Dhiraj Sahu: ਧੀਰਜ ਸਾਹੂ ਬੋਲੇ- 350 ਕਰੋੜ ਮੇਰੇ ਨਹੀਂ ਪਰਿਵਾਰ ਦੇ ਨੇ, ਸਭ ਖੁਲਾਸਾ ਕਰਾਂਗਾ  
Published : Dec 16, 2023, 2:57 pm IST
Updated : Dec 16, 2023, 2:57 pm IST
SHARE ARTICLE
Congress MP Dhiraj Sahu
Congress MP Dhiraj Sahu

ਸਾਰਾ ਪੈਸਾ ਮੇਰਾ ਨਹੀਂ ਹੈ। ਇਹ ਪੈਸਾ ਮੇਰੇ ਪਰਿਵਾਰ ਦੀਆਂ ਫਰਮਾਂ ਦਾ ਹੈ। ਇਸ ਵਿਚ ਛੁਪਾਉਣ ਲਈ ਕੁਝ ਨਹੀਂ ਹੈ।

Congress MP Dhiraj Sahu  - ਆਮਦਨ ਕਰ ਵਿਭਾਗ ਨੇ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ 10 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ 6 ਦਸੰਬਰ ਨੂੰ ਸ਼ੁਰੂ ਹੋਈ ਅਤੇ 15 ਦਸੰਬਰ ਨੂੰ ਖ਼ਤਮ ਹੋਈ। ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿਚ 10 ਦਿਨਾਂ ਦੀ ਛਾਪੇਮਾਰੀ ਵਿਚ 350 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ। 

ਇਸ ਛਾਪੇਮਾਰੀ ਦੇ 10 ਦਿਨ ਬਾਅਦ ਧੀਰਜ ਸਾਹੂ ਸ਼ੁੱਕਰਵਾਰ ਨੂੰ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਇਹ ਸਾਰਾ ਪੈਸਾ ਉਨ੍ਹਾਂ ਦਾ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਫਰਮ ਦਾ ਹੈ। ਉਹ ਹਰ ਚੀਜ਼ ਦਾ ਹਿਸਾਬ ਦੇਣਗੇ। ਧੀਰਜ ਨੇ ਇਹ ਵੀ ਕਿਹਾ ਕਿ ਇਸ ਪੈਸੇ ਦਾ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਫਿਲਹਾਲ ਬਰਾਮਦ ਕੀਤੇ ਗਏ ਨੋਟ ਸਟੇਟ ਬੈਂਕ ਆਫ ਬੋਲਾਂਗੀਰ ਅਤੇ ਸੰਬਲਪੁਰ 'ਚ ਜਮ੍ਹਾ ਕਰਵਾਏ ਗਏ ਹਨ। 

ਧੀਰਜ ਸਾਹੂ ਨੇ ਕੀ ਕਿਹਾ 
ਸਾਰਾ ਪੈਸਾ ਮੇਰਾ ਨਹੀਂ ਹੈ। ਇਹ ਪੈਸਾ ਮੇਰੇ ਪਰਿਵਾਰ ਦੀਆਂ ਫਰਮਾਂ ਦਾ ਹੈ। ਇਸ ਵਿਚ ਛੁਪਾਉਣ ਲਈ ਕੁਝ ਨਹੀਂ ਹੈ। ਮੈਂ ਭਰੋਸੇ ਨਾਲ ਕਹਿ ਰਿਹਾ ਹਾਂ ਕਿ ਜੇਕਰ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਹੈ ਤਾਂ ਮੈਂ ਹਰ ਚੀਜ਼ ਦਾ ਹਿਸਾਬ ਦਿਆਂਗਾ।
ਕੁੱਝ ਦਿਨ ਇੰਤਜ਼ਾਰ ਕਰੋ, ਮੈਂ ਖ਼ੁਦ ਸਾਹਮਣੇ ਆਵਾਂਗਾ ਤੇ ਹਰ ਇਖ ਗੱਲ ਦੱਸਾਂਗਾ। ਸਾਰੀ ਗੱਲ ਜਨਤਾ ਦੇ ਸਾਹਮਣੇ ਰੱਖਾਂਗਾ। 

- ਇਹ ਕਾਲਾ ਧਨ ਹੈ ਜਾਂ ਨਹੀਂ, ਸਾਡਾ ਹਰ ਕਾਰੋਬਾਰ ਮੇਰੇ ਪਰਿਵਾਰ ਦੇ ਨਾਂ 'ਤੇ ਹੈ। ਇਨਕਮ ਟੈਕਸ ਦਾ ਜਵਾਬ ਆਉਣ ਦਿਓ, ਸਭ ਉਹੀ ਲੋਕ ਦੱਸਣਗੇ। 
ਮੈਂ ਕੋਈ ਵਪਾਰੀ ਨਹੀਂ ਹਾਂ, ਮੇਰੇ ਪਰਿਵਾਰ ਵਾਲੇ ਜਵਾਬ ਦੇਣਗੇ। ਮੈਂ ਇਸ ਸਭ ਤੋਂ ਦੂਰ ਹਾਂ। ਮੈਨੂੰ ਜੋ ਵੀ ਜਾਣਕਾਰੀ ਦੇਣੀ ਸੀ, ਮੈਂ ਦੇ ਦਿੱਤੀ ਹੈ। 
- ਇਹ ਇਨਕਮ ਟੈਕਸ ਦਾ ਛਾਪਾ ਹੈ, ਲੋਕ ਇਸ ਨੂੰ ਕਿਵੇਂ ਦੇਖ ਰਹੇ ਹਨ, ਮੈਂ ਕਿਸੇ ਪਾਰਟੀ 'ਤੇ ਦੋਸ਼ ਨਹੀਂ ਲਗਾ ਰਿਹਾ, ਪਰ ਇਹ ਕਾਂਗਰਸ ਪਾਰਟੀ ਜਾਂ ਕਿਸੇ ਹੋਰ ਪਾਰਟੀ ਦਾ ਪੈਸਾ ਨਹੀਂ ਹੈ, ਮੈਂ ਯਕੀਨ ਨਾਲ ਕਹਿ ਸਕਦਾ ਹਾਂ।  

- ਮੈਂ 35 ਸਾਲਾਂ ਤੋਂ ਸਰਗਰਮ ਰਾਜਨੀਤੀ ਵਿਚ ਹਾਂ ਪਰ ਮੇਰੇ ਨਾਲ ਵਾਪਰੀ ਇਹ ਪਹਿਲੀ ਘਟਨਾ ਹੈ ਜਿਸ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ।   
ਜੋ ਪੈਸਾ ਜ਼ਬਤ ਕੀਤਾ ਗਿਆ ਹੈ, ਉਹ ਸਾਡੀ ਫਰਮ ਦਾ ਪੈਸਾ ਹੈ। ਅਸੀਂ 100 ਸਾਲਾਂ ਤੋਂ ਸ਼ਰਾਬ ਦੇ ਕਾਰੋਬਾਰ ਵਿਚ ਹਾਂ। ਅਸੀਂ ਸਾਲਾਂ ਦੌਰਾਨ ਬਹੁਤ ਸਾਰਾ ਮਾਲੀਆ ਪੈਦਾ ਕੀਤਾ ਹੈ। ਮੈਂ ਆਪਣੇ ਪੱਖ ਤੋਂ ਇਹ ਖੁਲਾਸਾ ਕਰਨਾ ਚਾਹੁੰਦਾ ਹਾਂ, ਤਾਂ ਜੋ ਲੋਕਾਂ ਨੂੰ ਜਾਣਕਾਰੀ ਮਿਲ ਸਕੇ। 

- ਸਿਆਸਤ ਨੂੰ ਛੱਡ ਕੇ ਮੈਂ ਕਾਰੋਬਾਰ ਵੱਲ ਵੀ ਧਿਆਨ ਨਹੀਂ ਦਿੱਤਾ। ਸਿਰਫ਼ ਮੇਰੇ ਪਰਿਵਾਰਕ ਮੈਂਬਰ ਹੀ ਕਾਰੋਬਾਰ ਕਰਦੇ ਸਨ। ਮੈਂ ਇਸ ਬਾਰੇ ਕਦੇ-ਕਦਾਈ ਪੁੱਛਦਾ ਸੀ। 
- ਅਸੀਂ ਇੱਕ ਸੰਯੁਕਤ ਪਰਿਵਾਰ ਹਾਂ। ਅਸੀਂ 6 ਭਰਾ ਅਤੇ ਉਨ੍ਹਾਂ ਦੇ ਬੱਚੇ ਹਾਂ। ਹਰ ਕੋਈ ਵਪਾਰ ਨਾਲ ਸਬੰਧਤ ਹੈ। ਇਹ 100 ਸਾਲ ਪੁਰਾਣਾ ਕਾਰੋਬਾਰ ਹੈ। ਪ੍ਰਾਪਤ ਹੋਇਆ ਪੈਸਾ ਸਾਡੀਆਂ ਫਰਮਾਂ ਦਾ ਹੈ।

- ਸ਼ਰਾਬ ਦੀ ਸਾਰੀ ਵਿਕਰੀ ਨਕਦੀ ਰਾਹੀਂ ਹੁੰਦੀ ਹੈ। ਇਹ ਸੇਲ ਕਲੈਕਸ਼ਨ ਦਾ ਪੈਸਾ ਸੀ। ਇਸ ਦਾ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ਸਾਡੀ ਕੰਪਨੀ ਦਾ ਪੈਸਾ ਸੀ। 
- ਫਿਲਹਾਲ ਇਨਕਮ ਟੈਕਸ ਵਲੋਂ ਇਹ ਨਹੀਂ ਕਿਹਾ ਗਿਆ ਹੈ ਕਿ ਇਹ ਪੈਸਾ ਗੈਰ-ਕਾਨੂੰਨੀ ਹੈ। ਜਦੋਂ ਵੀ ਮੈਨੂੰ ਇਸ ਸਬੰਧ ਵਿਚ ਪੁੱਛਗਿੱਛ ਲਈ ਬੁਲਾਇਆ ਜਾਵੇਗਾ, ਮੈਂ ਪੂਰਾ ਲੇਖਾ ਜੋਖਾ ਦੇਵਾਂਗਾ।   

(For more news apart from Congress MP Dhiraj Sahu , stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement