Terrorists Attack In Poonch : ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਵਾਹਨ 'ਤੇ ਹਮਲਾ, ਇਕ ਜਵਾਨ ਸ਼ਹੀਦ

By : GAGANDEEP

Published : May 5, 2024, 7:38 am IST
Updated : May 5, 2024, 7:38 am IST
SHARE ARTICLE
Terrorists Attack In Poonch Jammu and Kashmir News in punjabi
Terrorists Attack In Poonch Jammu and Kashmir News in punjabi

Terrorists Attack In Poonch : ਚਾਰ ਜਵਾਨ ਜ਼ਖ਼ਮੀ

Terrorists Attack In Poonch Jammu and Kashmir News in punjabi : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਪੁਲਵਾਮਾ ਵਰਗਾ ਅਤਿਵਾਦੀ ਹਮਲਾ ਹੋਇਆ ਹੈ। ਅਤਿਵਾਦੀਆਂ ਨੇ ਸ਼ਨੀਵਾਰ ਸ਼ਾਮ ਏਅਰ ਫੋਰਸ ਦੇ ਵਾਹਨ 'ਤੇ ਹਮਲਾ ਕੀਤਾ। ਇਸ ਅਤਿਵਾਦੀ ਹਮਲੇ 'ਚ ਪੰਜ ਜਵਾਨ ਜ਼ਖ਼ਮੀ ਹੋ ਗਏ। ਭਾਰਤੀ ਹਵਾਈ ਸੈਨਾ ਦੇ ਪੰਜ ਜ਼ਖ਼ਮੀ ਜਵਾਨਾਂ ਵਿਚੋਂ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਕ ਹੋਰ ਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਬਾਕੀ ਤਿੰਨ ਜਵਾਨਾਂ ਦੀ ਹਾਲਤ ਸਥਿਰ ਹੈ।

ਇਹ ਵੀ ਪੜ੍ਹੋ: Political News: ਕਾਂਗਰਸ ਤੇ ਭਾਜਪਾ ਨੇ ਮੁਹੰਮਦ ਸਦੀਕ ਤੇ ਸੰਨੀ ਦਿਉਲ ਨੂੰ ਨਹੀਂ ਦਿੱਤਾ ਹੋਰ ਮੌਕਾ  

ਹਮਲੇ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਘਟਨਾ 25 ਮਈ ਨੂੰ ਅਨੰਤਨਾਗ-ਰਾਜੌਰੀ ਲੋਕ ਸਭਾ ਹਲਕੇ ਦੀਆਂ ਚੋਣਾਂ ਤੋਂ ਤਿੰਨ ਹਫ਼ਤੇ ਪਹਿਲਾਂ ਵਾਪਰੀ।

ਇਹ ਵੀ ਪੜ੍ਹੋ: Health News: ਬਵਾਸੀਰ ਦੀ ਬੀਮਾਰੀ ਨੂੰ ਠੀਕ ਕਰ ਸਕਦੀ ਹੈ ਕੁਲਥੀ ਦੀ ਦਾਲ 

ਅਤਿਵਾਦੀ ਹਮਲਾ ਕਿੱਥੇ ਹੋਇਆ?
ਜਾਣਕਾਰੀ ਮੁਤਾਬਕ ਸ਼ਾਮ ਨੂੰ ਭਾਰਤੀ ਹਵਾਈ ਫੌਜ ਦਾ ਇਕ ਵਾਹਨ ਪੁੰਛ ਦੇ ਸੂਰਨਕੋਟ ਇਲਾਕੇ 'ਚ ਸਨਾਈ ਟਾਪ ਵੱਲ ਜਾ ਰਿਹਾ ਸੀ। ਰਸਤੇ 'ਚ ਘਾਤ ਲਗਾ ਕੇ ਬੈਠੇ ਅਤਿਵਾਦੀਆਂ ਵਲੋਂ ਗੱਡੀ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਹ ਹਮਲਾ ਅਚਾਨਕ ਕੀਤਾ ਗਿਆ। ਹਮਲੇ ਤੋਂ ਬਾਅਦ ਅਤਿਵਾਦੀ ਮੌਕੇ ਤੋਂ ਫਰਾਰ ਹੋ ਗਏ। ਇਸ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਫੌਜ ਅਤੇ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੂਰੇ ਇਲਾਕੇ ਨੂੰ ਘੇਰ ਲਿਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Terrorists Attack In Poonch Jammu and Kashmir News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement