ਖ਼ਬਰਾਂ |

ਤਾਜ਼ਾ |

ਨੋਟਬੰਦੀ ਤੋਂ ਬਾਅਦ ਕਰੀਬ 25 ਹਜ਼ਾਰ ਕਰੋੜ ਦੀ ਅਣ-ਐਲਾਨੀ ਜਾਇਦਾਦ ਦਾ ਪ੍ਰਗਟਾਵਾ
Published : Dec 18, 2017, 10:47 pm IST
Updated : Dec 18, 2017, 5:17 pm IST
SHARE ARTICLE

ਨਵੀਂ ਦਿੱਲੀ, 18 ਦਸੰਬਰ: ਪਿਛਲੇ ਸਾਲ ਨਵੰਬਰ 'ਚ 500 ਰੁਪਏ ਅਤੇ 1,000 ਰੁਪਏ ਦੇ ਨੋਟਾਂ 'ਤੇ ਪਾਬੰਦੀ ਤੋਂ ਬਾਅਦ ਤੋਂ ਮਾਰਚ 2017 ਤਕ ਪੰਜ ਮਹੀਨਿਆਂ 'ਚ ਆਮਦਨ ਕਰ ਵਿਭਾਗ ਨੇ ਕਰੀਬ 900 ਸਮੂਹਾਂ 'ਤੇ ਛਾਪੇ ਮਾਰ ਕੇ 900 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀ ਜਾਇਦਾਦ ਜਬਤ ਕੀਤੀ ਤੇ 7961 ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਦਾ ਪਤਾ ਲਗਾਇਆ।ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕਸਭਾ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਇਹ ਵੀ ਦਸਿਆ ਕਿ ਇਸੇ ਮਿਆਦ 'ਚ 8239 ਸਰਵੇਖਣ ਕੀਤੇ ਗਏ, ਜਿਸ 'ਚ 6745 ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਦਾ ਪਤਾ ਚੱਲਿਆ। ਜੇਤਲੀ ਨੇ ਇਹ


 ਵੀ ਦਸਿਆ ਕਿ 2017 ਤੋਂ ਅਕਤੂਬਰ 2017 ਦੌਰਾਨ ਆਮਦਨ ਕਰ ਵਿਭਾਗ ਨੇ 275  ਸਮੂਹਾਂ 'ਤੇ ਛਾਪੇ ਮਾਰੇ, ਜਿਸ 'ਚ 573 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਅਤੇ ਸਬੰਧਤ 7800 ਕਰੋੜ ਆਮਦਨ ਐਲਾਨੀ ਗਈ। ਇਸ ਮਿਆਦ 'ਚ ਆਮਦਨ ਕਰ ਵਿਭਾਗ ਨੇ 3188 ਸਰਵੇਖਣ ਕੀਤੇ ਅਤੇ 2485 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦਾ ਖ਼ੁਲਾਸਾ ਕੀਤਾ ਹੈ।ਵਿੱਤ ਮੰਤਰੀ ਨੇ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਦਸਿਆ ਕਿ ਇਸ ਮਿਆਦ 'ਚ ਆਮਦਨ ਕਰ ਵਿਭਾਗ ਨੇ 3188 ਸਰਵੇਖਣ ਕੀਤੇ, ਜਿਨ੍ਹਾਂ 'ਚ 2485 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦਾ ਪਤਾ ਚਲਿਆ। ਉਨ੍ਹਾਂ ਦਸਿਆ ਕਿ ਸਰਕਾਰ ਨੇ ਸਮਾਨ-ਅੰਤਰ ਅਰਥ ਵਿਵਸਥਾ ਅਤੇ ਬੇਹਿਸਾਬ ਲੈਣ-ਦੇਣ 'ਤੇ ਕਾਬੂ ਕਰਨ ਲਈ ਯਤਨ ਕੀਤੇ ਹਨ।   (ਪੀਟੀਆਈ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement