ਖ਼ਬਰਾਂ |

ਤਾਜ਼ਾ |

ਸੋਨੇ 'ਚ ਵਾਧਾ, ਚਾਂਦੀ ਵੀ ਚਮਕੀ
Published : Nov 14, 2017, 10:34 pm IST
Updated : Nov 14, 2017, 5:04 pm IST
SHARE ARTICLE

ਨਵੀਂ ਦਿੱਲੀ, 14 ਨਵੰਬਰ: ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨਾ 25 ਰੁਪਏ ਸੁਧਰ ਕੇ ਤਕਰੀਬਨ ਤਿੰਨ ਹਫ਼ਤਿਆਂ ਦੇ ਉਚੇ ਪੱਧਰ 30,550 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 180 ਰੁਪਏ ਦੀ ਤੇਜ਼ੀ ਨਾਲ 40,730 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। ਇਹ ਇਸ ਦਾ ਤਿੰਨ ਹਫ਼ਤੇ ਦਾ ਉਚਾ ਪੱਧਰ ਹੈ। ਦੋਵੇਂ ਕੀਮਤੀ ਧਾਤਾਂ ਦੇ ਮੁਲ ਲਗਾਤਾਰ ਦੂਜੇ ਦਿਨ ਚੜ੍ਹੇ ਹਨ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਹਾਜ਼ਰ 5.86 ਡਾਲਰ ਘੱਟ ਕੇ 1,271.75 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਦਸੰਬਰ ਦਾ ਅਮਰੀਕੀ 


ਸੋਨਾ ਵਾਇਦਾ ਵੀ 7 ਡਾਲਰ ਦੀ ਗਿਰਾਵਟ ਨਾਲ 1,271.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦਸਿਆ ਕਿ ਅਮਰੀਕਾ ਵਿਚ ਬਾਂਡ 'ਤੇ ਵਿਆਜ ਦਰ ਵਧਣ ਨਾਲ ਡਾਲਰ ਮਜ਼ਬੂਤ ਹੋਇਆ ਹੈ ਜਿਸ ਕਾਰਨ ਸੋਨੇ 'ਤੇ ਦਬਾਅ ਹੈ। ਡਾਲਰ ਦੀ ਤੇਜ਼ੀ ਨਾਲ ਹੋਰ ਕਰੰਸੀਆਂ ਵਾਲੇ ਦੇਸ਼ਾਂ ਲਈ ਸੋਨੇ ਦੀ ਦਰਾਮਦ ਮਹਿੰਗੀ ਹੋ ਜਾਂਦੀ ਹੈ ਜਿਸ ਨਾਲ ਮੰਗ ਘਟਦੀ ਹੈ ਅਤੇ ਕੀਮਤਾਂ ਵਿਚ ਗਿਰਾਵਟ ਆਉਂਦੀ ਹੈ। ਕੌਮਾਂਤਰੀ ਬਾਜ਼ਾਰ ਵਿਚ ਚਾਂਦੀ 0.14 ਡਾਲਰ ਦੀ ਗਿਰਾਵਟ ਨਾਲ 16.90 ਡਾਲਰ ਪ੍ਰਤੀ ਔਂਸ 'ਤੇ ਰਹੀ।              (ਪੀ.ਟੀ.ਆਈ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement