ਟ੍ਰੈਫ਼ਿਕ ਜਾਮ 'ਚ ਫ਼ਸੀ ਐਂਬੂਲੈਂਸ, ਡੇਢ ਸਾਲ ਦੀ ਬੱਚੀ ਦੀ ਹੋਈ ਮੌਤ 
Published : Feb 3, 2023, 5:45 pm IST
Updated : Feb 3, 2023, 5:45 pm IST
SHARE ARTICLE
Image
Image

ਨੇਲਮੰਗਲਾ-ਗੋਰੇਗੁੰਟੇਪਾਲਿਆ ਜੰਕਸ਼ਨ 'ਤੇ ਵਾਪਰੀ ਘਟਨਾ, ਵੀਡੀਓ ਇੰਟਰਨੈੱਟ 'ਤੇ ਵਾਇਰਲ

 

ਬੈਂਗਲੁਰੂ - ਇੱਕ ਮੰਦਭਾਗੇ ਘਟਨਾਕ੍ਰਮ ਵਿੱਚ, ਐਂਬੂਲੈਂਸ ਦੇ ਟ੍ਰੈਫ਼ਿਕ ਜਾਮ ਵਿੱਚ ਫ਼ਸ ਜਾਣ ਕਾਰਨ ਇਸ ਰਾਹੀਂ ਹਸਪਤਾਲ ਲਿਜਾਈ ਜਾ ਰਹੀ ਡੇਢ ਸਾਲ ਦੀ ਮਾਸੂਮ ਬੱਚੀ ਦੀ ਬੱਚੀ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਨੇਲਮੰਗਲਾ - ਗੋਰੇਗੁੰਟੇਪਾਲਿਆ ਜੰਕਸ਼ਨ 'ਤੇ ਵਾਪਰਿਆ।

ਬੱਚੀ ਨੂੰ ਇਲਾਜ ਲਈ ਹਸਨ ਤੋਂ ਬੈਂਗਲੁਰੂ ਦੇ ਨਿਮਹੰਸ ਵਜੋਂ ਜਾਣੇ ਜਾਂਦੇ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ, ਪਰ ਆਵਾਜਾਈ ਵਿੱਚ ਆਈ ਰੁਕਾਵਟ ਕਾਰਨ ਲਗਭਗ 20 ਮਿੰਟ ਦੀ ਦੇਰੀ ਕਰਕੇ ਸੰਸਥਾ ਨੂੰ ਜਾਂਦੇ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ।

ਟ੍ਰੈਫ਼ਿਕ ਜਾਮ 'ਚ ਫ਼ਸੀ ਐਂਬੂਲੈਂਸ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ।

ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਿੱਚ, ਚਾਮਰਾਜਨਗਰ ਜ਼ਿਲ੍ਹੇ ਦੇ ਡੋਡਾਨੇ ਪਿੰਡ ਦੇ ਇੱਕ 62 ਸਾਲਾ ਵਿਅਕਤੀ ਨੂੰ ਐਂਬੂਲੈਂਸ ਨਾ ਹੋਣ ਕਾਰਨ ਪਿੰਡ ਵਾਸੀਆਂ ਦੁਆਰਾ 10 ਕਿਲੋਮੀਟਰ ਦੂਰ ਹਸਪਤਾਲ ਇੱਕ ਕੰਮ ਚਲਾਊ ਸਟ੍ਰੈਚਰ 'ਤੇ ਲਿਜਾਣਾ ਪਿਆ। ਮਰੀਜ਼ ਨੂੰ ਸਾਹ ਲੈਣ 'ਚ ਮੁਸ਼ਕਿਲ ਸੀ ਅਤੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਸੀ।

ਹਾਲਾਂਕਿ, ਬੈਂਗਲੁਰੂ ਟ੍ਰੈਫ਼ਿਕ ਪੁਲਿਸ ਨੇ ਪਿਛਲੇ ਮਹੀਨੇ ਸਿਗਨਲ ਲਾਈਟਾਂ ਖਰੀਦਣ ਲਈ ਮਨਜ਼ੂਰੀ ਪ੍ਰਾਪਤ ਕੀਤੀ ਸੀ, ਜਿਸ ਨਾਲ ਭੀੜ-ਭੜੱਕੇ ਦੇ ਸਮੇਂ ਐਂਬੂਲੈਂਸਾਂ ਨੂੰ ਟ੍ਰੈਫ਼ਿਕ ਜਾਮ ਤੋਂ ਲੰਘਾਇਆ ਜਾ ਸਕਦਾ ਹੈ। 

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement