ਕਸ਼ਮੀਰ ’ਚ ਅਤਿਵਾਦੀਆਂ ਦੇ ਅੱਡੇ ਦਾ ਪਰਦਾਫ਼ਾਸ਼, ਹਥਿਆਰ ਬਰਾਮਦ
Published : Feb 18, 2021, 10:28 pm IST
Updated : Feb 18, 2021, 10:28 pm IST
SHARE ARTICLE
Indian Army
Indian Army

ਉਨ੍ਹਾਂ ਦਸਿਆ ਕਿ ਰਿਆਸੀ ਜ਼ਿਲ੍ਹੇ ਦੇ ਮੱਕੀਦਾਰ ਦੇ ਸੰਘਣੇ ਜੰਗਲਾਂ ’ਚ ਸ਼ੱਕੀ ਸਰਗਰਮੀਆਂ ਨੂੰ ਲੈ ਕੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ।

ਜੰਮੂ : ਕੇਂਦਰ ਸ਼ਾਸਿਤ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਮਹੋਰੇ ਇਲਾਕੇ ਦੇ ਜੰਗਲਾਤ ਖੇਤਰ ’ਚ ਸੁਰੱਖਿਆ ਫ਼ੋਰਸਾਂ ਨੇ ਅਤਿਵਾਦੀਆਂ ਦੇ ਅੱਡੇ ਦੇ ਪਰਦਾਫ਼ਾਸ਼ ਕਰ ਕੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖ਼ੀਰੇ ਬਰਾਮਦ ਕੀਤਾ ਹੈ। ਅਧਿਕਾਰਤ ਬੁਲਾਰੇ ਨੇ ਵੀਰਵਾਰ ਨੂੰ ਇਥੇ ਦਸਿਆ ਕਿ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਸਾਂਝੀ ਟੀਮ ਨੇ ਰਿਆਸੀ ਜ਼ਿਲ੍ਹੇ ਦੇ ਮੱਕੀਦਾਰ ਜੰਗਲ ’ਚ ਇਕੱਠੇ ਕੀਤੇ ਭਾਰੀ ਮਾਤਰਾ ’ਚ ਹਥਿਆਰ ਅਤੇ ਯੁੱਧ ਸਮੱਗਰੀ ਬਰਾਮਦ ਕੀਤੀ ਹੈ। 

ArmyArmyਬੁਲਾਰੇ ਨੇ ਦਸਿਆ ਕਿ 17-18 ਫ਼ਰਵਰੀ ਦੀ ਰਾਤ ਜੰਮੂ ਖੇਤਰ ਦੇ ਰਿਆਸੀ ਜ਼ਿਲ੍ਹੇ ਦੇ ਅੰਦਰੂਨੀ ਇਲਾਕਿਆਂ ’ਚ ਚਲਾਈ ਗਈ ਸਾਂਝੀ ਮੁਹਿੰਮ ’ਚ ਯੁੱਧ ਸਮੱਗਰੀ ਨਾਲ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਦਸਿਆ ਕਿ ਰਿਆਸੀ ਜ਼ਿਲ੍ਹੇ ਦੇ ਮੱਕੀਦਾਰ ਦੇ ਸੰਘਣੇ ਜੰਗਲਾਂ ’ਚ ਸ਼ੱਕੀ ਸਰਗਰਮੀਆਂ ਨੂੰ ਲੈ ਕੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ। ਉਨ੍ਹਾਂ ਦਸਿਆ ਕਿ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਿਸ ਵਲੋਂ ਸਾਂਝੀ ਮੁਹਿੰਮ ਨਾਲ ਲਗਾਤਾਰ ਚਲਾਈਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਯੁੱਧ ਸਮੱਗਰੀ ਅਤੇ ਹਥਿਆਰਾਂ ਦੇ ਵਿਸ਼ਾਲ ਜ਼ਖ਼ੀਰੇ ਦਾ ਪਤਾ ਲੱਗਾ ਹੈ।

Indian ArmyIndian Armyਹਥਿਆਰਾਂ ਦੇ ਜ਼ਖ਼ੀਰੇ ’ਚ ਇਕ ਏ.ਕੇ.-47 ਰਾਈਫ਼ਲ, ਏ.ਕੇ. ਐੱਸ.ਐੱਲ. ਰਾਈਫ਼ਲ, ਏ.ਕੇ. 303 ਬੋਲਟ ਰਾਈਫ਼ਲ, 2 ਚੀਨੀ ਪਿਸਤੌਲ, ਗੋਲਾ-ਬਾਰੂਦ ਨਾਲ ਇਕ ਪਿਸਤੌਲ ਐੱਮ.ਏ.ਜੀ., ਐਂਟੀਨਾ ਵਾਲੇ 2 ਰੇਡੀਉ ਸੈੱਟ, ਇਕ ਏ.ਕੇ.-47, ਗੋਲਾ ਬਾਰੂਦ ਦਾ ਡੱਬਾ, 4 ਯੂ.ਬੀ.ਜੀ.ਐੱਲ. ਗ੍ਰੇਨੇਡ ਸ਼ਾਮਲ ਹਨ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement