ਪਤਨੀ ਕੋਈ ਨੌਕਰਾਣੀ ਨਹੀਂ, ਪਤੀ ਵੀ ਘਰੇਲੂ ਕੰਮਾਂ ਵਿਚ ਬਰਾਬਰ ਹੱਥ ਵਟਾਏ : ਸੁਪਰੀਮ ਕੋਰਟ 
Published : Mar 20, 2026, 9:23 pm IST
Updated : Mar 20, 2026, 9:23 pm IST
SHARE ARTICLE
ਸਿਖਰਲੀ ਅਦਾਲਤ ਨੇ ਤਲਾਕ ਦੇ ਮਾਮਲੇ ’ਚ ਕੀਤੀ ਟਿਪਣੀ
ਸਿਖਰਲੀ ਅਦਾਲਤ ਨੇ ਤਲਾਕ ਦੇ ਮਾਮਲੇ ’ਚ ਕੀਤੀ ਟਿਪਣੀ

ਸਿਖਰਲੀ ਅਦਾਲਤ ਨੇ ਤਲਾਕ ਦੇ ਮਾਮਲੇ ’ਚ ਕੀਤੀ ਟਿਪਣੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਤੀ ਨੂੰ ਖਾਣਾ ਪਕਾਉਣ, ਸਫਾਈ ਕਰਨ ਅਤੇ ਧੋਣ ਵਰਗੇ ਘਰੇਲੂ ਕੰਮਾਂ ’ਚ ਬਰਾਬਰ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਉਸ ਨੇ ਕਿਸੇ ਨੌਕਰਾਣੀ ਨਾਲ ਨਹੀਂ ਬਲਕਿ ਜੀਵਨ ਸਾਥੀ ਨਾਲ ਵਿਆਹ ਕੀਤਾ ਹੈ। ਇਹ ਟਿਪਣੀਆਂ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੀਤੀਆਂ, ਜੋ ਕਰਨਾਟਕ ਹਾਈ ਕੋਰਟ ਦੇ ਹੁਕਮ ਨੂੰ ਚੁਨੌਤੀ ਦੇਣ ਵਾਲੇ ਇਕ ਵਿਅਕਤੀ ਦੀ ਪਟੀਸ਼ਨ ਉਤੇ ਸੁਣਵਾਈ ਕਰ ਰਹੀ ਸੀ। ਹਾਈ ਕੋਰਟ ਨੇ ਜ਼ੁਲਮ ਦੇ ਆਧਾਰ ਉਤੇ ਉਸ ਵਿਅਕਤੀ ਨੂੰ ਤਲਾਕ ਦੇਣ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿਤਾ ਸੀ।

ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਉਸ ਵਿਅਕਤੀ ਦੇ ਵਕੀਲ ਨੇ ਕਿਹਾ ਕਿ ਧਿਰਾਂ ਵਿਚਾਲੇ ਵਿਚੋਲਗੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਵਿਆਹ ਮਈ 2017 ’ਚ ਹੋਇਆ ਸੀ ਅਤੇ 2019 ਤੋਂ ਬਾਅਦ ਇਹ ਜੋੜਾ ਵੱਖ ਹੋ ਗਿਆ ਹੈ।  ਵਿਅਕਤੀ ਨੇ ਅਪਣੇ ਵਕੀਲ ਰਾਹੀਂ ਕਿਹਾ, ‘‘ਮੈਂ (ਆਦਮੀ) ਤਲਾਕ ਚਾਹੁੰਦਾ ਹਾਂ। ਹੇਠਲੀ ਅਦਾਲਤ ਨੇ ਬੇਰਹਿਮੀ ਦੇ ਆਧਾਰ ਉਤੇ ਤਲਾਕ ਦੇ ਦਿਤਾ ਸੀ।’’

ਬੈਂਚ ਨੇ ਪੁਛਿਆ ਕਿ ਇਸ ਮਾਮਲੇ ਵਿਚ ਕਥਿਤ ਤੌਰ ਉਤੇ ਬੇਰਹਿਮੀ ਕੀ ਸੀ। ਆਦਮੀ ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਔਰਤ ਨੇ ਗਲਤ ਵਿਵਹਾਰ ਕੀਤਾ ਸੀ ਅਤੇ ਖਾਣਾ ਨਹੀਂ ਬਣਾ ਰਹੀ ਸੀ।

ਜਸਟਿਸ ਨਾਥ ਨੇ ਕਿਹਾ, ‘‘ਤੁਹਾਨੂੰ ਇਨ੍ਹਾਂ ਸਾਰੇ ਘਰੇਲੂ ਕੰਮਾਂ ਵਿਚ ਬਰਾਬਰ ਹਿੱਸਾ ਲੈਣਾ ਹੋਵੇਗਾ। ਖਾਣਾ ਪਕਾਉਣਾ, ਸਾਫ਼-ਸਫ਼ਾਈ ਕਰਨਾ, ਧੋਣਾ, ਸੱਭ ਕੁੱਝ । ਅੱਜ ਦਾ ਸਮਾਂ ਵੱਖਰਾ ਹੈ। ਹਾਈ ਕੋਰਟ ਸਹੀ ਸੀ ਕਿ ਇਹ ਬੇਰਹਿਮੀ ਦਾ ਅਧਾਰ ਨਹੀਂ ਹੋ ਸਕਦਾ।’’

ਜਸਟਿਸ ਮਹਿਤਾ ਨੇ ਕਿਹਾ, ‘‘ਤੁਸੀਂ ਕਿਸੇ ਨੌਕਰਾਣੀ ਨਾਲ ਵਿਆਹ ਨਹੀਂ ਕਰ ਰਹੇ। ਤੁਸੀਂ ਜੀਵਨ ਸਾਥੀ ਨਾਲ ਵਿਆਹ ਕਰ ਰਹੇ ਹੋ।’’ ਬੈਂਚ ਨੂੰ ਦਸਿਆ ਗਿਆ ਕਿ ਉਹ ਦੋਵੇਂ ਇਕ ਸਰਕਾਰੀ ਸਕੂਲ ਵਿਚ ਕੰਮ ਕਰ ਰਹੇ ਸਨ। ਬੈਂਚ ਨੇ ਕਿਹਾ, ‘‘ਦੋਹਾਂ ਧਿਰਾਂ ਨੂੰ ਅਦਾਲਤ ’ਚ ਸੱਦੋ। ਅਸੀਂ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ।’’

ਅਦਾਲਤ ਨੇ ਮਾਮਲੇ ਦੀ ਸੁਣਵਾਈ 27 ਅਪ੍ਰੈਲ ਤਕ ਲਈ ਮੁਲਤਵੀ ਕੀਤੀ ਅਤੇ ਦੋਹਾਂ ਧਿਰਾਂ ਨੂੰ ਇਸ ਦੇ ਸਾਹਮਣੇ ਮੌਜੂਦ ਰਹਿਣ ਲਈ ਕਿਹਾ।

Location: International

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement