ਮਨੀਪੁਰ 'ਚ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ, ਪਰ PM ਉੱਥੇ ਜਾ ਨਹੀਂ ਰਹੇ-ਰਾਹੁਲ ਗਾਂਧੀ

By : GAGANDEEP

Published : Aug 12, 2023, 7:37 pm IST
Updated : Aug 12, 2023, 7:41 pm IST
SHARE ARTICLE
Rahul Gandhi
Rahul Gandhi

ਸੰਸਦ ਮੈਂਬਰ ਦੇ ਰੂਪ 'ਚ ਬਹਾਲ ਹੋਣ ਤੋਂ ਬਾਅਦ ਪਹਿਲੀ ਵਾਰ ਦੋ ਦਿਨਾਂ ਦੌਰੇ 'ਤੇ ਵਾਇਨਾਡ ਪਹੁੰਚੇ ਰਾਹੁਲ ਗਾਂਧੀ

 

 ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਸੰਸਦ ਮੈਂਬਰ ਦੇ ਰੂਪ 'ਚ ਬਹਾਲ ਹੋਣ ਤੋਂ ਬਾਅਦ ਪਹਿਲੀ ਵਾਰ ਦੋ ਦਿਨਾਂ (12-13 ਅਗਸਤ) ਦੌਰੇ 'ਤੇ ਵਾਇਨਾਡ ਪਹੁੰਚੇ ਹਨ। ਰਾਹੁਲ ਨੇ ਵਾਇਨਾਡ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਹਾਲ ਹੀ ਵਿਚ ਮਨੀਪੁਰ ਗਿਆ ਸੀ। ਮੈਂ ਉੱਥੇ ਜੋ ਦੇਖਿਆ, ਉਹ ਮੇਰੇ ਸਿਆਸੀ ਕਰੀਅਰ ਦੇ ਪਿਛਲੇ 19 ਸਾਲਾਂ ਵਿਚ ਨਹੀਂ  ਹੋਇਆ। ਮੈਂ ਦੋ ਲੋਕਾਂ ਬਾਰੇ ਦੱਸਦਾ ਹਾਂ। ਜਿਨ੍ਹਾਂ ਨੇ ਮੈਨੂੰ ਜੋ ਦੱਸਿਆ ਉਹ ਮੈਨੂੰ ਅੱਜ ਵੀ ਪਰੇਸ਼ਾਨ ਕਰਦਾ ਹੈ।

ਮੈਂ ਰਾਹਤ ਕੈਂਪ ਵਿਚ ਦੋ ਔਰਤਾਂ ਨਾਲ ਗੱਲ ਕੀਤੀ, ਜਦੋਂ ਮੈਂ ਕੈਂਪ ਵਿਚ ਦਾਖਲ ਹੋਇਆ ਤਾਂ ਉਨ੍ਹਾਂ ਵਿਚੋਂ ਇਕ ਇਕੱਲੀ ਸੀ। ਬਾਕੀ ਆਪਣੇ ਪਰਿਵਾਰਾਂ ਨਾਲ ਸਨ। ਮੈਂ ਉਸਨੂੰ ਪੁੱਛਿਆ ਕਿ ਤੁਹਾਡਾ ਪਰਿਵਾਰ ਕਿੱਥੇ ਹੈ? ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਵਿਚ ਕੋਈ ਨਹੀਂ ਬਚਿਆ। ਪਹਿਲਾਂ ਤਾਂ ਮੈਂ ਚੁੱਪ ਰਿਹਾ ਤੇ ਕੁਝ ਨਾ ਬੋਲਿਆ।
ਇਹ ਸਭ ਦੱਸਦੇ ਹੋਏ ਉਹ ਕੰਬ ਰਹੀ ਸੀ। ਉਸ ਨੇ ਦੱਸਿਆ ਕਿ ਮੇਰਾ ਘਰ ਸੜ ਗਿਆ। ਸਿਰਫ਼ ਜੋ ਕੱਪੜੇ ਪਾਏ ਹਨ ਉਹੀ ਕੱਪੜੇ ਬਚੇ ਹਨ। ਇਸੇ ਤਰ੍ਹਾਂ ਦੀ ਕਹਾਣੀ ਇਕ ਹੋਰ ਔਰਤ ਨੇ ਦੱਸੀ।

ਇਹ ਸਿਰਫ਼ ਦੋ ਉਦਾਹਰਣਾਂ ਹਨ, ਮਨੀਪੁਰ ਵਿਚ ਅਜਿਹੀਆਂ ਹਜ਼ਾਰਾਂ ਕਹਾਣੀਆਂ ਹਨ। ਕਿਸੇ ਦਾ ਭਰਾ ਮਾਰਿਆ ਗਿਆ, ਕਿਸੇ ਦੀ ਮਾਂ ਮਾਰੀ ਗਈ, ਘਰ ਸਾੜ ਦਿਤਾ ਗਿਆ। ਕਿਸੇ ਨੇ ਮਨੀਪੁਰ ਨੂੰ ਅੱਗ ਲਾ ਦਿਤੀ ਹੈ। ਜਦੋਂ ਅਸੀਂ ਮਨੀਪੁਰ ਦੇ ਮੇਈਟੀ ਇਲਾਕੇ ਵਿਚ ਗਏ ਤਾਂ ਉੱਥੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਤੁਹਾਡੀ ਸੁਰੱਖਿਆ ਵਿਚ ਕੋਈ ਕੂਕੀ ਹੈ ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ। ਜਦੋਂ ਅਸੀਂ ਕੂਕੀ ਖੇਤਰ ਵਿਚ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੀ ਸੁਰੱਖਿਆ ਵਿਚ ਕੋਈ ਮੀਤੀ ਹੈ, ਤਾਂ ਅਸੀਂ ਉਸਨੂੰ ਮਾਰ ਦੇਵਾਂਗੇ। ਉਥੇ ਸਥਿਤੀ ਦੀ ਕੀ ਹੈ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹਰ ਪਾਸੇ ਖੂਨ ਹੈ, ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ।

ਜਦੋਂ ਮੈਂ ਇਹ ਗੱਲਾਂ ਸੰਸਦ ਵਿਚ ਕਹੀਆਂ। ਇਸ ਤੋਂ ਬਾਅਦ ਪੀਐਮ ਮੋਦੀ ਦੋ ਘੰਟੇ ਤਕ ਬੋਲੇ, ਜਿਸ ਦੌਰਾਨ ਉਹ ਹੱਸਦੇ ਹੋਏ ਅਤੇ ਮਜ਼ਾਕ ਕਰਦੇ ਰਹੇ। ਆਪਣੇ ਦੋ ਘੰਟੇ ਦੇ ਭਾਸ਼ਣ 'ਚ ਉਨ੍ਹਾਂ ਨੇ ਮਨੀਪੁਰ 'ਤੇ ਸਿਰਫ ਦੋ ਮਿੰਟ ਹੀ ਬੋਲੇ। ਮੈਂ ਸੰਸਦ ਵਿਚ ਕਿਹਾ ਕਿ ਤੁਸੀਂ ਮਨੀਪੁਰ ਵਿਚ ਭਾਰਤ ਮਾਤਾ ਦਾ ਕਤਲ ਕੀਤਾ ਹੈ।
ਭਾਜਪਾ ਅਤੇ ਆਰਐਸਐਸ ਨੂੰ ਪਤਾ ਨਹੀਂ ਪਰਿਵਾਰ ਕੀ ਹੁੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਰਾਹੁਲ ਗਾਂਧੀ ਨੂੰ ਸੰਸਦ ਤੋਂ ਬਾਹਰ ਕਰ ਦਿੰਦੇ ਹਨ ਤਾਂ ਉਹ ਵਾਇਨਾਡ ਤੋਂ ਦੂਰ ਹੋ ਜਾਣਗੇ। ਨਹੀਂ, ਜੇਕਰ ਤੁਸੀਂ ਰਾਹੁਲ ਗਾਂਧੀ ਤੋਂ ਸੰਸਦ ਮੈਂਬਰ ਹਟਾ ਲੈਂਦੇ ਹੋ ਤਾਂ ਵਾਇਨਾਡ ਦੇ ਲੋਕਾਂ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ​​ਹੋਵੇਗਾ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement