ਨਵੀਂ ਸਿਖਿਆ ਨੀਤੀ ਵਿਚ ਕਿਸੇ ਰਾਜ 'ਤੇ ਕੋਈ ਭਾਸ਼ਾ ਨਹੀਂ ਲੱਦੀ ਜਾਵੇਗੀ : ਨਿਸ਼ੰਕ
Published : Aug 3, 2020, 9:04 am IST
Updated : Aug 3, 2020, 9:04 am IST
SHARE ARTICLE
Photo
Photo

ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਾਰੇ ਭਰਮ ਦੂਰ ਕਰਦਿਆਂ ਕਿਹਾ ਕਿ ਨਵੀਂ ਸਿਖਿਆ ਨੀਤੀ 2020 ਜ਼ਰੀਏ ਕੇਂਦਰ ਸਰਕਾਰ ਕਿਸੇ ਰਾਜ ਵਿਚ ਕੋਈ ਭਾਸ਼ਾ ਜਬਰੀ ਲਾਗੂ ਨਹੀਂ ਕਰੇਗੀ।

ਚੇਨਈ, 2 ਅਗੱਸਤ : ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਾਰੇ ਭਰਮ ਦੂਰ ਕਰਦਿਆਂ ਕਿਹਾ ਕਿ ਨਵੀਂ ਸਿਖਿਆ ਨੀਤੀ 2020 ਜ਼ਰੀਏ ਕੇਂਦਰ ਸਰਕਾਰ ਕਿਸੇ ਰਾਜ ਵਿਚ ਕੋਈ ਭਾਸ਼ਾ ਜਬਰੀ ਲਾਗੂ ਨਹੀਂ ਕਰੇਗੀ। ਤਾਮਿਲਨਾਡੂ ਵਿਚ ਨਵੀਂ ਸਿਖਿਆ ਨੀਤੀ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨਵੀਂ ਸਿਖਿਆ ਨੀਤੀ ਨਾਲ ਹਿੰਦੀ ਅਤੇ ਸੰਸਕ੍ਰਿਤ ਨੂੰ ਥੋਪਣਾ ਚਾਹੁੰਦੀ ਹੈ।

ਇਸੇ ਸੰਦਰਭ ਵਿਚ ਨਿਸ਼ੰਕ ਨੇ ਅੱਜ ਤਮਿਲ ਭਾਸ਼ਾ ਵਿਚ ਟਵਿਟਰ 'ਤੇ ਸਪੱਸ਼ਟੀਕਰਨ ਦਿਤਾ। ਸਾਬਕਾ ਕੇਂਦਰੀ ਮੰਤਰੀ ਪੋਨ ਰਾਜਧਾਕ੍ਰਿਸ਼ਨਨ ਦੀ ਟਿਪਣੀ ਦੇ ਜਵਾਬ ਵਿਚ ਨਿਸ਼ੰਕ ਨੇ ਕਿਹਾ ਕਿ ਉਹ ਤਾਮਿਲਨਾਡੂ ਵਿਚ ਨਵੀਂ ਸਿਖਿਆ ਨੀਤੀ ਲਾਗੂ ਕਰਨ ਵਿਚ ਸਾਬਕਾ ਕੇਂਦਰੀ ਮੰਤਰੀ ਦੇ ਮਾਰਗਦਰਸ਼ਨ ਦੇ ਚਾਹਵਾਨ ਹਨ। ਉਨ੍ਹਾਂ ਕਿਹਾ, 'ਮੈਂ ਇਕ ਵਾਰ ਫਿਰ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਕਿਸੇ ਰਾਜ 'ਤੇ ਕੋਈ ਭਾਸ਼ਾ ਨਹੀਂ ਲੱਦੇਗੀ।'

PhotoPhoto

ਐਮ ਕੇ ਸਟਾਲਿਨ ਦੀ ਅਗਵਾਈ ਵਾਲੀ ਡੀਐਮਕੇ ਅਤੇ ਹੋਰ ਪਾਰਟੀਆਂ ਨੇ ਤਾਮਿਲਨਾਡੂ ਵਿਚ ਨਵੀਂ ਸਿਖਿਆ ਨੀਤੀ ਦਾ ਵਿਰੋਧ ਕਰਦਿਆਂ ਇਸ ਦੀ ਸਮੀਖਿਆ ਦੀ ਮੰਗ ਕੀਤੀ ਹੈ। ਹੋਰ ਕਈ ਸੂਬੇ ਵੀ ਨਵੀਂ ਸਿਖਿਆ ਨੀਤੀ 'ਤੇ ਸਵਾਲ ਚੁੱਕ ਰਹੇ ਹਨ।    (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement