ਖ਼ਬਰਾਂ |

ਤਾਜ਼ਾ |

ਫ਼ਲਿਪਕਾਰਟ 'ਚ ਹਿੱਸੇਦਾਰੀ ਖ਼ਰੀਦੇਗੀ ਅਮਰੀਕੀ ਕੰਪਨੀ ਵਾਲਮਾਰਟ
Published : Feb 18, 2018, 12:53 am IST
Updated : Feb 17, 2018, 7:23 pm IST
SHARE ARTICLE

ਨਵੀਂ ਦਿੱਲੀ, 17 ਫ਼ਰਵਰੀ: ਅਮਰੀਕਾ ਦੀ ਦਿੱਗਜ ਖ਼ੁਦਰਾ ਕੰਪਨੀ ਵਾਲਮਾਰਟ ਭਾਰਤ ਦੀ ਪ੍ਰਮੁੱਖ ਈ-ਕਾਮਰਸ ਕੰਪਨੀ 'ਚ 40 ਫ਼ੀ ਸਦੀ ਤੋਂ ਜ਼ਿਆਦਾ ਹਿੱਸੇਦਾਰੀ ਖ਼ਰੀਦਣ ਲਈ ਗੱਲਬਾਤ ਕਰ ਰਹੀ ਹੈ। ਇਸ ਮਾਮਲੇ 'ਚ ਸਬੰਧਤ ਦੋ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਜੇਕਰ ਇਹ ਸੌਦਾ ਹੁੰਦਾ ਹੈ ਤਾਂ ਏਸ਼ੀਆ ਦੀ ਤੀਜੀ ਸੱਭ ਤੋਂ ਵੱਡੀ ਅਰਥ ਵਿਵਸਥਾ 'ਚ ਐਮਾਜ਼ਾਨ ਡਾਟ ਕਾਮ ਨੂੰ ਇਹ ਸਿੱਧੇ ਤੌਰ 'ਤੇ ਇਕ ਵੱਡੀ ਚੁਨੌਤੀ ਹੋਵੇਗੀ। ਅਮਰੀਕਾ ਤੋਂ ਬਾਹਰ ਅਪਣੇ ਇਸ ਸੰਭਾਵਤ ਸੱਭ ਤੋਂ ਵੱਡੇ ਸੌਦੇ


 ਤਹਿਤ ਅਮਰੀਕੀ ਦਿੱਗਜ ਖ਼ੁਦਰਾ ਕੰਪਨੀ ਫ਼ਲਿਪਕਾਰਟ ਦੇ ਮੌਜੂਦਾ ਅਤੇ ਨਵੇਂ ਸ਼ੇਅਰਾਂ ਦੀ ਖ਼ਰੀਦਦਾਰੀ ਕਰੇਗੀ। ਸੂਤਰਾਂ ਨੇ ਦਸਿਆ ਕਿ ਇਸ ਸੌਦੇ ਲਈ ਜਾਂਚ-ਪਰਖ਼ ਦੀ ਪ੍ਰਕਿਰਿਆ ਅਗਲੇ ਹਫ਼ਤੇ ਦੀ ਸ਼ੁਰੂਆਤ 'ਚ ਸ਼ੁਰੂ ਹੋ ਸਕਦੀ ਹੈ। ਇਹ ਗੱਲਬਾਤ ਨਿੱਜੀ ਹੋਣ ਕਾਰਨ ਦੋਵੇਂ ਕੰਪਨੀਆਂ ਦਰਮਿਆਨ ਗੱਲਬਾਤ ਦੇ ਮੁੱਦੇ ਬਾਰੇ ਜਾਣਕਾਰੀ ਫ਼ਿਲਹਾਲ ਉਪਲਬਧ ਨਹੀਂ ਹੋ ਸਕੀ।   (ਏਜੰਸੀ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement