ਪਖਾਨੇ ਦਾ ਦਰਵਾਜਾ ਸਮਝ ਖੋਲ੍ਹ ਦਿੱਤਾ ਜਹਾਜ਼ ਦਾ ਐਮਰਜੈਂਸੀ ਗੇਟ ; ਮਚੀ ਭਾਜੜ
Published : Jun 9, 2019, 5:33 pm IST
Updated : Jun 9, 2019, 5:33 pm IST
SHARE ARTICLE
Passenger on PIA flight opens emergency door by mistake
Passenger on PIA flight opens emergency door by mistake

ਮੁਸਾਫ਼ਰਾਂ ਨੂੰ ਹੋਟਲ 'ਚ ਠਹਿਰਾਇਆ ਗਿਆ ; ਉਡਾਨ 'ਚ 7 ਘੰਟੇ ਦੀ ਦੇਰੀ ਹੋਈ

ਇਸਲਾਮਾਬਾਦ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਇਕ ਉਡਾਨ 'ਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਇਕ ਔਰਤ ਨੇ ਪਖਾਨੇ ਦਾ ਦਰਵਾਜਾ ਸਮਝ ਕੇ ਜਹਾਜ਼ ਦਾ ਐਮਰਜੈਂਸੀ ਦਰਵਾਜਾ ਖੋਲ੍ਹ ਦਿੱਤਾ। ਘਟਨਾ ਉਦੋਂ ਵਾਪਰੀ ਜਦੋਂ ਇਹ ਜਹਾਜ਼ ਮੈਨਚੈਸਟਰ ਹਵਾਈ ਅੱਡੇ ਦੇ ਰਨਵੇ 'ਤੇ ਖੜਾ ਸੀ। ਉਸੇ ਸਮੇਂ ਮਹਿਲਾ ਯਾਤਰੀ ਨੇ ਬਟਨ ਦੱਬ ਦਿੱਤਾ, ਜਿਸ ਕਾਰਨ ਐਮਰਜੈਂਸੀ ਦਰਵਾਜ਼ਾ ਖੁਲ੍ਹ ਗਿਆ।

PIAPIA

ਪੀਆਈਏ ਦੇ ਇਕ ਬੁਲਾਰੇ ਨੇ ਕਿਹਾ, "ਪੀਆਈਏ ਦੀ ਮੈਨਚੈਸਟਰ ਉਡਾਨ ਪੀਕੇ 702 'ਚ 7 ਘੰਟੇ ਦੀ ਦੇਰੀ ਹੋਈ। ਜਹਾਜ਼ ਅੰਦਰ ਇਕ ਮਹਿਲਾ ਯਾਤਰੀ ਨੇ ਗ਼ਲਤੀ ਨਾਲ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਜਹਾਜ਼ ਦੇਰੀ ਨਾਲ ਰਵਾਨਾ ਹੋਇਆ। ਨਿਯਮਾਂ ਮੁਤਾਬਕ ਘਟਨਾ ਤੋਂ ਬਾਅਦ ਪੀਆਈਏ ਨੂੰ ਲਗਭਗ 40 ਮੁਸਾਫ਼ਰਾਂ ਅਤੇ ਉਨ੍ਹਾਂ ਨੇ ਸਾਮਾਨ ਨੂੰ ਜਹਾਜ਼ 'ਚੋਂ ਕੱਢਣਾ ਪਿਆ।"

Passenger on PIA flight opens emergency door by mistakePassenger on PIA flight opens emergency door by mistake

ਬੁਲਾਰੇ ਨੇ ਦੱਸਿਆ ਕਿ ਮੁਸਾਫ਼ਰਾਂ ਨੂੰ ਹੋਟਲ 'ਚ ਠਹਿਰਾਇਆ ਗਿਆ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਇਕ ਮਹਿਲਾ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਉਸ ਨੇ ਗੇਟ ਨੂੰ ਪਥਾਨੇ ਦਾ ਦਰਵਾਜਾ ਸਮਝ ਲਿਆ। ਐਮਰਜੈਂਸੀ ਗੇਟ ਖੁਲਣ ਨਾਲ ਹੀ ਉਸ ਦਾ ਏਅਰਬੈਗ ਸ਼ੂਟ ਖੁੱਲ੍ਹ ਗਿਆ। ਪੀਆਈਏ ਚੀਫ਼ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement