Rupee vs dollar : ਰੁਪਏ ਦੀ ਕੀਮਤ ’ਚ 49 ਪੈਸੇ ਦੀ ਭਾਰੀ ਗਿਰਾਵਟ, 92.89 ਰੁਪਏ ਪ੍ਰਤੀ ਅਮਰੀਕੀ ਡਾਲਰ ਦੇ ਰੀਕਾਰਡ ਨੀਵੇਂ ਪੱਧਰ ’ਤੇ ਪਹੁੰਚੀ
Published : Mar 18, 2026, 9:28 pm IST
Updated : Mar 18, 2026, 9:28 pm IST
SHARE ARTICLE
Rupee vs dollar
Rupee vs dollar

ਸਰਾਫ਼ਾ ਬਾਜ਼ਾਰ ਵੀ ਹੇਠਾਂ, ਚਾਂਦੀ ਦੀ ਕੀਮਤ ਛੇ ਹਜ਼ਾਰ ਰੁਪਏ ਅਤੇ ਸੋਨੇ ਦੀ ਕੀਮਤ 1000 ਰੁਪਏ ਘਟੀ

Rupee vs dollar : ਮੁੰਬਈ: ਵਿਦੇਸ਼ੀ ਨਿਵੇਸ਼ਕਾਂ ਵਲੋਂ ਪੈਸੇ ਭਾਰਤ ਤੋਂ ਬਾਹਰ ਕੱਢਣ ਅਤੇ ਮਜ਼ਬੂਤ ਅਮਰੀਕੀ ਡਾਲਰ ਕਾਰਨ ਰੁਪਏ ਦੀ ਕੀਮਤ ’ਚ ਬੁਧਵਾਰ ਨੂੰ 49 ਪੈਸੇ ਦੀ ਭਾਰੀ ਗਿਰਾਵਟ ਵੇਖੀ ਗਈ। ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਆਲਮੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਅਤੇ ਪਛਮੀ ਏਸ਼ੀਆ ’ਚ ਚਲ ਰਹੀ ਜੰਗ ਕਾਰਨ ਭਾਵਨਾ ਹੋਰ ਕਮਜ਼ੋਰ ਹੋਈ ਜਿਸ ਮਗਰੋਂ ਰੁਪਏ ਦੀ ਕੀਮਤ 92.89 ਰੁਪਏ ਪ੍ਰਤੀ ਅਮਰੀਕੀ ਡਾਲਰ ਦੇ ਰੀਕਾਰਡ ਨੀਵੇਂ ਪੱਧਰ ’ਤੇ ਪਹੁੰਚ ਗਈ। 

ਫ਼ਿਨਰੈਕਸ ਟਰੈਜ਼ਰੀ ਐਡਵਾਇਜਰਜ਼ ਐਲ.ਐਲ.ਪੀ. ਦੇ ਖਜ਼ਾਨਾ ਮੁਖੀ ਅਤੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਭੰਸਾਲੀ ਨੇ ਕਿਹਾ, ‘‘ਕੇਂਦਰੀ ਬੈਂਕਾਂ ਦੀ ਵੱਡੀ ਬੈਠਕ ਤੋਂ ਪਹਿਲਾਂ ਰੁਪਏ ਦੀ ਕੀਮਤ ਨਵੇਂ ਰੀਕਾਰਡ ਨੀਵੇਂ ਪੱਧਰ ’ਤੇ ਪਹੁੰਚ ਗਈ ਹੈ... ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਰੁਪਏ ਨੂੰ 92.50 ਰੁਪਏ ਪ੍ਰਤੀ ਅਮਰੀਕੀ ਡਾਲਰ ਤੋਂ ਵੀ ਹੇਠਾਂ ਜਾਣ ਦਿਤਾ।’’ 

ਕੱਚੇ ਤੇਲ ਦੀ ਕੀਮਤ ਵਾਇਦਾ ਕਾਰੋਬਾਰ ’ਚ 103.4 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਹੀ ਸੀ। ਜਦਕਿ ਘਰੇਲੂ ਸ਼ੇਅਰ ਬਾਜ਼ਾਰ ਅੱਜ ਲਾਭ ’ਚ ਰਿਹਾ। ਸੈਂਸੈਕਸ 633.29 ਅੰਕ ਵਧ ਕੇ 76,704.12 ’ਤੇ ਬੰਦ ਹੋਇਆ ਜਦਕਿ ਨਿਫ਼ਟੀ ਵੀ ਤੇਜ਼ੀ ਨਾਲ 196.65 ਅੰਕ ਵਧ ਕੇ 23,777.80 ’ਤੇ ਬੰਦ ਹੋਇਆ। ਹਾਲਾਂਕਿ ਵਿਦੇਸ਼ੀ ਨਿਵੇਸ਼ਕਾਂ ਨੇ 2714.35 ਕਰੋੜ ਰੁਪਏ ਦੇ ਸ਼ੇਅਰ ਵੇਚੇ। 

ਸਰਾਫ਼ਾ ਬਾਜ਼ਾਰ ਵੀ ਮੁਨਾਫ਼ਾ ਕਮਾਉਣ ਦੀ ਕੋਸ਼ਿਸ਼ ’ਚ ਡਿੱਗ ਕੇ ਬੰਦ ਹੋਇਆ। ਚਾਂਦੀ ਦੀ ਕੀਮਤ ਛੇ ਹਜ਼ਾਰ ਰੁਪਏ ਘਟ ਕੇ 2.56 ਲੱਖ ਪ੍ਰਤੀ ਕਿੱਲੋ ਹੋ ਗਈ। ਜਦਕਿ ਸੋਨੇ ਦੀ ਕੀਮਤ 1000 ਰੁਪਏ ਘਟ ਕੇ 1.60 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

Location: International

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement