ਨਸ਼ੇ ਵਿਚ ਚੂਰ ਮੁਨਸ਼ੀ ਨੇ ਥਾਣੇ ਅੰਦਰ ਏ.ਐੱਸ.ਆਈ ਦਾ ਗੋਲੀ ਮਾਰ ਕੀਤਾ ਕਤਲ 
Published : Jan 17, 2019, 4:47 pm IST
Updated : Jan 17, 2019, 4:47 pm IST
SHARE ARTICLE
Murder Case
Murder Case

ਜ਼ਿਲ੍ਹਾ ਮੋਹਾਲੀ ਦੇ ਡੇਰਾਬਸੀ ਥਾਣੇ 'ਚ ਮੁਨਸ਼ੀ ਕਾਲੇ ਖ਼ਾਨ ਨੇ ਏਐੱਸਆਈ ਲਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦਰਅਸਲ ਹੌਲਦਾਰ ਲੇਖਰਾਜ....

ਐਸ.ਏ.ਐਸ ਨਗਰ : ਜ਼ਿਲ੍ਹਾ ਮੋਹਾਲੀ ਦੇ ਡੇਰਾਬਸੀ ਥਾਣੇ 'ਚ ਮੁਨਸ਼ੀ ਕਾਲੇ ਖ਼ਾਨ ਨੇ ਏਐੱਸਆਈ ਲਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦਰਅਸਲ ਹੌਲਦਾਰ ਲੇਖਰਾਜ  ਤੇ ਨਾਈਟ ਮੁਨਸ਼ੀ ਦੀ ਡਿਊਟੀ ਲਗਾਉਣ ਪਿੱਛੇ ਲੜਾਈ ਹੋ ਗਈ । ਦੋਨਾਂ ਦੀ ਲੜਾਈ ਏਨੀ ਵੱਧ ਗਈ ਕਿ ਨਾਈਟ ਮੁਨਸ਼ੀ ਕਾਲੇ ਖਾਨ ਨੇ ਗੋਲੀ ਚਲਾ ਦਿੱਤੀ। ਜੋ ਏਐੱਸਆਈ ਲਖਵਿੰਦਰ ਸਿੰਘ ਦੀ ਠੋਡੀ ਤੇ ਜਾ ਵੱਜੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ।

Lakhwinder Singh A.S.I  Lakhwinder Singh

ਮੁਨਸ਼ੀ ਦਾ ਕਹਿਣਾ ਹੈ ਕਿ ਹੈਡ ਕਾਂਸਟੇਬਲ ਲੇਖ ਰਾਜ ਨਾਲ ਡਿਊਟੀ ਲਗਾਉਣ ਪਿੱਛੇ ਉਸਦੀ ਲੜਾਈ ਹੋ ਗਈ ਜਿਸ ਤੋਂ ਬਾਅਦ ਉਸ ਕੋਲੋਂ ਗੋਲੀ ਚੱਲੀ ਤੇ ਥਾਣੇ ਵਿਚ ਚਲਾਣ ਜਮਾ ਕਰਵਾਉਣ ਆਏ ASI ਲਖਵਿੰਦਰ ਸਿੰਘ ਦੀ ਮੌਤ ਹੋ ਗਈ। ਦੱਸ ਦੇਈਏ ਕਿ ASI ਲਖਵਿੰਦਰ ਸਿੰਘ ਨੇ ਡੀਏਵੀ ਸਕੂਲ ਨੇੜੇ ਡਰੰਕ ਐਂਡ ਡਰਾਈਵ ਦਾ ਨਾਕਾ ਲਗਾਇਆ ਹੋਇਆ ਸੀ ਅਤੇ ਉਹ ਰਾਤੀਂ 9:45 ਤੇ ਡੇਰਾਬੱਸੀ ਥਾਣੇ ਵਿਚ ਚਲਾਨ ਜਮ੍ਹਾਂ ਕਰਾਉਣ ਗਿਆ ਸੀ।

Murder Case Murder Case

ਜਿੱਥੇ ਨਾਈਟ ਮੁਨਸ਼ੀ ਕਾਲੇ ਖ਼ਾਨ ਤੇ ਹੌਲਦਾਰ ਲੇਖਰਾਜ ਦੀ ਹੋ ਰਹੀ ਲੜਾਈ ਵਿਚ ਉਸਦੀ ਮੌਤ ਹੋ ਗਈ। ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਮੁਨਸ਼ੀ ਕਾਲੇ ਖ਼ਾਨ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਵਿਚ ਚੂਰ ਮੁਨਸ਼ੀ ਨੇ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਤੇ ਹੁਣ  ਮੁਨਸ਼ੀ ਕਾਲੇ ਖ਼ਾਨ ਪੁਲਿਸ ਦੀ ਹਿਰਾਸਤ ਵਿਚ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement