ਟ੍ਰੈਫਿਕ ਜਾਮ ਤੋਂ ਪਰੇਸ਼ਾਨ ਪੰਜਾਬੀ! ਸੂਬੇ ’ਚ ਹਰ ਸਾਲ ਔਸਤਨ 135 ਦਿਨ ਲੱਗਦਾ ਹੈ ਜਾਮ
Published : Oct 27, 2022, 3:53 pm IST
Updated : Oct 27, 2022, 3:53 pm IST
SHARE ARTICLE
Traffic jams
Traffic jams

ਜਾਮ ਵਿਚ ਫਸਣ ਕਾਰਨ ਲੋਕਾਂ ਦੇ ਸਾਲਾਨਾ ਔਸਤਨ 5.4 ਲੱਖ ਕੰਮਕਾਜ ਦੇ ਘੰਟੇ ਅਤੇ 6.75 ਕਰੋੜ ਰੁਪਏ ਦਾ ਤੇਲ ਬਰਬਾਦ ਹੁੰਦਾ ਹੈ।

 

ਚੰਡੀਗੜ੍ਹ: ਪੰਜਾਬ ਵਿਚ ਕਈ ਵਾਰ ਪ੍ਰਦਰਸ਼ਨਕਾਰੀਆਂ ਵੱਲੋਂ ਹਾਈਵੇ ਜਾਮ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਸ ਨਾਲ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿਚ ਹਾਈ ਕੋਰਟ ਨੇ ਵੀ ਸਖ਼ਤ ਟਿੱਪਣੀ ਕੀਤੀ ਸੀ ਕਿ ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਦੌਰਾਨ ਇਕ ਮੀਡੀਆ ਰਿਪੋਰਟ ਵਿਚ ਸਾਹਮਣੇ ਆਇਆ ਕਿ ਪਿਛਲੇ 4 ਸਾਲਾਂ ਵਿਚ ਪੰਜਾਬ ਵਿਚ ਹਰ ਸਾਲ ਔਸਤਨ 135 ਦਿਨ ਹਾਈਵੇ ਜਾਮ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਾਮ ਵਿਚ ਫਸਣ ਕਾਰਨ ਲੋਕਾਂ ਦੇ ਸਾਲਾਨਾ ਔਸਤਨ 5.4 ਲੱਖ ਕੰਮਕਾਜ ਦੇ ਘੰਟੇ ਅਤੇ 6.75 ਕਰੋੜ ਰੁਪਏ ਦਾ ਤੇਲ ਬਰਬਾਦ ਹੁੰਦਾ ਹੈ।

ਇੰਨਾ ਹੀ ਨਹੀਂ ਜਾਮ ਕਾਰਨ ਕਿਸੇ ਦੀ ਨੌਕਰੀ ਚਲੀ ਜਾਂਦੀ ਹੈ ਤਾਂ ਕਿਸੇ ਦੀ ਜਾਨ, ਕਿਉਂਕਿ ਨਾ ਤਾਂ ਉਹ ਸਮੇਂ ਸਿਰ ਦਫ਼ਤਰ ਪਹੁੰਚ ਸਕੇ ਅਤੇ ਨਾ ਹੀ ਹਸਪਤਾਲ।ਰਿਪੋਰਟ ਅਨੁਸਾਰ ਸਾਲ 2019 ਵਿਚ 140 ਦਿਨ ਜਾਮ ਲੱਗਿਆ ਅਤੇ ਇਸ ਦੌਰਾਨ 5.6 ਲੱਖ ਘੰਟੇ ਬਰਬਾਦ ਹੋਏ। 2020 ਵਿਚ 241 ਦਿਨ ਜਾਮ ਲੱਗਣ ਕਾਰਨ 9.64 ਲੱਖ ਘੰਟੇ ਬਰਬਾਦ ਹੋਏ। 2021 ਵਿਚ 70 ਦਿਨ ਜਾਮ ਲੱਗਣ ਕਾਰਨ 2.80 ਲੱਖ ਘੰਟੇ ਬਰਬਾਦ ਹੋਏ। ਇਸੇ ਤਰ੍ਹਾਂ 18 ਅਕਤੂਬਰ 2022 ਤੱਕ 90 ਦਿਨ ਜਾਮ ਰਿਹਾ, ਜਿਸ ਦੇ ਕਾਰਨ 3.60 ਲੱਖ ਘੰਟੇ ਬਰਬਾਦ ਹੋਏ।

ਰਿਪੋਰਟ ਅਨੁਸਾਰ ਜ਼ਿਆਦਾਤਰ ਜਾਮ ਉੱਥੇ ਲੱਗੇ ਹਨ ਜਿੱਥੇ ਸੀਐਮ ਦੀ ਰਿਹਾਇਸ਼ ਹੁੰਦੀ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਸਭ ਤੋਂ ਵੱਧ ਜਾਮ ਬਠਿੰਡਾ ਵਿਚ ਹੀ ਲੱਗਦੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਟਿਆਲਾ, ਚਰਨਜੀਤ ਚੰਨੀ ਦੇ ਸਮੇਂ ਖਰੜ-ਮੁਹਾਲੀ ਅਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਵਿਚ ਟਰੈਫਿਕ ਜਾਮ ਲੱਗਣ ਲੱਗੇ ਹਨ।

ਟ੍ਰੈਫ਼ਿਕ ਪੁਲਿਸ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਬੀਤੇ 4 ਸਾਲਾਂ ਵਿਚ ਹਾਈਵੇ ਜਾਮ ਕਰਨ ਦੇ ਮਾਮਲੇ ਵਿਚ 598 ਮਾਮਲੇ ਦਰਜ ਹੋਏ। ਇਹਨਾਂ ਵਿਚੋਂ 450 ਮਾਮਲੇ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ, ਜਿਨ੍ਹਾਂ ਵਿਚੋਂ ਕਰੀਬ 300 ਮਾਮਲੇ ਵਾਪਸ ਹੋ ਚੁੱਕੇ ਹਨ ਜਦਕਿ 130 ਮਾਮਲੇ ਵਾਪਸ ਲੈਣ ਲਈ ਸਰਕਾਰ ਨੇ ਕਮੇਟੀ ਬਣਾਈ ਹੈ। ਏਐਸ ਰਾਏ, ਏਡੀਜੀਪੀ ਟ੍ਰੈਫ਼ਿਕ, ਪੰਜਾਬ ਪੁਲਿਸ ਨੇ ਕਿਹਾ ਕਿ ਸੜਕ ਜਾਮ ਕਰਨ ’ਤੇ ਕਾਰਵਾਈ ਜ਼ਿਲ੍ਹਾ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ। ਪੁਲਿਸ ਆਪਣੇ ਪੱਧਰ ’ਤੇ ਜਲਦ ਸੜਕਾਂ ਖੁਲ੍ਹਵਾਉਣ ਦੀ ਕੋਸ਼ਿਸ਼ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement