ਖ਼ਬਰਾਂ |

ਤਾਜ਼ਾ |

ਪੀ.ਐਫ਼. ਵਿਆਜ 'ਤੇ ਦੇਣਾ ਪਵੇਗਾ ਟੈਕਸ
Published : Nov 16, 2017, 11:32 pm IST
Updated : Nov 16, 2017, 7:23 pm IST
SHARE ARTICLE

ਨਵੀਂ ਦਿੱਲੀ, 16 ਨਵੰਬਰ: ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਨੇ ਹਾਲ ਹੀ 'ਚ ਜਾਰੀ ਇਕ ਆਦੇਸ਼ 'ਚ ਇਹ ਗੱਲ ਸਾਫ਼ ਕੀਤੀ ਹੈ ਕਿ ਨੌਕਰੀ ਛੱਡਣ ਤੋਂ ਬਾਅਦ ਜਾਂ ਫ਼ਿਰ ਰਿਟਾਇਰ ਹੋਣ ਤੋਂ ਬਾਅਦ ਪੀ.ਐਫ਼ ਖਾਤੇ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਦੇਣਾ ਪਵੇਗਾ।ਟ੍ਰਿਬਿਊਨਲ ਦੀ ਬੰਗਲੌਰ ਬੈਂਚ ਨੇ ਇਹ ਫ਼ੈਸਲਾ ਸੁਣਾਇਆ ਹੈ। ਇਕ ਮਾਮਲੇ 'ਚ ਸੁਣਵਾਈ ਕਰਦਿਆਂ ਟ੍ਰਿਬਿਊਨਲ ਨੇ ਸਾਫ਼ ਕੀਤਾ ਕਿ ਇਕ ਵਾਰ ਜਦੋਂ ਤੁਸੀਂ ਨੌਕਰੀ ਛੱਡ ਦਿੰਦੇ ਹੋ ਤਾਂ ਉਸ ਤੋਂ ਬਾਅਦ ਪੀ.ਐਫ਼. ਖਾਤੇ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਦੇਣਾ ਪੈਂਦਾ ਹੈ। ਟ੍ਰਿਬਿਊਨਲ 'ਚ ਕਿਹਾ ਕਿ ਕਰਮੀ ਨੇ ਭਾਵੇਂ ਮਰਜ਼ੀ ਨਾਲ ਨੌਕਰੀ ਛੱਡੀ ਹੋਵੇ ਤਾਂ ਕੰਪਨੀ ਵਲੋਂ ਕੱਢਿਆ ਗਿਆ ਹੋਵੇ, ਤਾਂ ਵੀ ਇਸ ਤੋਂ ਬਾਅਦ ਪੀ.ਐਫ਼. ਖਾਤੇ ਦੇ ਵਿਆਜ 'ਤੇ ਟੈਕਸ ਦੇਣਾ ਪਵੇਗਾ।


ਦਰਅਸਲ ਕਈ ਲੋਕ ਨੌਕਰੀ ਛੱਡਣ ਅਤੇ ਰਿਟਾਇਰ ਹੋਣ ਤੋਂ ਬਾਅਦ ਅਪਣੇ ਪੀ.ਐਫ਼ ਖਾਤੇ ਜਾਰੀ ਰੱਖਦੇ ਹਨ। ਇਸ ਦੌਰਾਨ ਈ.ਪੀ.ਐਫ਼.ਓ. ਵਲੋਂ ਹਰ ਸਾਲ ਤੈਅ ਹੋਣ ਵਾਲੀ ਵਿਆਜ ਦਰ ਦਾ ਫ਼ਾਇਦਾ ਉਨ੍ਹਾਂ ਨੂੰ ਵੀ ਮਿਲਦਾ ਹੈ ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਹਨ ਕਿ ਨੌਕਰੀ ਛੱਡਣ ਅਤੇ ਰਿਟਾਇਰ ਹੋਣ ਤੋਂ ਬਾਅਦ ਪੀ.ਐਫ਼ ਖਾਤੇ 'ਤੇ ਮਿਲਣ ਵਾਲਾ ਵਿਆਜ ਟੈਕਸ ਯੋਗ ਹੋ ਜਾਂਦਾ ਹੈ।ਪਿਛਲੇ ਸਾਲ ਨਵੰਬਰ 'ਚ ਜਾਰੀ ਇਕ ਨੋਟੀਫ਼ੀਕੇਸ਼ਨ ਮੁਤਾਬਕ ਨੌਕਰੀ ਛੱਡਣ ਤੋਂ ਬਾਅਦ ਵੀ ਜੇਕਰ ਕੋਈ ਵਿਅਕਤੀ ਅਪਣੀ ਪੀ.ਐਫ਼. ਕਢਵਾ ਨਹੀਂ ਲੈਂਦਾ ਤਾਂ ਫ਼ਿਰ ਟਰਾਂਸਫ਼ਰ ਨਹੀਂ ਕਰ ਦਿੰਦਾ ਹੈ, ਉਦੋਂ ਤਕ ਉਸ ਨੂੰ ਪੀ.ਐਫ਼ ਖਾਤੇ 'ਤੇ ਵਿਆਜ ਮਿਲਦਾ ਰਹੇਗਾ। (ਏਜੰਸੀ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement