ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿਚ ਖੇਤੀਬਾੜੀ ਬਿੱਲਾਂ ਦੇ ਗਾਏ ਸੋਹਲੇ
Published : Feb 10, 2021, 5:11 pm IST
Updated : Feb 10, 2021, 5:11 pm IST
SHARE ARTICLE
PM Modi
PM Modi

ਕਿਹਾ ਕਿ ਜਦੋਂ ਕਿਸਾਨ ਅੰਦੋਲਨ ਪੰਜਾਬ ਵਿੱਚ ਚੱਲ ਰਿਹਾ ਸੀ ਉਸ ਵਕਤ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਸੀ।

ਨਵੀਂ ਦਿੱਲੀ : ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਲਦਿਆਂ ਕਿਹਾ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਗੱਲ ਬਾਤ ਕਰਨ ਲਈ ਗੰਭੀਰ ਹੈ ,ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਪੰਜਾਬ ਵਿੱਚ ਚੱਲ ਰਿਹਾ ਸੀ ਉਸ ਵਕਤ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਕਾਨੂੰਨਾਂ ਵਿੱਚ ਕੁਝ ਘਾਟਾਂ ਹਨ ਪਰ ਅਸੀਂ ਕਿਸਾਨਾਂ ਦੀ ਉਡੀਕ ਕਰ ਰਹੀ ਹਾਂ,  ਜੇਕਰ ਕਾਨੂੰਨਾਂ ਵਿੱਚ ਕੁਝ ਘਾਟਾਂ ਹਨ ਤਾਂ ਅਸੀਂ ਉਹ ਵੀ ਸੋਧ ਕਰਨ ਨੂੰ ਤਿਆਰ ਹਾਂ ਅਤੇ ਸਾਨੂੰ ਕਾਨੂੰਨ ਵਿੱਚ ਸੋਧਾਂ ਕਰਨ ਦੀ ਵਿੱਚ ਕੋਈ ਸੰਕੋਚ ਨਹੀਂ ਹੈ ।

photophotoਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਦਿੱਖ ਦੁਨਿਆ ਪੱਧਰ ‘ਤੇ ਮਜ਼ਬੂਤ ਹੋਈ ਹੈ, ਭਾਰਤ ਇਕ ਮਜ਼ਬੂਤ ਖਿਡਾਰੀ ਦੇ ਤੌਰ ‘ਤੇ ਦੁਨੀਆਂ ਪੱਧਰ ‘ਤੇ ਉਭਰਿਆ ਹੈ । ਉਨ੍ਹਾਂ ਕਿਹਾ ਕਿ ਭਾਰਤ ਨੇ ਖ਼ੁਦ ਨੂੰ ਵਿਸ਼ਵ ‘ਤੇ ਸੰਭਾਲਿਆ ਹੈ ਇਹ ਭਾਰਤ ਦੀ ਉਹ ਵੱਡੀ ਪ੍ਰਾਪਤੀ ਹੈ ।  ਪ੍ਰਧਾਨ ਮੰਤਰੀ ਨੇ ਖੇਤੀਬਾੜੀ ਕਾਨੂੰਨ ਦੀ ਤਾਰੀਫ਼ ਕਰਦਿਆਂ ਕਿਹਾ ਕਾਨੂੰਨ ਬਣਨ ਤੋਂ ਬਾਅਦ ਨਾ ਤਾਂ ਦੇਸ਼ ਵਿਚ ਕਿਤੇ ਐੱਮਐੱਸਪੀ ਬੰਦ ਹੋਈ ਹੈ ਅਤੇ ਨਾ ਹੀ ਦੇਸ਼ ਵਿਚ ਕਿਤੇ ਮੰਡੀਆਂ ਬੰਦ ਹੋਈਆਂ ਹਨ । ਇਹ ਅਟੱਲ ਸੱਚਾਈ ਹੈ ਜਿਸ ਨੂੰ ਅਸੀਂ ਲੁਕਾਅ ਨਹੀਂ ਸਕਦੇ ।

photophotoਉਨ੍ਹਾਂ ਕਿਹਾ ਇੰਨਾ ਹੀ ਨਹੀਂ ਸਗੋਂ ਐਮਐਸਪੀ ਦੀ ਨਾਲ ਖਰੀਦ ਵੀ ਵਧੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ  ਵਿਰੋਧੀ ਧਿਰਾਂ ਵੱਲੋਂ ਜਾਣ ਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਸਲ ਵਿਚ ਵਿਰੋਧੀ ਧਿਰਾਂ ਹੀ ਨਹੀਂ ਚਾਹੁੰਦੀਆਂ ਕਿ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਹੋਵੇ,  ਉਹ ਕਿਸਾਨਾਂ ਦੇ ਨਾਮ ਉੱਤੇ ਰਾਜਨੀਤੀ ਕਰ ਰਹੀਆਂ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement