P. Chidambaram ਨੇ Pahalgam Terror Attack 'ਤੇ ਖੜਾ ਕੀਤਾ ਵੱਡਾ ਸਵਾਲ
Published : Jul 28, 2025, 11:59 am IST
Updated : Jul 28, 2025, 11:59 am IST
SHARE ARTICLE
P. Chidambaram Raises Big Question on Pahalgam Terror Attack Latest News in Punjabi 
P. Chidambaram Raises Big Question on Pahalgam Terror Attack Latest News in Punjabi 

ਸਾਨੂੰ ਕਿਵੇਂ ਪਤਾ ਕਿ ਅਤਿਵਾਦੀ ਪਾਕਿਸਤਾਨ ਤੋਂ ਆਏ ਸਨ? ਐਨ.ਆਈ.ਏ. ਕੋਲ ਇਸ ਦਾ ਕੀ ਸਬੂਤ

P. Chidambaram Raises Big Question on Pahalgam Terror Attack Latest News in Punjabi ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਪਹਿਲਗਾਮ ਅਤਿਵਾਦੀ ਹਮਲੇ ਨੂੰ ਲੈ ਕੇ ਅੱਜ ਇਕ ਵਿਵਾਦਪੂਰਨ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਵੇਂ ਪਤਾ ਕਿ ਅਤਿਵਾਦੀ ਪਾਕਿਸਤਾਨ ਤੋਂ ਆਏ ਸਨ? ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਦਾ ਇਹ ਬਿਆਨ ਸੰਸਦ ਵਿਚ ਪਹਿਲਗਾਮ ਅਤਿਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਤੋਂ ਕੁੱਝ ਘੰਟੇ ਪਹਿਲਾਂ ਆਇਆ ਹੈ।

ਚਿਦੰਬਰਮ ਨੇ ਇਕ ਇੰਟਰਵਿਊ ਵਿਚ ਕਿਹਾ, 'ਐਨ.ਆਈ.ਏ. ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ਉਨ੍ਹਾਂ ਨੇ ਇਨ੍ਹਾਂ ਹਫ਼ਤਿਆਂ ਵਿਚ ਕੀ ਕੀਤਾ ਹੈ। ਕੀ ਐਨ.ਆਈ.ਏ. ਨੇ ਅਤਿਵਾਦੀਆਂ ਦੀ ਪਛਾਣ ਕੀਤੀ ਹੈ ਜਾਂ ਪਤਾ ਲਗਾਇਆ ਹੈ ਕਿ ਉਹ ਕਿੱਥੋਂ ਆਏ ਸਨ? ਹਮਲਾਵਰ ਦੇਸ਼ ਅੰਦਰਲੇ ਵੀ ਹੋ ਸਕਦੇ ਹਨ। ਤੁਸੀਂ ਇਹ ਕਿਉਂ ਮੰਨ ਰਹੇ ਹੋ ਕਿ ਉਹ ਪਾਕਿਸਤਾਨ ਤੋਂ ਆਏ ਸਨ। ਇਸ ਦਾ ਕੀ ਸਬੂਤ ਹੈ?

ਇਸ ਦੌਰਾਨ, ਭਾਜਪਾ ਨੇਤਾ ਅਮਿਤ ਮਾਲਵੀਆ ਨੇ ਕਿਹਾ ਕਿ ਕਾਂਗਰਸ ਪਾਕਿਸਤਾਨ ਨੂੰ ਕਲੀਨ ਚਿੱਟ ਦੇਣ ਵਿਚ ਉਤਾਵਲੀ ਹੈ। ਜਦੋਂ ਵੀ ਸਾਡੀ ਫ਼ੌਜ ਪਾਕਿਸਤਾਨ ਨਾਲ ਸਬੰਧਤ ਅਤਿਵਾਦ ਹਮਲੇ ਜਾਂ ਹਾਦਸਿਆਂ ਦਾ ਸਾਹਮਣਾ ਕਰਦੀ ਹੈ। ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਵਿਚ, ਕਾਂਗਰਸ ਹਮੇਸ਼ਾ ਦੁਸ਼ਮਣ ਨੂੰ ਬਚਾਉਣ ਵਿਚ ਰੁੱਝੀ ਰਹਿੰਦੀ ਹੈ। ਕਾਂਗਰਸੀ ਨੇਤਾ ਇਸਲਾਮਾਬਾਦ ਦੇ ਵਕੀਲਾਂ ਵਾਂਗ ਜ਼ਿਆਦਾ ਜਾਪਦੇ ਹਨ। 

ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ “ਕਾਂਗਰਸ ਹੁਣ ਇਕ ਗੱਦਾਰ ਸੰਗਠਨ ਬਣ ਗਈ ਹੈ। ਅੱਜ ਆਜ਼ਾਦੀ ਸੰਗਰਾਮ ਵਿਚ ਅਪਣੀ ਹਿੱਸ਼ੇਦਾਰੀ 'ਤੇ ਮਾਣ ਕਰਨ ਵਾਲੀ ਕਾਂਗਰਸ ਦੀ ਕੀ ਸਥਿਤੀ ਹੈ? ਰਾਹੁਲ ਗਾਂਧੀ ਨੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ। ਉਨ੍ਹਾਂ ਵਿਰੁਧ ਭ੍ਰਿਸ਼ਟਾਚਾਰ ਦੇ ਵੱਡੇ ਦੋਸ਼ ਹਨ। ਉਨ੍ਹਾਂ ਨੇ ਦੇਸ਼ ਨੂੰ ਵੇਚਣ ਦਾ ਫ਼ੈਸਲਾ ਕੀਤਾ ਸੀ ਪਰ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਆ ਗਏ। ਹੁਣ ਉਹ ਇਸ ਮਜ਼ਬੂਤ ਲੀਡਰਸ਼ਿਪ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ।”

ਭਾਜਪਾ ਸੰਸਦ ਮੈਂਬਰ ਸੰਜੇ ਜੈਸਵਾਲ “ਉਨ੍ਹਾਂ ਨੂੰ ਇਹ ਸਵਾਲ ਰਾਜ ਸਭਾ ਵਿਚ ਪੁੱਛਣਾ ਚਾਹੀਦਾ ਹੈ। ਜਦੋਂ ਚਰਚਾ ਸਦਨ ਵਿਚ ਹੋਣੀ ਹੈ, ਤਾਂ ਉਹ ਇਸ ਮੁੱਦੇ ਨੂੰ ਬਾਹਰ ਕਿਉਂ ਉਠਾ ਰਹੇ ਹਨ। ਭਾਰਤ ਸਰਕਾਰ ਅੱਜ ਲੋਕ ਸਭਾ ਵਿਚ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਵੇਗੀ।”

(For more news apart from P. Chidambaram Raises Big Question on Pahalgam Terror Attack Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement