Haryana Election 2024 : ਹਰਿਆਣਾ ’ਚ ਗਠਜੋੜ ਲਈ ‘ਆਪ’ ਨਾਲ ਗੱਲਬਾਤ ਜਾਰੀ, ਪਰ ਕੁੱਝ ਵੀ ਅੰਤਿਮ ਰੂਪ ਨਹੀਂ : ਕਾਂਗਰਸ
Published : Sep 3, 2024, 8:09 pm IST
Updated : Sep 3, 2024, 8:09 pm IST
SHARE ARTICLE
 Deepak Babria
Deepak Babria

‘‘ਅਸੀਂ ਭਾਜਪਾ ਨੂੰ ਹਰਾਉਣਾ ਹੈ ਅਤੇ ਵੋਟਾਂ ਦੀ ਵੰਡ ਨਹੀਂ ਹੋਣ ਦੇਣੀ ਹੈ’’

Haryana Election 2024 : ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਰਿਆਣਾ ’ਚ ਗਠਜੋੜ ਲਈ ਆਮ ਆਦਮੀ ਪਾਰਟੀ (ਆਪ) ਨਾਲ ਗੱਲਬਾਤ ਕਰ ਰਹੀ ਹੈ ਪਰ ਅਜੇ ਤਕ ਕੁੱਝ ਵੀ ਅੰਤਿਮ ਰੂਪ ਨਹੀਂ ਦਿਤਾ ਗਿਆ ਹੈ।

‘ਆਪ’ ਨਾਲ ਗਠਜੋੜ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਇੰਚਾਰਜ ਦੀਪਕ ਬਾਬਰੀਆ ਨੇ ਕਿਹਾ, ‘‘ਅਸੀਂ ਆਮ ਆਦਮੀ ਪਾਰਟੀ ਨਾਲ ਗੱਲਬਾਤ ਕਰ ਰਹੇ ਹਾਂ ਪਰ ਅਜੇ ਕੁੱਝ ਵੀ ਅੰਤਿਮ ਰੂਪ ਨਹੀਂ ਦਿਤਾ ਗਿਆ ਹੈ। ਜਿਵੇਂ ਹੀ ਕੁੱਝ ਫੈਸਲਾ ਹੋ ਜਾਂਦਾ ਹੈ ਅਸੀਂ ਤੁਹਾਨੂੰ ਦੱਸਾਂਗੇ।’’

ਇਕ ਹੋਰ ਸਵਾਲ ਦੇ ਜਵਾਬ ’ਚ ਬਾਬਰੀਆ ਨੇ ਕਿਹਾ, ‘‘ਅਸੀਂ ਭਾਜਪਾ ਨੂੰ ਹਰਾਉਣਾ ਹੈ ਅਤੇ ਵੋਟਾਂ ਦੀ ਵੰਡ ਨਹੀਂ ਹੋਣ ਦੇਣੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਕਾਂਗਰਸ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਲਵਾਨ ਵਿਨੇਸ਼ ਫੋਗਾਟ ਨੂੰ ਮੈਦਾਨ ’ਚ ਉਤਾਰੇਗੀ, ਬਾਬਰੀਆ ਨੇ ਕਿਹਾ, ‘‘ਸਥਿਤੀ ਕੱਲ੍ਹ ਤਕ ਸਪੱਸ਼ਟ ਹੋ ਜਾਵੇਗੀ।’’

ਕਾਂਗਰਸ ਸੀ.ਈ.ਸੀ. ਨੇ ਸੋਮਵਾਰ ਨੂੰ ਮੀਟਿੰਗ ਕੀਤੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 34 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿਤਾ। ਉਨ੍ਹਾਂ ਕਿਹਾ ਕਿ ਹਰਿਆਣਾ ਲਈ ਸੀ.ਈ.ਸੀ. ਦੀ ਬੈਠਕ ਹੋਈ। ਸੂਬਾ ਸਕ੍ਰੀਨਿੰਗ ਕਮੇਟੀ ਨੇ 49 ਨਾਵਾਂ ਦੀ ਸੂਚੀ ਸੌਂਪੀ ਸੀ, ਜਿਨ੍ਹਾਂ ਵਿਚੋਂ 34 ਨੂੰ ਮਨਜ਼ੂਰੀ ਦੇ ਦਿਤੀ ਗਈ ਹੈ ਅਤੇ 15 ਵਿਚਾਰ ਅਧੀਨ ਹਨ।

90 ਮੈਂਬਰੀ ਹਰਿਆਣਾ ਵਿਧਾਨ ਸਭਾ ਲਈ ਚੋਣਾਂ 5 ਅਕਤੂਬਰ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

Location: India, Haryana

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement