ਖ਼ਬਰਾਂ |

ਤਾਜ਼ਾ |

ਮੋਬਾਈਲ ਡਾਟਾ ਖਪਤ ਦੇ ਮਾਮਲੇ 'ਚ ਭਾਰਤ ਬਣਿਆ ਮੋਹਰੀ
Published : Dec 24, 2017, 3:00 am IST
Updated : Dec 23, 2017, 9:30 pm IST
SHARE ARTICLE

ਨਵੀਂ ਦਿੱਲੀ, 23 ਦਸੰਬਰ: ਨੀਤੀ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਮਿਤਾਭ ਕਾਂਤ ਨੇ ਕਿਹਾ ਕਿ ਭਾਰਤ ਹਰੇਕ ਮਹੀਨੇ 150 ਕਰੋੜ ਗੀਗਾਬਾਈਟ ਮੋਬਾਇਲ ਡਾਟਾ ਖ਼ਪਤ ਕਰ ਕੇ ਦੁਨੀਆਂ 'ਚ ਸੱਭ ਤੋਂ ਜ਼ਿਆਦਾ ਮੋਬਾਇਲ ਡਾਟਾ ਖਪਤ ਕਰਨ ਵਾਲਾ ਦੇਸ਼ ਬਣ ਗਿਆ ਹੈ। ਇਸ ਮਾਮਲੇ 'ਚ ਭਾਰਤ ਨੇ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਨੂੰ ਵੀ ਪਿੱਛੇ ਛੱਡ ਦਿਤਾ ਹੈ।ਨੀਤੀ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਅੱਜ ਇਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿਤੀ। ਉਨ੍ਹਾਂ ਲਿਖਿਆ ਕਿ ਇਹ ਉਮੀਦ ਤੋਂ ਪਰੇ ਹੈ ਕਿ ਪ੍ਰਤੀ ਮਹੀਨੇ 150 ਕਰੋੜ ਗੀਗਾਬਾਈਟ ਮੋਬਾਇਲ ਡਾਟਾ ਵਰਤ ਕੇ ਭਾਰਤ ਇਸ ਮਾਮਲੇ 'ਚ ਦੁਨੀਆਂ ਦਾ ਨੰਬਰ ਇਕ ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਹਾਲਾਂ ਕਿ ਇਨ੍ਹਾਂ ਤੱਥਾਂ ਦੇ ਸਰੋਤਾਂ ਬਾਰੇ ਨਹੀਂ ਦਸਿਆ।


ਜ਼ਿਕਰਯੋਗ ਹੈ ਕਿ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਕੰਪਨੀ ਦੇ ਭਾਰਤੀ ਦੂਰਸੰਚਾਰ ਦੇ ਖੇਤਰ 'ਚ ਪੈਰ ਰੱਖਣ ਤੋਂ ਬਾਅਦ ਇਸ ਖੇਤਰ 'ਚ ਕ੍ਰਾਂਤੀ ਦੇਖਣ ਨੂੰ ਮਿਲੀ ਹੈ। ਜੀਓ ਦੇ ਆਉਣ ਤੋਂ ਬਾਅਦ ਦੂਰਸੰਚਾਰ ਖੇਤਰ 'ਚ ਕੰਪਨੀਆਂ ਦਰਮਿਆਨ ਮੁਕਾਬਲੇ ਨੂੰ ਦੇਖਦਿਆਂ ਖ਼ਪਤਕਾਰਾਂ ਨੂੰ ਹਰੇਕ ਮਹੀਨੇ ਪਹਿਲਾਂ ਦੀ ਮੁਕਾਬਲੇ ਜ਼ਿਆਦਾ ਡਾਟਾ ਮਿਲਣ ਲੱਗਾ, ਜਿਸ ਕਾਰਨ ਡਾਟਾ ਖ਼ਪਤ 'ਚ ਵਾਧਾ ਹੋਇਆ।   (ਏਜੰਸੀ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement