ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਸੁਪਰੀਮ ਕੋਰਟ ਵੱਲੋਂ ਬਾਸ਼ਰਤ ਜਮਾਨਤ
Published : Jan 28, 2020, 2:16 pm IST
Updated : Feb 1, 2020, 11:54 am IST
SHARE ARTICLE
Supreme Court
Supreme Court

2002 ਗੁਜਰਾਤ ਦੰਗਾ ਮਾਮਲੇ ‘ਚ ਸੁਪ੍ਰੀਮ ਕੋਰਟ ਨੇ ਸਰਦਾਰਪੁਰਾ ਅਤੇ ਔਧ ਦੰਗੇ...

ਗੁਜਰਾਤ: 2002 ਗੁਜਰਾਤ ਦੰਗਾ ਮਾਮਲੇ ‘ਚ ਸੁਪ੍ਰੀਮ ਕੋਰਟ ਨੇ ਸਰਦਾਰਪੁਰਾ ਅਤੇ ਔਧ ਦੰਗੇ ਦੇ 17 ਦੋਸ਼ੀਆਂ ਨੂੰ ਬਾਸ਼ਰਤ ਜ਼ਮਾਨਤ ਦਿੱਤੀ। ਕੋਰਟ ਨੇ ਦੋਸ਼ੀਆਂ ਨੂੰ ਦੋ ਵੱਖ-ਵੱਖ ਬੈਚ ਵਿੱਚ ਰੱਖਿਆ ਹੈ। ਇੱਕ ਬੈਚ ਨੂੰ ਇੰਦੌਰ ਅਤੇ ਇੱਕ ਬੈਚ ਨੂੰ ਜਬਲਪੁਰ ਭੇਜਿਆ ਗਿਆ ਹੈ। ਸੁਪ੍ਰੀਮ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਕਿਹਾ ਕਿ ਜ਼ਮਾਨਤ ‘ਤੇ ਰਹਿਣ ਦੇ ਦੌਰਾਨ ਉਹ ਸਾਮਾਜਿਕ ਅਤੇ ਧਾਰਮਿਕ ਕੰਮ ਕਰਨਗੇ।

GujratGujrat 2002

ਸੁਪ੍ਰੀਮ ਕੋਰਟ ਨੇ ਇੰਦੌਰ ਅਤੇ ਜਬਲਪੁਰ ‘ਚ ਕਾਨੂੰਨੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜ਼ਮਾਨਤ  ਦੌਰਾਨ ਦੋਸ਼ੀਆਂ ਦੁਆਰਾ ਧਾਰਮਿਕ ਅਤੇ ਸਮਾਜਿਕ ਕੰਮ ਕਰਨ ਨੂੰ ਯਕੀਨੀ ਬਣਾਉਣ। ਕੋਰਟ ਨੇ ਅਫਸਰਾਂ ਨੂੰ ਉਨ੍ਹਾਂ ਨੂੰ ਪੇਸ਼ੇ ਲਈ ਕੰਮ ਕਰਨ ਲਈ ਵੀ ਕਿਹਾ ਹੈ। ਕੋਰਟ ਨੇ ਰਾਜ ਕਾਨੂੰਨੀ ਸੇਵਾ ਅਥਾਰਿਟੀ ਦੀ ਪਾਲਣਾ ਰਿਪੋਰਟ ਦਰਜ ਕਰਨ ਲਈ ਕਿਹਾ ਹੈ।

GujratGujrat 2002

ਅਧਿਕਾਰੀਆਂ ਨੂੰ ਸੁਪ੍ਰੀਮ ਕੋਰਟ ਨੇ ਜ਼ਮਾਨਤ ਦੌਰਾਨ ਦੋਸ਼ੀਆਂ ਦੇ ਚਾਲ ਚਲਣ ‘ਤੇ ਵੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਦਰਅਸਲ, ਗੋਧਰਾ ਤੋਂ ਬਾਅਦ ਗੁਜਰਾਤ ‘ਚ ਵੱਖ-ਵੱਖ ਥਾਵਾਂ ‘ਤੇ ਕਈ ਦੰਗੇ ਹੋਏ ਸਨ, ਜਿਸ ‘ਚ 33 ਲੋਕਾਂ ਦੀ ਜਾਨ ਗਈ ਸੀ।  

ਹਫ਼ਤੇ ਵਿੱਚ 6 ਘੰਟੇ ਕਰਨਾ ਹੋਵੇਗਾ ਸਮਾਜਿਕ ਕੰਮ

GujratGujrat 2002

ਸਰਵਉੱਚ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸਾਰੇ ਦੋਸ਼ੀਆਂ ਨੂੰ ਸਮਾਜਿਕ ਕੰਮ ਕਰਨੇ ਹੋਣਗੇ। ਦੋਸ਼ੀਆਂ ਨੂੰ ਹਫ਼ਤੇ ਵਿੱਚ ਘੱਟ ਤੋਂ ਘੱਟ 6 ਘੰਟੇ ਸਮਾਜਿਕ ਕੰਮ ਕਰਨਾ ਪਵੇਗਾ। ਜ਼ਮਾਨਤ ‘ਚ ਇਹ ਵੀ ਸ਼ਰਤਾਂ ਰੱਖੀਆਂ ਗਈਆਂ ਹਨ ਕਿ ਉਨ੍ਹਾਂ ਨੂੰ ਜਨਤਕ ਪੁਲਿਸ ਸਟੇਸ਼ਨ ਨੂੰ ਹਫ਼ਤੇ ਬਾਅਦ ਰਿਪੋਰਟ ਦੇਣੀ ਹੋਵੇਗੀ, ਨਾਲ ਹੀ ਸੁਪ੍ਰੀਮ ਕੋਰਟ ਨੇ ਇੰਦੌਰ ਅਤੇ ਜਬਲਪੁਰ  ਦੇ ਜ਼ਿਲ੍ਹਾ ਲੀਗਲ ਸਰਵਿਸੇਜ ਅਥਾਰਿਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਦੋਸ਼ੀ ਜ਼ਮਾਨਤ ਦੀਆਂ ਸ਼ਰਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement