ਸਾਡੇ ਲਈ ਇਨਸਾਫ਼ ਕਿੱਥੇ ਹੈ? ਰਾਜੀਵ ਨੂੰ ਮਾਰਨ ਵਾਲੇ ਆਤਮਘਾਤੀ ਬੰਬ ਧਮਾਕੇ 'ਚ ਬਚੇ ਲੋਕਾਂ ਨੇ ਸਵਾਲ ਖੜ੍ਹੇ ਕੀਤੇ
Published : Nov 12, 2022, 7:51 am IST
Updated : Nov 12, 2022, 7:51 am IST
SHARE ARTICLE
Rajiv Gandhi
Rajiv Gandhi

ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨਾਲ ਅੱਤਵਾਦ ਵਿਰੋਧੀ ਐਕਟ ਅਨੁਸਾਰ ਵਿਉਹਾਰ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਆਮ ਅਪਰਾਧੀ ਵਾਂਗ।

 

 ਚੇਨਈ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਲਈ ਕੀਤੇ ਗਏ 1991 ਦੇ ਆਤਮਘਾਤੀ ਬੰਬ ਧਮਾਕੇ ਵਿੱਚ ਜਾਨਾਂ ਗੁਆਉਣ ਵਾਲੇ ਅਤੇ ਜ਼ਖਮੀ ਹੋਏ ਲੋਕਾਂ ਲਈ ਇਨਸਾਫ਼ ਕਿੱਥੇ ਹੈ? ਇਹ ਸਵਾਲ ਇੱਕ ਸੇਵਾਮੁਕਤ ਮਹਿਲਾ ਪੁਲਿਸ ਅਧਿਕਾਰੀ ਅਨੁਸੂਈਆ ਡੇਜ਼ੀ ਅਰਨੈਸਟ ਨੇ ਕੀਤਾ।

ਅਰਨੈਸਟ ਉਸ ਸਮੇਂ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਸੀ। ਅਰਨੈਸਟ ਉਨ੍ਹਾਂ ਲੋਕਾਂ ਨੂੰ ਕਾਬੂ ਕਰਨ ਦੀ ਡਿਊਟੀ ਨਿਭਾਅ ਰਹੀ ਸੀ, ਜੋ 21 ਮਈ 1991 ਨੂੰ ਸ਼੍ਰੀਪੇਰੰਬਦੂਰ ਵਿਖੇ ਕਾਂਗਰਸ ਦੀ ਜਨਤਕ ਮੀਟਿੰਗ ਵਿੱਚ ਰਾਜੀਵ ਗਾਂਧੀ ਨੂੰ ਹਾਰ ਪਹਿਨਾਉਣਾ ਚਾਹੁੰਦੇ ਸਨ।

ਰਾਜੀਵ ਮਾਮਲੇ 'ਚ ਛੇ ਲੋਕਾਂ ਨੂੰ ਰਿਹਾਅ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ 'ਤੇ, ਉਸ ਨੇ ਕਿਹਾ, "ਮੈਂ ਅਜੇ ਵੀ ਗੋਲੀ ਦੇ ਜ਼ਖ਼ਮ ਦਾ ਇਲਾਜ ਕਰਵਾ ਰਹੀ ਹਾਂ। ਇਹ ਹੈ ਜ਼ਖਮੀਆਂ ਦਾ ਹਾਲ। ਇਨਸਾਫ਼ ਕਿੱਥੇ ਹੈ? ਮੈਂ ਉਨ੍ਹਾਂ ਲੋਕਾਂ ਲਈ ਇਨਸਾਫ਼ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਨੇ ਆਪਣੀ ਜਾਨ ਗੁਆਈ ਜਾਂ ਮੇਰੇ ਵਾਂਗ ਜ਼ਖਮੀ ਹੋਏ।

ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨਾਲ ਅੱਤਵਾਦ ਵਿਰੋਧੀ ਐਕਟ ਅਨੁਸਾਰ ਵਿਉਹਾਰ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਆਮ ਅਪਰਾਧੀ ਵਾਂਗ। ਅਰਨੈਸਟ 2018 ਵਿੱਚ ਵਧੀਕ ਪੁਲਿਸ ਸੁਪਰਡੈਂਟ ਵਜੋਂ ਸੇਵਾਮੁਕਤ ਹੋਈ ਅਤੇ ਇਸ ਵੇਲੇ 62 ਸਾਲਾਂ ਦੀ ਹੈ। ਇਸ ਹਮਲੇ 'ਚ ਰਾਜੀਵ ਗਾਂਧੀ, ਨੌਂ ਪੁਲਿਸ ਵਾਲੇ ਅਤੇ ਛੇ ਹੋਰਾਂ ਸਮੇਤ ਕੁੱਲ 16 ਲੋਕ ਮਾਰੇ ਗਏ ਸਨ। ਹਮਲੇ ਵਿੱਚ ਮਹਿਲਾ ਆਤਮਘਾਤੀ ਹਮਲਾਵਰ ਧਨੂ ਅਤੇ ਲਿੱਟੇ ਸਮਰਥਕ ਹਰੀਬਾਬੂ (ਫ਼ੋਟੋਗ੍ਰਾਫ਼ਰ) ਮਾਰੇ ਗਏ ਸਨ। ਇਸ ਹਮਲੇ 'ਚ ਕੁੱਲ 45 ਲੋਕ ਜ਼ਖਮੀ ਹੋਏ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement