ਭਾਜਪਾ ਨੇਤਾ ਪ੍ਰਹਿਲਾਦ ਬੰਧਵਾਰ ਦੇ ਕਤਲ ਦਾ ਦੋਸ਼ੀ ਭਾਜਪਾ ਵਰਕਰ ਗ੍ਰਿਫਤਾਰ
Published : Jan 19, 2019, 12:16 pm IST
Updated : Jan 19, 2019, 12:19 pm IST
SHARE ARTICLE
Mandsaur accused Manish Bairagi
Mandsaur accused Manish Bairagi

ਦੋਸ਼ੀ ਮਨੀਸ਼ 'ਤੇ ਪਹਿਲਾਂ ਤੋਂ ਹੀ ਕਤਲ ਦੀ ਕੋਸ਼ਿਸ਼ ਕਰਨ, ਅਗਵਾ ਕਰਨ ਅਤੇ ਅੱਧਾ ਦਰਜਨ ਤੋਂ ਵੱਧ ਦੂਜੇ ਅਪਰਾਧਾਂ ਦੇ ਦੋਸ਼ ਲਗੇ ਹਨ।

ਮੰਦਸੌਰ : ਮੰਦਸੌਰ ਦੇ ਮਿਉਂਸਿਪਲ ਪ੍ਰਧਾਨ ਅਤੇ ਭਾਜਪਾ ਨੇਤਾ ਪ੍ਰਲਾਦ ਬੰਧਵਾਰ ਨੂੰ ਬੀਤੇ ਦਿਨ ਗੋਲੀ ਮਾਰ ਦਿਤੀ ਗਈ ਸੀ। ਉਹਨਾਂ ਦੇ ਕਤਲ ਦੇ ਦੋਸ਼ ਅਧੀਨ ਪੁਲਿਸ ਨੇ ਮਨੀਸ਼ ਬੈਰਾਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਪੁਲਿਸ ਨੇ ਰਾਜਸਥਾਨ ਦੇ ਪ੍ਰਤਾਪਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਉਹ ਭਾਜਪਾ ਦੇ ਵਰਕਰ ਹਨ। ਪੁਲਿਸ ਉਸ ਨੂੰ ਮੰਦਸੌਰ ਲੈ ਕੇ ਆਈ ਹੈ। ਦੋਸ਼ੀ ਮਨੀਸ਼ 'ਤੇ ਪਹਿਲਾਂ ਤੋਂ ਹੀ ਕਤਲ ਦੀ ਕੋਸ਼ਿਸ਼ ਕਰਨ, ਅਗਵਾ ਕਰਨ ਅਤੇ ਅੱਧਾ ਦਰਜਨ ਤੋਂ ਵੱਧ ਦੂਜੇ ਅਪਰਾਧਾਂ ਦੇ ਦੋਸ਼ ਲਗੇ ਹਨ।

BJP leader Prahlad Bandhwar BJP leader Prahlad Bandhwar

ਬੰਧਵਾਰ 'ਤੇ ਇਕ ਬਾਈਕ ਸਵਾਰ ਨੇ ਗੋਲੀਆਂ ਨਾਲ ਉਸ  ਵੇਲ੍ਹੇ ਹਮਲਾ ਕੀਤਾ ਸੀ ਜਦ ਉਹ ਸਹਿਕਾਰੀ ਬੈਂਕ ਦੇ ਸਾਹਮਣੇ ਖੜੇ ਸਨ। ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਕ ਜ਼ਮੀਨੇ ਦੇ ਪੱਟੇ ਨੂੰ ਲੈ ਕੇ ਹੋਏ ਵਿਵਾਦ ਵਿਚ ਬੰਧਵਾਰ ਨੂੰ ਗੋਲੀ ਮਾਰੀ ਗਈ ਸੀ। ਜਾਣਕਾਰੀ ਮੁਤਾਬਕ ਵਾਰਦਾਤ ਤੋਂ ਪਹਿਲਾ ਬੈਰਾਗੀ ਨੇ ਭਾਜਪਾ ਨੇਤਾ ਲੋਕੇਂਦਰ ਯਾਦਵ ਦੀ ਦੁਕਾਨ 'ਤੇ ਬੰਧਵਾਰ ਨਾਲ ਮੁਲਾਕਾਤ ਕੀਤੀ ਸੀ। ਬੈਰਾਗੀ ਨੇ ਬੰਧਵਾਰ ਨੂੰ ਜੈ ਸ਼੍ਰੀ ਰਾਮ ਕਿਹਾ। ਇਸੇ ਦੌਰਾਨ ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਹੋ ਗਈ।

Murder Case Murder Case

ਇਸ ਤੋਂ ਬਾਅਦ ਬੈਰਾਗੀ ਨੇ ਪਿਸਤੌਲ ਕੱਢ ਕੇ ਬੰਧਵਾਰ 'ਤੇ ਗੋਲੀਆਂ ਚਲਾ ਦਿਤੀਆਂ। ਗੋਲੀ ਮਾਰਨ ਤੋਂ ਬਾਅਦ ਬੈਰਾਗੀ ਹਾਦਸੇ ਵਾਲੀ ਥਾਂ 'ਤੇ ਅਪਣੀ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਬੰਧਵਾਰ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਲਾਨ ਕਰ ਦਿਤਾ। 20 ਜੂਨ 1962 ਨੂੰ ਪੈਦਾ ਹੋਏ ਪ੍ਰਹਲਾਦ ਬੰਧਵਾਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਨ। ਉਹ 80 ਦੇ ਦਹਾਕੇ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement