਿਆ।

Shashi Tharoor Shashi Tharoor

ਉਸੀ ਤਰ੍ਹਾਂ ਰਾਫੇਲ ਡੀਲ ਨਾਲ ਦੇਸ਼ ਦੀ ਵਿਦੇਸ਼ੀ ਪਾਲਿਸੀ ਨੂੰ ਸੱਟ ਪਹੁੰਚਾਈ ਗਈ। ਕਾਂਗਰਸੀ ਸਾਂਸਦ ਨੇ ਮੋਦੀ ਸਰਕਾਰ 'ਤੇ ਸੀਵੀਸੀ, ਸੀਬੀਆਈ,  ਇਲੈਕਸ਼ਨ ਕਮੀਸ਼ਨ, ਰਿਜ਼ਰਵ ਬੈਂਕ ਆਦਿ ਦੀ ਖੁਦਮੁਖਤਿਆਰੀ ਵਿਚ ਦਖਲ ਦੇ ਇਲਜ਼ਾਮ ਲਗਾਏ। ਥਰੂਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਫੈਸਲੇ ਕੈਬੀਨਟ ਵਿਚ ਬਿਨਾਂ ਕੋਈ ਚਰਚਾ ਕੀਤੇ ਲਏ ਗਏ। ਸ਼ਸ਼ੀ ਥਰੂਰ ਨੇ ਪ੍ਰੋਗਰਾਮ ਦੇ ਦੌਰਾਨ ਪੀਐਮ ਮੋਦੀ ਦੀ ਵਿਦੇਸ਼ ਨੀਤੀ 'ਤੇ ਵੀ ਸਵਾਲ ਖੜੇ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement