ਖ਼ਬਰਾਂ |

ਤਾਜ਼ਾ |

ਏਅਰਟੈੱਲ ਵਲੋਂ ਭਾਰਤੀ ਫ਼ਾਊਂਡੇਸ਼ਨ ਨੂੰ 3 ਫ਼ੀ ਸਦੀ ਹਿੱਸਾ ਦਾਨ
Published : Nov 24, 2017, 11:51 pm IST
Updated : Nov 24, 2017, 6:21 pm IST
SHARE ARTICLE

ਨਵੀਂ ਦਿੱਲੀ, 24 ਨਵੰਬਰ: ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਰ ਨੇ ਕੰਪਨੀ 'ਚ 3 ਫ਼ੀ ਸਦੀ ਹਿੱਸਾ ਭਾਰਤੀ ਫ਼ਾਊਂਡੇਸ਼ਨ ਨੂੰ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਫ਼ਾਊਂਡੇਸ਼ਨ ਸਿੱਖਿਆ ਦੇ ਖੇਤਰ 'ਚ ਯੋਗਦਾਨ ਪਾਵੇਗੀ। ਫ਼ਾਊਂਡੇਸ਼ਨ ਵਿਗਿਆਨ, ਤਕਨੀਕੀ ਸਿੱਖਿਆ ਲਈ ਸੱਤਿਆ ਭਾਰਤੀ ਯੂਨੀਵਰਸਟੀ ਖੋਲ੍ਹੇਗੀ। ਨਾਲ ਹੀ ਭਾਰਤੀ ਪਰਵਾਰ ਜਾਇਦਾਦ ਦਾ 10 ਫ਼ੀ ਸਦੀ ਹਿੱਸਾ ਜਾਨੀ ਕਿ ਕਰੀਬ 7 ਹਜ਼ਾਰ ਕਰੋੜ ਰੁਪਏ ਫ਼ਾਊਂਡੇਸ਼ਨ ਨੂੰ ਦੇਵੇਗਾ।

ਸੁਨੀਲ ਮਿੱਤਲ ਨੇ ਕਿਹਾ ਕਿ ਇਸ ਪਹਿਲ 'ਚ ਫ਼ੇਸਬੁਕ, ਗੂਗਲ, ਐਪਲ ਤੇ ਮਾਈਕ੍ਰੋਸਾਫ਼ਟ ਵੀ ਜੁੜਨਗੇ। ਐਲਾਨ ਦੇ ਚਲਦਿਆਂ ਸ਼ੇਅਰ 'ਚ ਮਜਬੂਤੀ ਦਿਖੀ। ਭਾਰਤੀ ਇਟਰਪ੍ਰਾਈਜੇਜ਼ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਸੱਤਿਆ ਭਾਰਤੀ ਯੂਨੀਵਰਸਟੀ 'ਚ ਸਾਇੰਸ ਐਂਡ ਟੈਕਨਾਲੌਜੀ 'ਤੇ ਖ਼ਾਸ ਧਿਆਨ ਰੱਖਿਆ ਜਾਵੇਗਾ। ਯੂਨੀਵਰਸਟੀ 'ਚ ਆਰਥਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਅਤੇ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।   (ਏਜੰਸੀ)


SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement