ਚਾਂਦੀ ਦੀ ਕੀਮਤ 1800 ਰੁਪਏ ਵਧੀ, 2.40 ਲੱਖ ਰੁਪਏ ਪ੍ਰਤੀ ਕਿੱਲੋ ਹੋਈ ਚਾਂਦੀ
Published : Mar 20, 2026, 9:33 pm IST
Updated : Mar 20, 2026, 9:34 pm IST
SHARE ARTICLE
Silver price increased by Rs 1800, reached Rs 2.40 lakh per kg
Silver price increased by Rs 1800, reached Rs 2.40 lakh per kg

ਸੋਨੇ ਦੀ ਕੀਮਤ 650 ਰੁਪਏ ਘਟੀ, 1.52 ਲੱਖ ਰੁਪਏ ਪ੍ਰਤੀ 10 ਗ੍ਰਾਮ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿਚ ਚਾਂਦੀ ਦੇ ਭਾਅ ਵਿਚ ਤੇਜ਼ੀ ਦਰਜ ਕੀਤੀ ਗਈ ਹੈ। ਚਾਂਦੀ 1,800 ਰੁਪਏ ਚੜ੍ਹ ਕੇ 2.40 ਲੱਖ ਰੁਪਏ ਪ੍ਰਤੀ ਕਿਲੋ ਹੋ ਗਈ, ਜਦਕਿ ਸੋਨੇ ਦੇ ਭਾਅ 650 ਰੁਪਏ ਘਟ ਕੇ 1.52 ਲੱਖ ਰੁਪਏ ਪ੍ਰਤੀ 10 ਗ੍ਰਾਮ ਰਹੇ। ਹੈਡਐਫਸੀ ਸਿਕਿਊਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਦਿਲੀਪ ਪਰਮਾਰ ਨੇ ਕਿਹਾ, ‘‘ਸੋਨੇ-ਚਾਂਦੀ ਦੇ ਭਾਅ ’ਤੇ ਅਮਰੀਕਾ-ਇਜ਼ਰਾਇਲ-ਇਰਾਨ ਸੰਘਰਸ਼ ਦਾ ਸਿੱਧਾ ਅਸਰ ਪੈ ਰਿਹਾ ਹੈ।

ਪੂੰਜੀ ਡਾਲਰ ਅਤੇ ਕੱਚੇ ਤੇਲ ਵਲ ਵਧ ਰਹੀ ਹੈ।’’ ਲੇਮਨ ਮਾਰਕੀਟਸ ਦੇ ਗੌਰਵ ਗਰਗ ਨੇ ਦਸਿਆ ਕਿ ਸੋਨੇ ਵਿਚ ਹਾਲੀਆ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ਦੀ ਰੁਚੀ ਵਧੀ ਹੈ, ਪਰ ਚਾਂਦੀ ’ਤੇ ਡਾਲਰ ਦੀ ਮਜ਼ਬੂਤੀ ਕਾਰਨ ਦਬਾਅ ਬਣਿਆ ਹੋਇਆ ਹੈ। ਐਲ.ਕੇ.ਪੀ. ਸਿਕਿਊਰਿਟੀਜ਼ ਦੇ ਜਤੀਨ ਤਿ੍ਰਵੇਦੀ ਨੇ ਕਿਹਾ, ‘‘ਵਿਆਜ ਦਰਾਂ ਉੱਚੀਆਂ ਰਹਿਣ ਦੀ ਸੰਭਾਵਨਾ ਹੈ ਅਤੇ ਜਿਓਪਾਲਿਟਿਕਲ ਤਣਾਅ ਕਾਰਨ ਸੋਨੇ ਵਿਚ ਅਸਥਿਰਤਾ ਜਾਰੀ ਰਹੇਗੀ।’’ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਜ਼ਦੀਕੀ ਸਮੇਂ ਵਿਚ ਸੋਨੇ ਦੇ ਭਾਅ ਕਮਜ਼ੋਰ ਰਹਿਣਗੇ ਅਤੇ ਚਾਂਦੀ ਵਿਚ ਉਤਾਰ-ਚੜ੍ਹਾਅ ਜਾਰੀ ਰਹੇਗਾ।     

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement