ਲੈਂਡ ਹੋਣ ਵਾਲਾ ਸੀ ਜਹਾਜ਼, ਰਨਵੇਅ 'ਤੇ ਆ ਗਏ ਕੁੱਤੇ ਅਤੇ ਫਿਰ...
Published : Aug 14, 2019, 6:45 pm IST
Updated : Aug 14, 2019, 6:45 pm IST
SHARE ARTICLE
Air India aborts flight landing in Goa due to dogs on runway
Air India aborts flight landing in Goa due to dogs on runway

ਜਹਾਜ਼ ਨੇ ਦੂਜੀ ਕੋਸ਼ਿਸ਼ 'ਚ ਲੈਂਡ ਕਰ ਲਿਆ। ਸਾਰੇ ਮੁਸਾਫ਼ਰ ਸੁਰੱਖਿਅਤ ਹਨ। 

ਪਣਜੀ : ਕੁੱਤਿਆਂ ਦੀ ਮੌਜੂਦਗੀ ਕਾਰਨ ਮੁੰਬਈ ਤੋਂ ਗੋਆ ਆ ਰਹੀ ਏਅਰ ਇੰਡੀਆ ਦੀ ਫ਼ਲਾਈਟ ਡਾਬੋਲਿਮ ਰਨਵੇਅ 'ਤੇ ਪਹਿਲੀ ਕੋਸ਼ਿਸ਼ 'ਚ ਲੈਂਡ ਨਹੀਂ ਕਰ ਸਕੀ। ਪਹਿਲੀ ਕੋਸ਼ਿਸ਼ 'ਚ ਸਫ਼ਲ ਲੈਂਡਿੰਗ ਨਾ ਹੋਣ ਕਾਰਨ ਮੁਸਾਫ਼ਰ ਘਬਰਾ ਗਏ ਪਰ ਜਹਾਜ਼ ਨੂੰ ਦੂਜੀ ਕੋਸ਼ਿਸ਼ 'ਚ ਲੈਂਡ ਕਰ ਲਿਆ। ਸਾਰੇ ਮੁਸਾਫ਼ਰ ਸੁਰੱਖਿਅਤ ਹਨ। 


ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਨੂੰ ਆਵਾਰਾ ਕੁੱਤਿਆਂ ਦੀ ਮੌਜੂਦਗੀ ਦੀ ਖ਼ਬਰ ਏਅਰ ਟ੍ਰੈਫ਼ਿਕ ਕੰਟਰੋਲਰ (ਏਟੀਸੀ) ਕੋਲ ਨਹੀਂ ਸੀ। ਹਨ੍ਹੇਰਾ ਹੋਣ ਕਾਰਨ ਰਨਵੇਅ ਕੰਟਰੋਲਰ ਨੇ ਕਿਸੇ ਵੀ ਕੁੱਤੇ ਨੂੰ ਰਨਵੇਅ 'ਤੇ ਨਹੀਂ ਵੇਖਿਆ। 


ਗੋਵਿੰਦ ਨਾਂ ਦੇ ਮੁਸਾਫ਼ਰ ਦਾ ਦਾਅਵਾ ਹੈ ਕਿ ਉਹ ਮੁੰਬਈ ਤੋਂ ਗੋਆ ਜਾਣ ਵਾਲੀ ਉਡਾਨ 'ਚ ਸਵਾਰ ਸੀ। ਉਸ ਨੇ ਦਾਅਵਾ ਕੀਤਾ ਕਿ ਕੁੱਤਿਆਂ ਨੂੰ ਵੇਖ ਕੇ ਪਾਇਲਟ ਨੇ ਲੈਂਡਿੰਗ ਤੋਂ ਕੁਝ ਸਮੇਂ ਪਹਿਲਾਂ ਹੀ ਆਪਣਾ ਫ਼ੈਸਲਾ ਬਦਲ ਲਿਆ। ਉਸ ਨੇ ਟਵੀਟ ਕਰ ਕੇ ਦੱਸਿਆ ਕਿ ਜਹਾਜ਼ ਲਗਭਗ 15 ਮਿੰਟ ਬਾਅਦ ਉਤਰਿਆ। ਪਾਇਲਟ ਨਾਲ ਪੁਛਗਿਛ ਕਰਨ 'ਤੇ ਉਨ੍ਹਾਂ ਦੱਸਿਆ ਕਿ ਰਨਵੇ 'ਤੇ 5-6 ਕੁੱਤੇ ਸਨ। ਇਹ ਬਿਲਕੁਲ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਗੋਆ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਥਿਤ ਘਟਨਾ ਦੀ ਜਾਂਚ ਕੀਤੀ ਜਾਵੇਗੀ।

Location: India, Goa, Panaji

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement