ਉਤਰਾਖੰਡ ਕੈਬਨਿਟ ਦਾ ਵੱਡਾ ਫ਼ੈਸਲਾ, ਪਤੀ ਦੀ ਜਾਇਦਾਦ ’ਚ ਬਰਾਬਰ ਦੀ ਹੱਕਦਾਰ ਹੋਵੇਗੀ ਪਤਨੀ
Published : Feb 18, 2021, 9:51 pm IST
Updated : Feb 18, 2021, 9:51 pm IST
SHARE ARTICLE
CM Trivendra Singh Rawat
CM Trivendra Singh Rawat

ਤਲਾਕ ਲੈ ਕੇ ਦੂਜਾ ਵਿਆਹ ਕਰਨ ਵਾਲੀ ਪਤਨੀ ਨੂੰ ਨਹੀਂ ਮਿਲੇਗਾ ਅਧਿਕਾਰ

ਦੇਹਰਾਦੂਨ : ਉਤਰਾਖੰਡ ਵਿਚ ਤਿ੍ਰਵੇਂਦਰ ਸਿੰਘ ਰਾਵਤ ਦੀ ਸਰਕਾਰ ਨੇ ਬੀਤੇ ਦਿਨ ਹੋਈ ਕੈਬਨਿਟ ਬੈਠਕ ਵਿਚ ਸੂਬੇ ਦੀਆਂ ਔਰਤਾਂ ਲਈ ਵੱਡਾ ਫ਼ੈੈਸਲਾ ਲਿਆ ਹੈ। ਕੈਬਨਿਟ ਬੈਠਕ ਵਿਚ ਫ਼ੈੈਸਲਾ ਕੀਤਾ ਗਿਆ ਕਿ ਹੁਣ ਪਤੀ ਦੀ ਜਾਇਦਾਦ ਵਿਚ ਔਰਤਾਂ ਵੀ ਭਾਈਵਾਲ ਹੋਣਗੀਆਂ। ਰੀਕਾਰਡ ਵਿਚ ਪਤੀ ਦੀ ਜੱਦੀ ਜਾਇਦਾਦ ਵਿਚ ਔਰਤ ਦਾ ਨਾਂਅ ਵੀ ਦਰਜ  ਹੋਵੇਗਾ। ਇਸ ਦੀ ਮਦਦ ਨਾਲ ਔਰਤ ਨੂੰ ਵੀ ਅਸਾਨੀ ਨਾਲ ਕਰਜ਼ਾ ਮਿਲ ਸਕੇਗਾ। 

CM Trivendra Singh RawatCM Trivendra Singh Rawatਇਸ ਤੋਂ ਇਲਾਵਾ ਔਰਤ ਨੂੰ ਅਪਣੀ ਹਿੱਸੇ ਦੀ ਜਾਇਦਾਦ ਵੇਚਣ ਦਾ ਵੀ ਅਧਿਕਾਰ ਹੋਵੇਗਾ। ਹਾਲਾਂਕਿ, ਇਹ ਅਧਿਕਾਰ ਜੱਦੀ ਜਾਇਦਾਦ ’ਤੇ ਹੀ ਮਿਲੇਗਾ। ਕੈਬਨਿਟ ਵਿਚ ਇਹ ਵੀ ਫ਼ੈੈਸਲਾ ਲਿਆ ਕਿ ਜੇਕਰ ਕੋਈ ਪਤਨੀ ਤਲਾਕ ਲੈ ਕੇ ਕਿਸੇ ਦੂਜੇ ਵਿਅਕਤੀ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਨੂੰ ਇਹ ਲਾਭ ਨਹੀਂ ਮਿਲੇਗਾ।

photophotoਬੁਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਫ਼ੈੈਸਲੇ ’ਤੇ ਮੋਹਰ ਲਗਾ ਦਿਤੀ ਗਈ। ਦਸਣਯੋਗ ਹੈ ਕਿ ਇਸ ਸਬੰਧੀ ਮੰਤਰੀ ਮੰਡਲ ਨੇ ਨਵੰਬਰ 2020 ਵਿਚ ਫ਼ੈੈਸਲਾ ਕੀਤਾ ਸੀ, ਇਸ ’ਤੇ ਫ਼ੈੈਸਲਾ ਲੈਣ ਲਈ ਮੰਤਰੀ ਮੰਡਲ ਨੇ ਮੁੱਖ ਸਕੱਤਰ ਦੀ ਅਗਵਾਈ ਵਿਚ ਇਕ ਕਮੇਟੀ ਬਣਾਈ ਸੀ। ਕਮੇਟੀ ਨੇ ਅਪਣੀ ਸਿਫ਼ਾਰਸ਼ ਮੰਤਰੀ ਮੰਡਲ ਨੂੰ ਦੇ ਦਿਤੀ ਅਤੇ ਮੰਤਰੀ ਮੰਡਲ ਨੇ ਇਨ੍ਹਾਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement