Pune Car Accident : ਪੁਣੇ ਕਾਰ ਹਾਦਸੇ ਮਾਮਲੇ 'ਚ ਅਦਾਲਤ ਨੇ ਨਾਬਾਲਗ ਦੇ ਮਾਪਿਆਂ ਨੂੰ 5 ਜੂਨ ਤੱਕ ਪੁਲਿਸ ਹਿਰਾਸਤ 'ਚ ਭੇਜਿਆ
Published : Jun 2, 2024, 4:45 pm IST
Updated : Jun 2, 2024, 4:45 pm IST
SHARE ARTICLE
 Pune Car Accident
Pune Car Accident

ਪੁਣੇ ਸ਼ਹਿਰ ਵਿੱਚ 19 ਮਈ ਨੂੰ ਵਾਪਰੇ ਕਾਰ ਹਾਦਸੇ ਤੋਂ ਬਾਅਦ ਨਾਬਾਲਗ ਦੇ ਖੂਨ ਦੇ ਨਮੂਨੇ ਬਦਲਣ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਦੋਵਾਂ ਦੀ ਜਾਂਚ ਕੀਤੀ ਜਾ ਰਹੀ

Pune Car Accident : ਪੁਣੇ ਦੀ ਇਕ ਅਦਾਲਤ ਨੇ ਐਤਵਾਰ ਨੂੰ ਪੋਰਸ਼ ਕਾਰ ਹਾਦਸੇ ਵਿਚ ਕਥਿਤ ਤੌਰ 'ਤੇ ਸ਼ਾਮਲ 17 ਸਾਲਾ ਲੜਕੇ ਦੇ ਮਾਪਿਆਂ ਨੂੰ ਸਬੂਤਾਂ ਨੂੰ ਨਸ਼ਟ ਕਰਨ ਦੇ ਮਾਮਲੇ ਵਿਚ 5 ਜੂਨ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ 19 ਮਈ ਨੂੰ ਵਾਪਰੇ ਕਾਰ ਹਾਦਸੇ ਤੋਂ ਬਾਅਦ ਇੱਕ ਨਾਬਾਲਗ ਦੇ ਖੂਨ ਦੇ ਨਮੂਨੇ ਬਦਲਣ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਦੋਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਦੋ ਆਈਟੀ ਪੇਸ਼ੇਵਰਾਂ ਦੀ ਜਾਨ ਚਲੀ ਗਈ ਸੀ।

ਨਾਬਾਲਗ ਆਰੋਪੀ ਦੀ ਮਾਂ ਸ਼ਿਵਾਨੀ ਅਗਰਵਾਲ ਨੂੰ 1 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਨਾਬਾਲਗ ਦੇ ਖੂਨ ਦੇ ਨਮੂਨੇ ਨੂੰ ਮਾਂ ਦੇ ਨਮੂਨੇ ਨਾਲ ਬਦਲਿਆ ਗਿਆ ਸੀ। ਮੁਲਜ਼ਮ ਦੇ ਪਿਤਾ ਅਤੇ ਰੀਅਲ ਅਸਟੇਟ ਕਾਰੋਬਾਰੀ ਵਿਸ਼ਾਲ ਅਗਰਵਾਲ ਨੂੰ ਮਾਮਲੇ ਵਿੱਚ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲੀਸ ਨੇ ਨਾਬਾਲਗ ਦੇ ਮਾਪਿਆਂ ਨੂੰ ਇੱਥੇ ਦੀ ਇੱਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ। ਦੋਵਾਂ ਨੂੰ 5 ਜੂਨ ਤੱਕ ਪੁਲਿਸ ਰਿਮਾਂਡ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਅਗਰਵਾਲ ਜੋੜੇ ਨੇ ਹਾਦਸੇ ਨਾਲ ਸਬੰਧਤ ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚੀ ਸੀ।

ਪੁਲਿਸ ਦੇ ਅਨੁਸਾਰ ਉਹ ਇੱਕ ਸਰਕਾਰੀ ਹਸਪਤਾਲ ਗਏ ਅਤੇ ਨਾਬਾਲਗ ਦੇ ਖੂਨ ਦੇ ਨਮੂਨਿਆਂ 'ਚ ਹੇਰਾਫੇਰੀ ਕੀਤੀ। ਜੋੜੇ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਹੈ ਅਤੇ ਉਨ੍ਹਾਂ ਦੇ ਘਰ 'ਤੇ ਲੱਗੇ ਸੀਸੀਟੀਵੀ ਫੁਟੇਜ ਬਰਾਮਦ ਕੀਤੇ ਹਨ। ਪ੍ਰਸ਼ਾਂਤ ਪਾਟਿਲ ਨੇ ਕਿਹਾ ਕਿ ਉਨ੍ਹਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 201 (ਕਿਸੇ ਅਪਰਾਧ ਦੇ ਸਬੂਤ ਨੂੰ ਨਸ਼ਟ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਜ਼ਮਾਨਤਯੋਗ ਅਪਰਾਧ ਹੈ, ਇਸ ਲਈ ਜੋੜੇ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਜਾਣਾ ਚਾਹੀਦਾ ਹੈ।

Location: India, Maharashtra, Pune

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement